ਨਵੰਬਰ ਤੋਂ ਸ਼ੁਰੂ ਹੋਵੇਗੀ ਲੇਨੋਵੋ ਦੇ ਇਸ ਸਮਾਰਟਫੋਨ ਦੀ ਵਿਕਰੀ

Thursday, Oct 06, 2016 - 03:51 PM (IST)

ਨਵੰਬਰ ਤੋਂ ਸ਼ੁਰੂ ਹੋਵੇਗੀ ਲੇਨੋਵੋ ਦੇ ਇਸ ਸਮਾਰਟਫੋਨ ਦੀ ਵਿਕਰੀ
ਜਲੰਧਰ- ਸਰਚ ਜਾਇੰਟ ਗੂਗਲ ਨੇ ਮੰਗਲਵਾਰ ਨੂੰ ਆਯੋਜਿਤ ਇਕ ਇਵੈਂਟ ''ਚ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਦਾ ਇਰਾਦਾ ਐਪਲ ਆਈਫੋਨ ਅਤੇ ਸੈਮਸੰਗ ਗਲੈਕਸੀ ਸਮਾਰਟਫੋਨਜ਼ ਨੂੰ ਟੱਕਰ ਦੇਣ ਦਾ ਹੈ। ਗੂਗਲ ਦੇ ਟੈਂਗੋ ਪ੍ਰਾਜੈਕਟ ਦੇ ਤਹਿਤ ਬਣੇ ਲੇਨੋਵੋ ਫੈਬ 2 ਪ੍ਰੋ ਸਮਾਰਟਫੋਨ ਨੂੰ ਇਸ ਸਾਲ ਨਵੰਬਰ ਮਹੀਨੇ ''ਚ ਵਿਕਰੀ ਲਈ ਉਪਲੱਬਧ ਕੀਤੇ ਜਾਣ ਦੀ ਉਮੀਦ ਹੈ। 
ਜਾਣਕਾਰੀ ਮੁਤਾਬਕ ਪ੍ਰਾਜੈਕਟ ਟੈਂਗੋ ਮਸ਼ੀਨ ਵਿਜ਼ਨ ''ਤੇ ਕੇਂਦਰਿਤ ਹੈ। ਇਕ ਕੈਮਰਾ ਅਤੇ ਸੈਂਸਰ ਸੈੱਟਅਪ ਦੇ ਨਾਲ ਇਹ ਮੋਸ਼ਨ ਟ੍ਰੈਕਿੰਗ, ਡੈੱਪਥ ਪਰਸੈਪਸ਼ਨ ਅਤੇ ਏਰੀਆ ਲਰਨਿੰਗ ਪ੍ਰੋਵਾਈਡ ਕਰਦਾ ਹੈ। ਡੈੱਪਥ ਸੈਂਸਿੰਗ ਦੇ ਨਾਲ ਇਸ ਨੂੰ ਵਰਚੁਅਲ ਰਿਆਲਿਟੀ ''ਚ ਗੈਸਚਰ ਟ੍ਰੈਕਿੰਗ ਦੇ ਤੌਰ ''ਤੇ ਵੀ ਵਰਤਿਆ ਜਾ ਸਕਦਾ ਹੈ। ਲੇਨੋਵੋ ਫੈਬ 2 ਪ੍ਰੋ ਦੀ ਕੀਮਤ 499 ਡਾਲਰ (ਕਰੀਬ 33,500 ਰੁਪਏ) ਰੱਖੀ ਗਈ ਹੈ। 
ਲੇਨੋਵੋ ਫੈਬ 2 ਪ੍ਰੋ ''ਚ 6.4-ਇੰਚ ਦੀ ਕਿਊ.ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਅਤੇ ਕੁਲ 4 ਕੈਮਰੇ ਦਿੱਤੇ ਗਏ ਹਨ। ਫੋਨ ''ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ, ਇਕ 16 ਮੈਗਾਪਿਕਸਲ ਦਾ ਰਿਅਰ ਆਰ.ਜੀ.ਬੀ. ਕੈਮਰਾ, ਇਕ ਇਮੇਜਰ ਅੇਤ ਇਕ ਏਮੀਟਰ ਦੇ ਨਾਲ ਡੈੱਪਥ ਸੈਂਸਿੰਗ ਇਨਫ੍ਰਾਰੈੱਡ ਕੈਮਰਾ ਅਤੇ ਇਕ ਮੋਸ਼ਨ ਟ੍ਰੈਕਿੰਗ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ''ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 652 ਪ੍ਰੋਸੈਸਰ ਦੇ ਨਾਲ 4ਜੀ.ਬੀ. ਦੀ ਰੈਮ ਮਿਲੇਗੀ।

Related News