LEXUS ਨੇ ਭਾਰਤ ''ਚ ਆਪਣੀਆਂ ਕਾਰਾਂ ਨੂੰ ਕੀਤਾ ਰੀਕਾਲ, ਇਸ ਖਾਮੀ ਦੇ ਚਲਦੇ ਕੰਪਨੀ ਨੇ ਲਿਆ ਫੈਸਲਾ

Thursday, Jun 27, 2024 - 11:11 PM (IST)

LEXUS ਨੇ ਭਾਰਤ ''ਚ ਆਪਣੀਆਂ ਕਾਰਾਂ ਨੂੰ ਕੀਤਾ ਰੀਕਾਲ, ਇਸ ਖਾਮੀ ਦੇ ਚਲਦੇ ਕੰਪਨੀ ਨੇ ਲਿਆ ਫੈਸਲਾ

ਆਟੋ ਡੈਸਕ- Lexus ਨੇ ਭਾਰਤ 'ਚ ਆਪਣੀਆਂ 113 ਕਾਰਾਂ ਨੂੰ ਰੀਕਾਲ ਕੀਤਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਨੇ ਤਿੰਨ ਮਾਡਲਾਂ ਨੂੰ ਵਾਪਸ ਬੁਲਾਇਆ ਹੈ, ਜਿਨ੍ਹਾਂ 'ਚ LS, NX ਅਤੇ RX ਸ਼ਾਮਲ ਹਨ। Lexusਨੂੰ ਇਨ੍ਹਾਂ ਮਾਡਲਾਂ 'ਚ ਕੁਝ ਗੜਬੜੀ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਬੁਲਾਇਆ ਗਿਆ ਹੈ। 

ਰਿਪੋਰਟਾਂ ਮੁਤਾਬਕ, ਇਨ੍ਹਾਂ ਸਾਰੀਆਂ ਇਕਾਈਆਂ 'ਚ ਫਰੰਟ ਅਤੇ ਰੀਅਰ ਕੈਮਰੇ 'ਚ ਖਰਾਬੀ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਇਸ ਖਰਾਬੀ ਕਾਰਨ ਕਿਸੇ ਦੁਰਘਟਨਾ ਦੀ ਜਾਣਕਾਰੀ ਨਹੀਂ ਮਿਲੀ। ਕੰਪਨੀ ਇਨ੍ਹਾਂ ਕਾਰਾਂ ਨੂੰ ਵਾਪਸ ਬੁਲਾ ਕੇ ਚੈੱਕ ਕਰੇਗੀ ਅਤੇ ਖਰਾਬੀ ਪਾਏ ਜਾਣ ਤੋਂ ਬਾਅਦ ਉਸ ਨੂੰ ਠੀਕ ਵੀ ਕੀਤਾ ਜਾਵੇਗਾ। 


author

Rakesh

Content Editor

Related News