13MP ਰਿਅਰ ਕੈਮਰਾ ਸਨੈਪਡ੍ਰੈਗਨ 425 ਪ੍ਰੋਸੈਸਰ ਨਾਲ ਲਾਂਚ ਹੋਇਆ LG ਦਾ ਇਹ ਸਮਾਰਟਫੋਨ

Tuesday, Aug 22, 2017 - 05:14 PM (IST)

13MP ਰਿਅਰ ਕੈਮਰਾ ਸਨੈਪਡ੍ਰੈਗਨ 425 ਪ੍ਰੋਸੈਸਰ ਨਾਲ ਲਾਂਚ ਹੋਇਆ LG ਦਾ ਇਹ ਸਮਾਰਟਫੋਨ

ਜਲੰਧਰ- LG ਨੇ ਇਸ ਸਾਲ K ਸੀਰੀਜ਼ 'ਚ ਨਵਾਂ ਸਮਾਰਟਫੋਨ LG K8 ਨਾ ਨਾਲ ਪੇਸ਼ ਕੀਤਾ ਸੀ। ਹੁਣ ਮੁੰਬਈ ਦੇ ਰਿਟੇਲਰ ਮਹੇਸ਼ ਟੈਲੀਕਾਮ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਨੇ LG K8 ਭਾਰਤ 'ਚ ਲਾਂਚ ਕਰ ਦਿੱਤਾ ਹੈ। ਰਿਟੇਲਰ ਦੇ ਮੁਤਾਬਕ LG K8 ਸਮਾਰਟਫੋਨ ਆਫਲਾਈਨ ਵਿਕਰੀ ਲਈ 9,999 ਰੁਪਏ 'ਚ ਉਪਲੱਬਧ ਹੈ ਜਦੋ ਕਿ ਇਸ ਸਮਾਰਟਫੋਨ ਦੀ ਬਾਜ਼ਾਰ ਕੀਮਤ 11,000 ਰੁਪਏ ਹੈ। 

LG K8 ਦੇ ਸਪੈਸੀਫਿਕੇਸ਼ਨਸ
ਇਸ  'ਚ 5 ਇੰਚ ਦੀ HD ਇਨ-ਸੇਲ ਟੱਚ IPS ਡਿਸਪਲੇ ਹੈ ਜਿਸ ਨੂੰ 2.5D ਗਲਾਸ ਦੀ ਪ੍ਰਟੈਕਸ਼ਨ ਦਿੱਤੀ ਗਈ ਹੈ ਅਤੇ ਇਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਹ ਸਮਾਰਟਫੋਨ 1.4GHz ਕਵਾਡ-ਕੋਰ ਕਵਾਲਕਾਮ MSM8917 ਸਨੈਪਡਰੈਗਨ 425 ਪ੍ਰੋਸੈਸਰ ਅਤੇ 1.5GB ਰੈਮ, 1672 ਇੰਟਰਨਲ ਸਟੋਰੇਜ ਹੈ । 32GB ਤੱਕ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ ਹੈ ਮੌਜ਼ੂਦ ਹੈ । LG K8 ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਡਿਵਾਇਸ ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸੈਸਰ ਦੀ ਵੀ ਸਹੂਲਤ ਹੈ।PunjabKesari

ਕੈਮਰਾ ਸੈਟਅਪ
ਇਸਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਆਟੋ-ਫੋਕਸ ਰਿਅਰ ਕੈਮਰਾ LED ਫਲੈਸ਼ ਲਾਈਟ ਦੇ ਨਾਲ ਹੈ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।PunjabKesari

ਕੁਨੈਕਟੀਵਿਟੀ ਅਤੇ ਬੈਟਰੀ
LG K8 'ਚ ਡਿਊਲ ਸਿਮ, 3G/4G, ਵਾਈਫਾਈ, NFC, ਬਲੂਟੁੱਥ 4.0, A-GPS, ਮਾਇਕਰੋ US2 2.0 ਪੋਰਟ ਹੈ। ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 2500 ਬੈਟਰੀ ਦਿੱਤੀ ਗਈ ਹੈ। ਇਸ ਡਿਵਾਇਸ ਦਾ ਡਾਇਮੇਂਸ਼ਨ 144.5x72.1x8 ਮਿ. ਮੀ ਅਤੇ ਭਾਰ 144 ਗਰਾਮ ਹੈ।


Related News