13 MP ਕੈਮਰੇ ਦੇ ਨਾਲ ਲਾਂਚ ਹੋਇਆ LG ਦਾ 4G ਸਮਾਰਟਫੋਨ
Saturday, Oct 29, 2016 - 11:19 AM (IST)
ਜਲੰਧਰ: ਦੱਖਣ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ ਨੇ ਆਪਣਾ ਨਵਾਂ ਸਮਾਰਟਫੋਨ LG U ਲਾਂਚ ਕਰ ਦਿੱੱਤਾ ਹੈ। LG ਦੇ ਇਸ ਸਮਾਰਟਫੋਨ ਦਾ ਡਿਜ਼ਾਇਨ ਅਤੇ ਫੀਚਰ ਐੱਲ. ਜੀ ਦੇ ਨੈਕਸਸ 5 X ਹੈਂਡਸੇਟ ਦੀ ਤਰ੍ਹਾਂ ਹੈ। ਦੱਖਣ ਕੋਰੀਆ ''ਚ ਕੰਪਨੀ ਦੇ ਮੋਬਾਇਲ ਆਪਰੇਟ ''ਤੇ ਲਾਂਚ ਹੋਏ ਇਸ ਸਮਾਰਟਫੋਨ ਦੀ ਉਪਲੱਬਧਤਾ ਨੂੰ ਲੈ ਕੇ ਹੁਣੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬਲੈਕ, ਵਾਇਟ ਅਤੇ ਪਿੰਕ ਕਲਰ ਵੇਰਿਅੰਟ ''ਚ ਲਾਂਚ ਇਸ ਸਮਾਰਟਫੋਨ ਦੀ ਕੀਮਤ KRW (ਕੋਰੀਆਈ ਵਾਨ) 396,000 (ਕਰੀਬ 23,100 ਰੁਪਏ) ਹੈ।
LG U ਸਮਾਰਟਫੋਨ ਦੀਆਂ ਖਾਸਿਅਤਾਂ -
- ਡਿਸਪਲ - 5.2 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਡਿਸਪਲੇ
- ਪ੍ਰੋਸੈਸਰ - 1.14 ਗੀਗਾਹਰਟਜ਼ ਆਕਟਾ-ਕੋਰ
- OS - ਐਂਡ੍ਰਾਇਡ 6.0 ਮਾਰਸ਼ਮੈਲੋ
- ਰੈਮ - 2GB
- ਇੰਟਰਨਲ ਸਟੋਰੇਜ - 32 GB
- ਕੈਮਰਾ - 13 MP ਰਿਅਰ, 5 MP ਫ੍ਰੰਟ
- ਕਾਰਡ ਸਪੋਰਟ - 2 ਟੀ. ਬੀ
- ਬੈਟਰੀ - 3000 mAh
- ਨੈੱਟਵਰਕ - 4G
- ਹੋਰ ਫੀਚਰਸ - Wi - Fi, GPS, ਬਲੂਟੁੱਥ, 3.5mm ਆਡੀਓ ਜੈਕ ਅਤੇ ਯੂ. ਐੱਸ. ਬੀ ਪੋਰਟ
