ਬਿਹਤਰੀਨ ਫੀਚਰਜ਼ ਨਾਲ LG ਨੇ ਭਾਰਤ ’ਚ ਲਾਂਚ ਕੀਤਾ ਨਵਾਂ ਫਰਿਜ
Friday, Sep 03, 2021 - 02:35 PM (IST)

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕਸ ਬ੍ਰਾਂਡ ਐੱਲ.ਜੀ. ਨੇ ਭਾਰਤ ’ਚ ਇੰਸਟਾਵਿਊ ਫ੍ਰੈਂਚ ਡੋਰ ਰੈਫਰੀਜਰੇਟਰ ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ। ਇਸ ਫਰਿਜ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਦੇ ਫਰੰਟ ’ਚ ਗਲਾਸ ਪੈਨਲ ਲੱਗਾ ਹੈ ਜੋ ਦਰਵਾਜ਼ਾ ਖੋਲ੍ਹੇ ਬਿਨਾਂ ਅੰਦਰ ਰੱਖੀਆਂ ਚੀਜ਼ਾਂ ਨੂੰ ਵੇਖਣ ਨੂੰ ਮਦਦ ਕਰਦਾ ਹੈ। ਕੰਪਨੀ ਦਾ ਕਹਿਣਾ ਹੈਕਿ ਇਸ ਫਰਿਜ ’ਚ ਖਾਣਾ ਲੰਬੇ ਸਮੇਂ ਤਕ ਤਾਜਾ ਰਹਿੰਦਾ ਹੈ। ਇਹ ਫਰਿਜ 99.99 ਫੀਸਦੀ ਤਕ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ ਅਤੇ ਫਰਿਜ ’ਚੋਂ ਬਦਬੂ ਨੂੰ ਦੂਰ ਕਰਦਾ ਹੈ।
ਇਨਵਰਟਰ ਲਿਨੀਅਰ ਕੰਪ੍ਰੈਸਰ ਤਕਨੀਕ
ਇਸ ਨਵੇਂ ਫਰਿਜ ਨੂੰ ਹਾਈਜੀਨ ਫ੍ਰੈਸ਼ ਤਕਨੀਕ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿਚ ਇਨਵਰਟਰ ਲਿਨੀਅਰ ਕੰਪ੍ਰੈਸਰ ਤਕਨੀਕ ਵੀ ਮਿਲਦੀ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੁੰਦੀ ਹੈ। ਇਹ ਫਰਿਜ ਤੁਹਾਡੇ ਬਿਜਲੀ ਦੇ ਬਿੱਲ ਨੂੰ 51 ਫਸਦੀ ਤਕ ਘੱਟ ਕਰ ਦੇਵੇਗਾ, ਅਜਿਹਾ ਕੰਪਨੀ ਦਾ ਦਾਅਵਾ ਹੈ।
ਕੀਮਤ ਅਤੇ ਵਾਰੰਟੀ
ਐੱਲ.ਜੀ. ਉਪਭੋਗਤਾਵਾਂ ਨੂੰ ਇਸ ਦੇ ਕੰਪ੍ਰੈਸਰ ’ਤੇ 10 ਸਾਲ ਅਤੇ ਵੀ.ਡੀ.ਈ. ਜਰਮਨੀ ਦੁਆਰਾ ਸਰਟੀਫਾਈਡ 20 ਸਾਲ ਦੀ ਲਾਈਫਟਾਈਮ ਵਾਰੰਟੀ ਦੇਵੇਗੀ। ਐੱਲ.ਜੀ. ਇੰਸਟਾਵਿਊ ਫ੍ਰੈਂਚ ਡੋਰ ਫਰਿਜ ਦਾ ਨਵਾਂ ਮਾਡਲ ਭਾਰਤ ’ਚ 3,29,990 ਰੁਪਏ ’ਚ ਉਪਲੱਬਧ ਹੈ। ਗਾਹਕ ਸਾਰੇ ਰਿਟੇਲ ਸਟੋਰਾਂ ਤੋਂ ਇਸ ਨੂੰ ਮੈਟ ਬਲੈਕ ਰੰਗ ’ਚ ਖਰੀਦ ਸਕਦੇ ਹਨ।