6 ਸਿਤੰਬਰ ਨੂੰ ਲਾਂਚ ਹੋਵੇਗਾ LG ਦਾ ਇਹ ਸਮਾਰਟਫੋਨ, ਲੀਕ ਹੋਈਆਂ ਤਸਵੀਰਾਂ
Thursday, Aug 25, 2016 - 03:41 PM (IST)
.jpg)
ਜਲੰਧਰ : ਐੱਲ. ਜੀ. 6 ਸਿਤੰਬਰ ਨੂੰ ਵੀ20 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਲਾਂਚ ਦੇ ਕੁੱਝ ਦਿਨ ਪਹਿਲਾਂ ਐੱਲ. ਜੀ. ਦੇ ਇਸ ਸਮਾਰਟਫੋਨ ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ। ਲੀਕ ਹੋਈ ਤਸਵੀਰਾਂ ਨੇ ਲਾਂਚ ਤੋਂ ਪਹਿਲਾਂ ਹੀ ਵੀ20 ਦੇ ਡਿਜ਼ਾਇਨ ਦਾ ਖੁਲਾਸਾ ਕਰ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਕੁਝ ਲੀਕ ਤਸਵੀਰਾਂ ਨੂੰ ਜਾਣੇ-ਮਾਣੇ ਟਿਪਸਟਰ ਇਵਾਨ ਬਲਾਸ ਨੇ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਵਾਨ ਦੁਆਰਾ ਦਿੱਤੀ ਗਈ ਸਮਾਰਟਫੋਨਸ ਦੀ ਜਾਣਕਾਰੀ ਜ਼ਿਆਦਾਤਰ ਠੀਕ ਹੁੰਦੀ ਹੈ।
ਇਸ ਸਮਾਰਟਫੋਨ ''ਚ ਆਡੀਓ ਅਤੇ ਵੀਡੀਓ ਪਲੇਬੈਕ ਬੇਹੱਦ ਵਧੀਆ ਹੋਵੇਗਾ। ਹਾਲ ਹੀ ''ਚ ਕੰਪਨੀ ਨੇ ਇਸ ਸਮਾਰਟਫੋਨ ''ਚ ਬੀ ਐਂਡ. ਓ ਪਲੇ ਦਾ ਆਡੀਓ ਸਿਸਟਮ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ ਪਰ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸਿਅਤ ਇਸ ''ਚ ਐਂਡ੍ਰਾਇਡ 7.0 ਨਾਗਟ ਵਰਜਨ ਹੋਵੇਗਾ। ਇਸ ਬਾਰੇ ''ਚ ਗੂਗਲ ਵੀ ਜਾਣਕਾਰੀ ਦੇ ਚੁੱਕਿਆ ਹੈ ਅਤੇ ਇਹ ਐਂਡ੍ਰਾਇਡ 7.0 ਨਾਗਟ ''ਤੇ ਚੱਲਣ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ।
ਜਿੱਥੇ ਤੱਕ ਲੀਕ ਤਸਵੀਰਾਂ ਦਾ ਸਵਾਲ ਹੈ ਤਾਂ ਪਿਛਲੇ ਸਾਲ ਲਾਂਚ ਹੋਏ ਐੱਲ. ਜੀ ਵੀ10 ਦੀ ਤਰ੍ਹਾਂ ਵੀ20 ''ਚ ਵੀ ਡੂਅਲ ਸਕ੍ਰੀਨ ਹੋ ਸਕਦੀ ਹੈ। ਇਸ ਤੋਂ ਇਲਾਵਾ ਡੂਅਲ ਕੈਮਰਾ ਸੈੱਟਅਪ ਅਤੇ ਇਸ ਦੇ ਹੇਠਾਂ ਡੂਅਲ ਐੱਲ. ਈ. ਡੀ ਹੋਣ ਦੀ ਜਾਣਕਾਰੀ ਵੀ ਮਿਲੀ ਹੈ।