ਇਸ ਸਮਾਰਟਫੋਨ ਦਾ 64 ਜੀ. ਬੀ ਵੇਰੀਅੰਟ ਅੱਜ ਹੋਵੇਗਾ ਵਿਕਰੀ ਲਈ ਉਪਲੱਬਧ

02/21/2017 2:43:57 PM

ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਲਿਨੋਵੋ ਨੇ ਵਾਇਬ ਕੇ5 ਨੋਟ ਦੇ ਨਵੇਂ 64 ਜੀ. ਬੀ ਵੇਰਿਅੰਟ ਦੀ ਵਿਕਰੀ ਭਾਰਤ ''ਚ ਅੱਜ ਰਾਤ ਤੋਂ ਸ਼ੁਰੂ ਹੋਵੇਗੀ। ਇਹ ਫੋਨ ਐਕਸਕਲੂਸਿਵ ਤੌਰ ''ਤੇ ਫਲਿੱਪਕਾਰਟ ''ਤੇ ਉਪਲੱਬਧ ਹੋਵੇਗਾ।  4 ਜੀ. ਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲੇ ਇਸ ਵੇਰਿਅੰਟ ਦੀ ਕੀਮਤ 13,499 ਰੁਪਏੇ ਰੱਖੀ ਗਈ ਹੈ। ਇਸ ਦੇ ਨਾਲ ਹੀ ਲਿਨੋਵੋ ਨੇ ਖੁਲਾਸਾ ਕੀਤਾ ਕਿ ਇਸ ਸਮਾਰਟਫੋਨ ਦਾ 4 ਜੀ. ਬੀ ਰੈਮ ਅਤੇ 32 ਜੀਬੀ ਸਟੋਰੇਜ ਵੇਰਿਅੰਟ ਹੁਣ 12,499 ਰੁਪਏ ''ਚ ਮਿਲੇਗਾ। ਇਸ ਤੋਂ ਪਹਿਲਾਂ ਇਹ ਵੇਰਿਅੰਟ 13,499 ਰੁਪਏ ''ਚ ਉਪਲੱਬਧ ਸੀ।

 

ਲਿਨੋਵੋ ਵਾਇਬ ਕੇ5 ਨੋਟ ਪੂਰੀ ਤਰ੍ਹਾਂ ਨਾਲ ਮੇਟਲ ਬਾਡੀ ਵਾਲਾ ਸਮਾਰਟਫੋਨ ਹੈ। ਇਸ ''ਚ 64-bit 8-Core 6755 ਪ੍ਰੋਸੈਸਰ ਹੈ ਜਿਸ ਦੀ ਸਪੀਡ 1.8GHz ਹੈ। ਇਸ ਦੇ ਨਾਲ 4GB ਰੈਮ ਅਤੇ 3,500mAh ਦੀ ਬੈਟਰੀ ਲੱਗੀ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ ਕੰਪਨੀ ਦੇ ਪਯੋਰ ਯੂ. ਆਈ ਦਾ ਇਸਤੇਮਾਲ ਕੀਤਾ ਗਿਆ ਹੈ। ਫੋਟੋਗਰਾਫੀ ਲਈ ਇਸ ''ਚ f/2.0 ਅਪਰਚਰ ਵਾਲਾ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ 8 ਮੈਗਾਪਿਕਸਲ ਫ੍ਰੰਟ ਕੈਮਰਾ ਹੈ। ਕੁਨੈੱਕਟੀਵਿਟੀ ਲਈ ਜੀ. ਪੀ. ਆਰ. ਐੱਸ/ ਏਜ਼,  3ਜੀ, ਏ-ਜੀ. ਪੀ. ਐੱਸ, ਬਲੂਟੁੱਥ 4.0, ਮਾਇਕ੍ਰੋ-ਯੂਐੱਸ. ਬੀ ਅਤੇ ਐੱਫ. ਐੱਮ ਰੇਡੀਓ ਸ਼ਾਮਿਲ ਹਨ।  K5 ਨੋਟ ਵਿੱਚ ਡਿਜ਼ੀਟਲ ਕੰਪਾਸ, ਐਕਸਲੇਰੋਮੀਟਰ, ਪ੍ਰਾਕਸੀਮਿਟੀ ਅਤੇ ਐਂਬਿਅੰਟ ਲਾਈਟ ਸੈਂਸਰ ਵੀ ਹਨ।


Related News