ਐੱਲ.ਜੀ ਦੇ ਇਸ ਸਮਾਰਟਫੋਨ ਦੀ ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
Tuesday, May 24, 2016 - 11:07 AM (IST)
ਜਲੰਧਰ - ਸਾਉਥ ਕੋਰੀਆ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਐੱਲ. ਜੀ ਜੀ5 ਦੀ ਪ੍ਰੀ-ਆਰਡਰ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰੀ- ਆਰਡਰ ਬੁਕਿੰਗ ਨੂੰ ਤੁਸੀਂ ਐੱਲ. ਜੀ ਦੇ ਰਿਟੇਲ ਸਟੋਰ, ਐੱਲ. ਜੀ ਬ੍ਰਾਂਡ ਸ਼ਾਪ ਅਤੇ ਫਲਿਪਕਾਰਟ ਦੇ ਜ਼ਰੀਏ ਕਰਵਾ ਸਕਦੇ ਹੋ।
ਇਸ ਸਮਾਰਟਫੋਨ ਨੂੰ ਈ-ਕਾਮਰਸ ਸਾਈਟ ''ਤੇ 52,990 ਰੁਪਏ ''ਚ ਲਿਸਟ ਕੀਤਾ ਗਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ''ਚ ਐੱਲ. ਜੀ ਜੀ5 ਦੀ ਪ੍ਰੀ-ਆਰਡਰ ਬੁਕਿੰਗ 30 ਮਈ ਤੱਕ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਕੰਪਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 30 ਮਈ ਤੱਕ ਪ੍ਰੀ-ਆਰਡਰ ਬੁਕਿੰਗ ਕਰਨ ਵਾਲੇ ਯੂਜ਼ਰ ਨੂੰ ਹੈਂਡਸੈੱਟ ਨਾਲ ਐੱਲ. ਜੀ ਕੈਮ ਪਲਸ ਮੁਫਤ ''ਚ ਮਿਲੇਗਾ। ਫਿਲਹਾਲ, ਸਮਾਰਟਫੋਨ ਦੀ ਉਪਲੱਬਧਤਾ ਦੀ ਤਾਰੀਖ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਸਮਾਰਟਫੋਨ ਦੇ ਫੀਚਰਸ -
ਡਿਸਪਲੇ : ਇਸ ਸਮਾਰਟਫੋਨ ''ਚ 5.3 ਇੰਚ ਦੀ ਫੁੱਲ HD 1440x2560 ਪਿਕਸਲ ਰੈਜ਼ੋਲਿਊਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਜਾਵੇਗੀ।
ਪ੍ਰੋਸੈਸਰ : ਇਸ ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਸ਼ਾਮਿਲ ਹੋਵੇਗਾ।
ਮੈਮਰੀ : ਇਸ ''ਚ 4gb RAM ਦੇ ਨਾਲ 32gb ਇੰਟਰਨਲ ਸਟੋਰੇਜ ਦਿੱਤੀ ਜਾਵੇਗੀ ਜਿਸ ਨੂੰ ਮਾਇਕ੍ਰ ਐੱਸ ਡੀ ਕਾਰਡ ਦੇ ਜ਼ਰੀਏ ਵਧਾਈ ਜਾ ਸਕੇਗੀ।
ਕੈਮਰਾ : ਇਸ ਸਮਾਰਟਫੋਨ ਦੇ ਰਿਅਰ ''ਚ ਦੋ ਕੈਮਰੇ ਮੈਜੂਦ ਹੋਣਗੇ ਜਿਨ੍ਹਾਂ ''ਚੋਂ ਇਕ 78 ਡਿਗਰੀ 16 ਮੈਗਾਪਿਕਸਲ ਦਾ ਸਟੈਂਡਰਡ ਲੇਨਜ਼ ਅਤੇ ਦੂਜਾ 135 ਡਿਗਰੀ 8 ਮੈਗਾਪਿਕਸਲ ਦਾ ਵਾਇਡ ਐਂਗਲ ਲੇਨਜ਼ ਹੋਵੇਗਾ। ਇਸ ਦੇ ਫ੍ਰੰਟ ''ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੋਵੇਗਾ।
ਬੈਟਰੀ : ਇਸ ''ਚ ਕਵਿਕ ਚਾਰਜ 3.0 ਤਕਨੀਕ ਨਾਲ 2800 mAhਦੀ ਬੈਟਰੀ ਦਿੱਤੀ ਜਾਵੇਗੀ।
ਹੋਰ ਫੀਚਰਸ : ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 4ਜੀ ਐੱਲ. ਟੀ. ਈ, ਟਾਈਪ-ਸੀ ਯੂ. ਐੱਸ. ਬੀ , ਐੱਨ. ਐੱਫ . ਸੀ, ਬਲੂਟੁੱਥ 4.2 ਅਤੇ ਵਾਈ-ਫਾਈ 802.11 ਏ/ਬੀ/ਜੀ /ਐੱਨ/ਏ. ਸੀ ਜਿਹੇ ਕੁਨੈੱਕਟੀਵਿਟੀ ਫੀਚਰਸ ਮੌਜੂਦ ਹੋਣਗੇ।
