30 ਮਿੰਟਾਂ ''ਚ ਫੋਨ ਨੂੰ 50 ਫੀਸਦੀ ਤੱਕ ਚਾਰਜ ਕਰੇਗਾ ਇਹ ਵਾਇਰਲੈੱਸ ਚਾਰਜਿੰਗ ਮਾਡਿਊਲ
Tuesday, Apr 05, 2016 - 11:14 AM (IST)
ਜਲੰਧਰ— ਐੱਲ.ਜੀ. ਗਰੁੱਪ ਦੀ ਮੈਟੀਰੀਅਲ ਮੈਨਿਊਫੈਕਚਰਿੰਗ ਸਬਸਿਡੀਅਰੀ ''ਐੱਲ.ਜੀ. ਇੰਨੋਟੈੱਕ'' ਨੇ ਪਿਛਲੇ ਹਫਤੇ ਸਮਰਾਟਫੋਨਸ ਲਈ 15 ਵਾਟ ਦਾ ਵਾਇਰਲੈੱਸ ਟ੍ਰਾਂਸਮਿਸ਼ਨ ਮਾਡਿਊਲ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਵਾਇਰਲੈੱਸ ਚਾਰਜਰ ਉਂਨੀ ਹੀ ਇਲੈਕਟ੍ਰਿਕ ਪਾਵਰ ਖਿੱਚਦਾ ਹੈ ਜਿੰਨੀ ਪਾਵਰ ਤਾਰ ਵਾਲਾ ਚਰਾਜਰ ਖਿੱਚਦਾ ਹੈ।
ਐੱਲ.ਜੀ. ਇੰਨੋਟੈੱਕ ਦਾ ਕਹਿਣਾ ਹੈ ਕਿ ਇਸ ਦਾ ਉਤਪਾਦਨ ਇਸ ਸਾਲ ਸ਼ੁਰੂ ਕਰਨ ਦਾ ਪਲਾਨ ਹੈ। ਨਵੇਂ ਮਾਡਿਊਲਰਾਂ ਦੀ ਮਦਦ ਨਾਲ ਫੋਨ ਚਾਰਜ ਕਰਨ ''ਚ ਸਮਾਂ ਘੱਟ ਲੱਗੇਗਾ ਅਤੇ ਯੂਜ਼ਰ ਲਈ ਵੀ ਸੁਭਾਵਿਕ ਹੋਵੇਗਾ। ਕੰਪਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਾਇਰਲੈੱਸ ਪਾਵਰ ਚਾਰਜਰ ਸਮਾਰਟਫੋਨ ਦੀ ਬੈਟਰੀ ਨੂੰ 0-50 ਫੀਸਦੀ ਤੱਕ 30 ਮਿੰਟਾਂ ''ਚ ਚਾਰਜ ਕਰ ਸਕਦਾ ਹੈ। ਇਹ 5-ਵਾਟ ਵਾਲੇ ਵਾਇਰਲੈੱਸ ਚਾਰਜਿੰਗ ਮਾਡਿਊਲ ਤੋਂ ਤਿੰਨ ਗੁਣਾ ਤੇਜ਼ ਹੈ।
