Lenovo ਜਲਦ ਹੀ ਭਾਰਤ ’ਚ ਲਾਂਚ ਕਰੇਗੀ ਵਾਇਰਲੈੱਸ ਈਅਰਬਡਸ HT 10 pro
Wednesday, Feb 19, 2020 - 03:47 PM (IST)

ਗੈਜੇਟ ਡੈਸਕ– ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਜਲਦੀ ਹੀ ਭਾਰਤ ’ਚ ਆਪਣੇ ਕਈ ਪ੍ਰੋਡਕਟਸ ਲਾਂਚ ਕਰਨ ਵਾਲੀ ਹੈ ਜਿਨ੍ਹਾਂ ’ਚ HT 10 pro ਵਾਇਰਲੈੱਸ ਈਅਰਬਡਸ ਵਰਗੇ ਪ੍ਰੋਡਕਟ ਸ਼ਾਮਲ ਹਨ। ਲੇਨੋਵੋ ਨੇ ਆਪਣੇ ਈਅਰਬਡਸ ਲਈ EQ ਟੈਕਨਾਲੋਜੀ ਵੀ ਪੇਸ਼ ਕੀਤੀ ਹੈ ਜੋ ਕਿ ਗਾਹਕਾਂ ਨੂੰ ਮਿਊਜ਼ਿਕ ਦਾ ਇਕ ਖਾਸ ਅਨੁਭਵ ਦੇਵੇਗਾ। ਇਸ ਟੈਕਨਾਲੋਜੀ ਰਾਹੀਂ ਯੂਜ਼ਰਜ਼ ਨੂੰ ਡਾਂਸ, ਬੀਟਸ ਅਤੇ ਐਕਸਟਰਾ ਬਾਸ ਵਰਗੇ ਫੀਚਰਜ਼ ਮਿਲਣਗੇ। ਇਸ ਟੈਕਨਾਲੋਜੀ ਦੇ ਨਾਲ ਯੂਜ਼ਰਜ਼ ਨੂੰ ਇਕਵਿਲਾਈਜ਼ਰ ਵੀ ਮਿਲੇਗਾ ਜਿਸ ਨੂੰ ਇਕ ਬਟਨ ਨਾਲ ਐਕਟਿਵ ਕੀਤਾ ਜਾ ਸਕੇਗਾ। ਲੇਨੋਵੋ HT 10 pro ਦੀ ਕੀਮਤ 4,499 ਰੁਪਏ ਹੈ। ਇਸ ਵਿਚ ਵਾਇਰਲੈੱਸ ਵਾਟਰ ਪਰੂਫ ਸਟੇਰੀਓ ਡਿਊਲ ਮਾਈਕ੍ਰੋਫੋਨ ਹੈ।
ਇਸ ਦੀ ਬੈਟਰੀ ਨੂੰ ਲੈ ਕੇ 48 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਸਟੈਂਡਬਾਈ ਟਾਈਮ 200 ਘੰਟਿਆਂ ਦਾ ਹੈ। ਇਸ ਈੱਰਬਡਸ ’ਚ ਐੱਚ.ਡੀ. ਸਾਊਂਡ ਕੁਆਲਿਟੀ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ ਸ਼ਾਨਦਾਰ ਕੁਨੈਕਟੀਵਿਟੀ ਲਈ ਬਲੂਟੁੱਥ 5.0 ਦਿੱਤਾ ਗਿਆ ਹੈ, ਜਿਸ ਦੀ ਰੇਂਜ 20 ਮੀਟਰ ਹੈ। ਲੇਨੋਵੋ ਦੇ ਇਸ ਈਅਰਬਡਸ ’ਚ QCC3020 ਚਿਪਸੈੱਟ ਹੋਵੇਗਾ।