LG ਨੇ ਲਾਂਚ ਕੀਤਾ ਐਂਡਰਾਇਡ ਨੂਗਟ ''ਤੇ ਚੱਲਣ ਵਾਲਾ ਨਵਾਂ ਟੈਬਲੇਟ

Monday, Jul 03, 2017 - 04:51 PM (IST)

LG ਨੇ ਲਾਂਚ ਕੀਤਾ ਐਂਡਰਾਇਡ ਨੂਗਟ ''ਤੇ ਚੱਲਣ ਵਾਲਾ ਨਵਾਂ ਟੈਬਲੇਟ

ਜਲੰਧਰ- ਐੱਲ.ਜੀ. ਨੇ ਸੋਮਵਾਰ ਨੂੰ ਦੱਖਣ ਕੋਰੀਆ 'ਚ ਆਪਣਾ ਨਵਾਂ ਬਜਟ ਟੈਬਲੇਟ ਐੱਲ.ਜੀ. ਜੀ ਪੈਡ ਆਈ.ਵੀ. 8.0 ਐੱਫ.ਐੱਚ.ਡੀ. ਐੱਲ.ਟੀ.ਈ. ਲਾਂਚ ਕੀਤਾ ਹੈ। ਕੰਪਨੀ ਮੁਤਾਬਕ, ਇਸ ਟੈਬਲੇਟ ਦਾ ਸਭ ਤੋਂ ਖਾਸ ਫੀਚਰ ਹੈ ਇਸ ਦਾ ਕਰੀਬ 290 ਗ੍ਰਾਮ ਭਾਰ ਦੇ ਨਾਲ ਆਉਣਾ, ਜੋ ਕਿ ਸੋਡਾ ਕੈਨ ਨਾਲੋਂ ਵੀ ਹਲਕਾ ਹੈ। ਇਸ ਟੈਬਲੇਟ ਨੂੰ ਐੱਲ.ਜੀ. ਦੇ ਘਰੇਲੂ ਬਾਜ਼ਾਰ ਦੱਖਣ ਕੋਰੀਆ 'ਚ 3,52,000 ਕੋਰੀਆਨਾ ਵਾਨ (ਕਰੀਬ 20,000 ਰੁਪਏ) 'ਚ ਪੇਸ਼ ਕੀਤਾ ਗਿਆ ਹੈ। ਅਜੇ ਕੋਰੀਆ ਤੋਂ ਬਾਹਰ ਇਸ ਟੈਬਲੇਟ ਨੂੰ ਲਾਂਚ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਹ ਟੈਬਲੇਟ ਡਾਰਕ ਬ੍ਰਾਊਨ ਕਲਰ 'ਚ ਆਉਂਦਾ ਹੈ ਅਤੇ ਐਕਸਕਲੂਜ਼ੀਵ ਤੌਰ 'ਤੇ ਐੱਲ.ਜੀ. ਯੂ. ਪਲੱਸ ਸਟੋਰ 'ਚ ਮਿਲੇਗਾ। 
ਐੱਲ.ਜੀ. ਜੀ ਪੈਡ ਆਈ.ਵੀ. 8.0 ਐੱਫ.ਐੱਚ.ਡੀ. ਐੱਲ.ਟੀ.ਈ. ਇਕ ਬਜਟ ਟੈਬਲੇਟ ਹੈ ਜੋ ਇਕ ਸਿੰਗਲ ਸਿਮ ਕਾਰਡ ਸਲਾਟ ਦੇ ਨਾਲ 4ਜੀ ਐੱਲ.ਟੀ.ਈ. ਰਾਹੀਂ ਵਾਇਲ ਕਾਲਿੰਗ ਸਪੋਰਟ ਕਰਦਾ ਹੈ। ਇਸ ਟੈਬਲੇਟ 'ਚ ਐਂਟਰੀ-ਲੈਵਲ 1.4 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ ਅਤੇ 2ਜੀ.ਬੀ. ਰੈਮ ਹੈ। ਗ੍ਰਾਫਿਕਸ ਲਈ ਟੈਬਲੇਟ 'ਚ ਐਡਰੀਨੋ 505 ਜੀ.ਪੀ.ਯੂ. ਹੈ। ਇਸ ਟੈਬਲੇਟ 'ਚ ਐਂਡਰਾਇਡ 7.0 ਨੂਗਾ ਦਿੱਤਾ ਗਿਆ ਹੈ। ਇਸ 8-ਇੰਚ ਦੀ ਫੁੱਲ-ਐੱਚ.ਡੀ. (1920x1200 ਪਿਕਸਲ) ਆਈ.ਪੀ.ਐੱਸ. ਡਿਸਪਲੇ ਹੈ। 
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਟੈਬਲੇਟ 'ਚ 5 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਹੈ। ਇਸ ਸਮਾਰਟਫੋਨ 'ਚ 32ਜੀ.ਬੀ. ਦੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤੱਕ ਵਧਾ ਸਕਦੇ ਹੋ। ਕੁਨੈਕਟੀਵਿਟੀ ਲਈ ਇਸ ਟੈਬਲੇਟ 'ਚ ਬਲੂਟੂਥ 4.2, ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਮਾਈਕ੍ਰੋ-ਯੂ.ਐੱਸ.ਬੀ. ਅਤੇ ਜੀ.ਪੀ.ਐੱਸ. ਦੇ ਨਾਲ ਮੀਰਾਕਾਸਟ ਸਪੋਰਟ ਦਿੱਤਾ ਗਿਆ ਹੈ। ਟੈਬਲੇਟ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਇਸ ਤੋਂ ਇਲਾਵਾ ਐੱਲ.ਜੀ. ਜੀ ਪੈਡ ਆਈ.ਵੀ. 8.0 ਐੱਫ.ਐੱਚ.ਡੀ. ਐੱਲ.ਟੀ.ਈ. 'ਚ ਈਜ਼ੀ-ਟੂ-ਵਿਊ ਮੋਡ, ਡਿਊਲ ਵਿੰਡੋਜ਼, ਨਾਕ ਆਨ/ਨਾਕ ਕੋਡ ਅਤੇ ਪਲੱਸ ਪੈਕ ਵਰਗੇ ਫੀਚਰ ਪਹਿਲਾਂ ਤੋਂ ਇੰਸਟਾਲ ਆਉਂਦੇ ਹਨ. ਐੱਲ.ਜੀ., ਪਲੱਸ ਪੈਕ ਨੂੰ ਇਕ 82,000 ਕੋਰੀਆਈ ਵਾਨ (ਕਰੀਬ 4,500 ਰੁਪਏ) ਦੀ ਵਾਧੂ ਕੀਮਤ 'ਤੇ ਵੇਚ ਰਹੀ ਹੈ। ਇਹ ਇਕ ਟੈਬਲੇਟ ਕਵਰ ਹੈ ਜਿਸ ਨੂੰ ਇਕ ਸਟੈਂਡ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਟੈਬਲੇਟ ਇਕ ਅਲੱਗ ਬੈਟਰੀ ਪੈਕ, ਸਪੀਕ ਅਤੇ ਯੂ.ਐੱਸ.ਬੀ. ਪੋਰਟ ਨਾਲ ਲੈਸ ਹੈ।


Related News