LG V30 ਪਲੱਸ ਸਮਾਰਟਫੋਨ ''ਤੇ ਮਿਲ ਰਿਹਾ ਹੈ ਸ਼ਾਨਦਾਰ ਆਫਰ

Tuesday, Jul 31, 2018 - 03:49 PM (IST)

LG V30 ਪਲੱਸ ਸਮਾਰਟਫੋਨ ''ਤੇ ਮਿਲ ਰਿਹਾ ਹੈ ਸ਼ਾਨਦਾਰ ਆਫਰ

ਜਲੰਧਰ-ਐੱਲ. ਜੀ. ਨੇ ਆਪਣੇ ਫਲੈਗਸ਼ਿਪ ਸਮਾਰਟਫੋਨ V30 Plus ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ LG V30 ਪਲੱਸ ਨੂੰ ਭਾਰਤ 'ਚ ਪਿਛਲੇ ਸਾਲ ਦਸੰਬਰ ਮਹੀਨੇ 'ਚ 44,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ ਪਰ ਹੁਣ ਇਹ ਸਮਾਰਟਫੋਨ 3,190 ਰੁਪਏ ਘੱਟ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੈ। 

ਅਮੇਜ਼ਨ ਇੰਡੀਆ 'ਤੇ LG V30 ਪਲੱਸ ਦੇ ਨਾਲ ਕੁਝ ਆਫਰਸ ਵੀ ਮਿਲ ਰਹੇ ਹਨ, ਜਿਵੇ ਐਕਸਚੇਂਜ ਆਫਰ 'ਚ ਇਸ ਸਮਾਰਟਫੋਨ ਨੂੰ ਖਰੀਦਣ 'ਤੇ 8500 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ 1,987 ਰੁਪਏ ਪ੍ਰਤੀ ਮਹੀਨਾ ਸ਼ੁਰੂਆਤੀ ਈ. ਐੱਮ. ਆਈ. ਦੀ ਸਹੂਲਤ ਦਿੱਤੀ ਜਾ ਰਹੀਂ ਹੈ। ਅਮੇਜ਼ਨ ਪ੍ਰਾਈਮ ਮੈਂਬਰਾਂ ਸਿਟੀ ਕ੍ਰੈਡਿਟ ਕਾਰਡ ਤੋਂ ਈ. ਐੱਮ. ਆਈ. ਟਰਾਂਜੰਕਸ਼ਨ 'ਤੇ 10% ਕੈਸ਼ਬੈਕ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਐੱਲ. ਜੀ. V30 ਪਲੱਸ ਅਮੇਜ਼ਨ ਇੰਡੀਆ 'ਤੇ ਘੱਟ ਕੀਮਤ ਤੋਂ ਬਾਅਦ 41,990 ਰੁਪਏ 'ਚ ਮਿਲ ਰਿਹਾ ਹੈ, ਜੋ ਰਾਸਪਬੇਰੀ ਰੋਜ਼ ਕਲਰ ਵੇਰੀਐਂਟ 'ਚ ਉਪਲੱਬਧ ਹੈ। ਇਸ ਤੋਂ ਇਲਾਵਾ ਅਮੇਜ਼ਨ ਇੰਡੀਆ ਦੀ ਵੈੱਬਸਾਈਟ 'ਤੇ ਐੱਲ. ਜੀ. V30 ਪਲੱਸ ਦਾ ਸਿਲਵਰ ਕਲਰ ਵੇਰੀਐਂਟ 39,999 ਰੁਪਏ ਅਤੇ ਬਲੈਕ ਕਲਰ ਵੇਰੀਐਂਟ 39,840 ਰੁਪਏ 'ਚ ਉਪਲੱਬਧ ਹੈ।

ਸਪੈਸੀਫਿਕੇਸ਼ਨ-
ਐੱਲ. ਜੀ. V30 ਪਲੱਸ ਸਮਾਰਟਫੋਨ 'ਚ 6 ਇੰਚ ਦੀ QHD ਪਲੱਸ ਪੀ- ਓ. ਐੱਲ. ਈ. ਡੀ. (P-OLED) ਫੁੱਲਵਿਜ਼ਨ ਡਿਸਪਲੇਅ ਨਾਲ 2880X1440 ਪਿਕਸਲ ਅਤੇ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ ਕਾਰਡ ਨਾਲ 2 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਫੋਟੋਗਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਮੌਜੂਦ ਹੈ, ਜਿਸ 'ਚ 16 ਐੱਮ. ਪੀ. ਦਾ ਸਟੈਂਡਰਡ ਲੈੱਜ਼ ਐੱਫ/1.6 ਅਪਚਰ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਇਲੈਕਟ੍ਰੋਨਿਕ ਇਮੇਜ ਸਟੈਬਲਾਈਜ਼ੇਸ਼ਨ (EIS) ਅਤੇ ਹਾਈਬ੍ਰਿਡ ਆਟੋਫੋਕਸ ਨਾਲ ਦਿੱਤਾ ਗਿਆ ਹੈ। ਦੂਜਾ ਸੈਂਸਰ 13 ਐੱਮ. ਪੀ. ਵਾਈਡ ਲੈੱਜ਼ ਅਪਚਰ ਐੱਫ/1.9 ਅਤੇ 120 ਡਿਗਰੀ ਫੀਲਡ ਆਫ ਵਿਊ ਨਾਲ ਹੈ। ਇਸ ਦੇ ਨਾਲ ਕੈਮਰਾ ਸਿਨੇ ਵੀਡੀਓ ਮੋਡ, ਸਿਨੇ ਇਫੈਕਟ ਅਤੇ ਪੁਆਇੰਟ ਜ਼ੂਮ ਫੀਚਰਸ ਦਿੱਤੇ ਗਏ ਹਨ। ਸੈਲਫੀ ਲਈ ਸਮਾਰਟਫੋਨ 'ਚ 5 ਐੱਮ. ਪੀ. ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਸੁਰੱਖਿਆ ਲਈ ਸਮਾਰਟਫੋਨ 'ਚ ਫੇਸ ਰਿਕੋਗਨਾਈਜ਼ੇਸ਼ਨ, ਵਾਇਸ ਰਿਕੋਗਨਾਈਜ਼ੇਸ਼ਨ ਆਦਿ ਦੀ ਸਹੂਲਤ ਦਿੱਤੀ ਗਈ ਹੈ। ਹਾਲ ਹੀ 'ਚ ਇਸ ਸਮਾਰਟਫੋਨ 'ਚ ਐਂਡਰਾਇਡ ਓਰੀਓ ਅਪਡੇਟ ਰਿਲੀਜ਼ ਕੀਤੀ ਗਈ ਹੈ। ਪਾਵਰ ਬੈਕਅਪ ਲਈ 3,300 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ ਸਿਰਫ 30 ਮਿੰਟਾਂ 'ਚ ਜ਼ੀਰੋ ਬੈਟਰੀ ਤੋਂ 50% ਤੱਕ ਚਾਰਜ ਹੋ ਜਾਂਦਾ ਹੈ। 


Related News