5.2-ਇੰਚ ਦੀ QHD ਡਿਸਪਲੇ ਦੇ ਨਾਲ ਲਾਂਚ ਹੋਇਆ LG V20 Pro

Friday, Nov 11, 2016 - 04:56 PM (IST)

5.2-ਇੰਚ ਦੀ QHD ਡਿਸਪਲੇ ਦੇ ਨਾਲ ਲਾਂਚ ਹੋਇਆ LG V20 Pro
ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ LG ਨੇ ਆਪਣਾ ਨਵਾਂ ਫਲੈਗਸ਼ਿਪ ਵੀ20 ਪ੍ਰੋ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਜਪਾਨ ਦੀ ਮਾਰਕੀਟ ''ਚ ਟਾਈਟਨ ਕਲਰ ''ਚ ਉਪਲੱਬਧ ਹੈ। ਅਜੇ ਕੰਪਨੀ ਵੱਲੋਂ ਇਸ ਸਮਾਰਟਫੋਨ ਦੀ ਭਾਰਤ ''ਚ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਐੱਲ.ਜੀ. ਵੀ20 ਪ੍ਰੋ ''ਚ 5.2-ਇੰਚ ਦੀ ਕਵਾਂਟਮ ਡਿਸਪਲੇ, 64-ਬਿਟ ਸਨੈਪਡ੍ਰੈਗਨ 820 ਐੱਮ.ਐੱਸ.ਐੱਮ. 8996 ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਰਾਟਫੋਨ ''ਚ 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਮੈਮਰੀ ਕਾਰਡ ਰਾਹੀਂ ਵਧਾ ਵੀ ਸਕਦੇ ਹੋ। ਇਹ ਸਮਾਰਟਫੋਨ ਲੇਟੈਸਟ ਆਪਰੇਟਿੰਗ ਸਿਸਟਮ ਐਂਡ੍ਰਾਇਡ 7.0 ਨੂਗਟ ''ਤੇ ਚੱਲੇਗਾ। 
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਵੀ20 ਪ੍ਰੋ ''ਚ 16 ਮੈਗਾਪਿਕਸਲ ਦਾ ਡੁਅਲ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਫਿੰਗਰਪ੍ਰਿੰਟ ਸਕੈਨਰ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਲੈਸ ਹੈ। ਇਸ ਸਮਾਰਟਫੋਨ ''ਚ 2900 ਐਮ.ਏ.ਐੱਚ. ਰਿਮੂਵੇਬਲ ਬੈਟਰੀ ਦਿੱਤੀ ਗਈ ਹੈ ਜੋ ਕੁਇੱਕ ਚਾਰਜ 3.0 ਟੈਕਨਾਲੋਜੀ ਫੀਚਰ ਨਾਲ ਲੈਸ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ (802.11 ac) ਬਲੂਟੁਥ 4.2 ਨਾਲ ਲੈਸ ਹੈ।

Related News