ਜਲੰਧਰ ''ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ

Wednesday, Jul 08, 2026 - 06:19 PM (IST)

ਜਲੰਧਰ ''ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ

ਜਲੰਧਰ (ਸੋਨੂੰ)- ਨਕੋਦਰ 'ਚ ਐੱਸ. ਡੀ. ਐੱਮ. ਅਦਾਲਤ ਦੇ ਬਾਹਰ ਇਕ ਸੜਕ ਹਾਦਸਾ ਵਾਪਰਿਆ। ਅਦਾਲਤ ਦੇ ਬਾਹਰ ਇਕ ਚੱਲਦੀ ਪੰਜਾਬ ਰੋਡਵੇਜ਼ ਬੱਸ ਦਾ ਅਗਲਾ ਟਾਇਰ ਅਚਾਨਕ ਫਟ ਗਿਆ। ਟਾਇਰ ਉਛਲ ਕੇ ਸੜਕ ਕਿਨਾਰੇ ਖੜ੍ਹੀ ਇਕ ਸਵਿੱਫਟ ਕਾਰ ਨਾਲ ਟਕਰਾ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਘਟਨਾ ਵਿਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਾਲੇ ਸਥਾਨ 'ਤੇ ਲੰਬਾ ਟ੍ਰੈਫਿਕ ਜਾਮ ਹੋ ਗਿਆ।

PunjabKesari

ਇਹ ਵੀ ਪੜ੍ਹੋ:ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ

ਇਹ ਹਾਦਸਾ ਜਲੰਧਰ ਡਿਪੂ ਤੋਂ ਮਹਿਤਪੁਰ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਇਕ ਬੇਅਰਿੰਗ ਫਟਣ ਕਾਰਨ ਵਾਪਰਿਆ। ਬੱਸ ਡਰਾਈਵਰ ਯਸ਼ਪਾਲ ਸਿੰਘ ਨੇ ਹਾਦਸੇ ਬਾਰੇ ਦੱਸਿਆ  ਬੇਅਰਿੰਗ ਅਚਾਨਕ ਟੁੱਟਣ ਕਾਰਨ ਹਾਦਸਾ ਵਾਪਰਿਆ ਹੈ। ਚਸ਼ਮਦੀਦਾਂ ਮੁਤਾਬਰ ਟਾਇਰ ਫਟਣ ਤੋਂ ਬਾਅਦ ਵੀ ਭਾਰੀ ਬੱਸ ਲਗਭਗ 20 ਫੁੱਟ ਤੱਕ ਘੜੀਸਦੀ ਹੋਈ ਅੱਗੇ ਵਧਦੀ ਰਹੀ। ਹਾਦਸੇ ਤੋਂ ਬਾਅਦ ਡਰੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

PunjabKesari

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਐਲਾਨ, ਪੰਜਾਬ ਦੇ ਹਰ ਪਿੰਡ 'ਚ ਵਿਖਾਵਾਂਗੇ ਫ਼ਿਲਮ 'ਸਤਲੁਜ'

PunjabKesari

ਹਾਦਸੇ ਸਮੇਂ ਸੜਕ 'ਤੇ ਹਲਕੀ ਆਵਾਜਾਈ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਮਾਲਕ ਦੀ ਪਛਾਣ ਸਤਪਾਲ ਵਜੋਂ ਹੋਈ ਹੈ, ਜੋਕਿ ਪਿੰਡ ਬੁਲੰਦਾ ਦਾ ਰਹਿਣ ਵਾਲਾ ਹੈ। ਉਹ ਕਿਸੇ ਕੰਮ ਲਈ ਐੱਸ. ਡੀ. ਐੱਮ. ਅਦਾਲਤ ਆਇਆ ਸੀ ਅਤੇ ਆਪਣੀ ਕਾਰ ਬਾਹਰ ਖੜ੍ਹੀ ਕਰ ਦਿੱਤੀ ਸੀ। ਡਰਾਈਵਰ ਕੁਲਵਿੰਦਰ ਸਿੰਘ ਉਸ ਸਮੇਂ ਗੱਡੀ ਤੋਂ ਬਾਹਰ ਦੂਜੇ ਪਾਸੇ ਖੜ੍ਹੇ ਸਨ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਸਕੀ। ਕਾਰ ਮਾਲਕ ਨੇ ਮੌਕੇ 'ਤੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News