ਮੈਟਲ ਬਾਡੀ ਨਾਲ ਲਾਂਚ ਹੋਇਆ ਲਿਨੋਵੋ K5 ਨੋਟ

Monday, Jan 25, 2016 - 06:48 PM (IST)

ਮੈਟਲ ਬਾਡੀ ਨਾਲ ਲਾਂਚ ਹੋਇਆ ਲਿਨੋਵੋ K5 ਨੋਟ

ਜਲੰਧਰ- ਕੁਝ ਸਮਾਂ ਪਹਿਲਾਂ ਲਿਨੋਵੋ ਨੇ K4 ਨੋਟ ਨੂੰ ਲਾਂਚ ਕੀਤਾ ਸੀ। ਪਰ ਹੁਣ ਕੰਪਨੀ ਨੇ ਇਸ ਦਾ ਅਗਲਾ ਐਡੀਸ਼ਨ K5 ਨੋਟ ਬਾਜ਼ਾਰ ''ਚ ਉਤਾਰ ਦਿੱਤਾ ਹੈ। ਫਿਲਹਾਲ ਲਿਨੋਵੋ K5 ਨੋਟ ਨੂੰ ਚੀਨ ''ਚ ਲਾਂਚ ਕੀਤਾ ਗਿਆ ਹੈ ਜਿੱਥੇ ਇਸ ਦੀ ਕੀਮਤ 1,099 ਯੂਆਨ (ਲਗਭਗ 11,000 ਰੁਪਏ) ਹੈ। ਉਮੀਦ ਹੈ ਕਿ ਜਲਦੀ ਹੀ ਇਹ ਫੋਨ ਭਾਰਤ ''ਚ ਵੀ ਉਪਲੱਬਧ ਹੋਵੇਗਾ। ਜਿਥੇ ਲਿਨੋਵੋ K4 ਨੋਟ ''ਚ ਮੈਟਲ ਫਰੇਮ ਦੇਖਣ ਨੂੰ ਮਿਲਿਆ ਸੀ , ਲਿਨੋਵੋ K5 ਨੋਟ ਨੂੰ ਫੁਲ ਮੈਟਲ ਬਾਡੀ ਡਿਜ਼ਾਈਨ ''ਚ ਪੇਸ਼ ਕੀਤਾ ਗਿਆ ਹੈ। ਲਿਨੋਵੋ K5 ਨੋਟ ਨੂੰ 1.8GHz ਮੀਡੀਆਟੈੱਕ ਹੈਲਿਓ ਪੀ10 ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ 1.8GHz ਦਾ 64-bit octa-core ਪ੍ਰੋਸੈਸਰ ਦਿੱਤਾ ਗਿਆ ਹੈ। ਸ਼ਾਨਦਾਰ ਸਾਊਂਡ ਕੁਆਲਿਟੀ ਲਈ ਇਸ ''ਚ Dolby ATMOS ਸਾਊਂਡ ਇੰਟੀਗ੍ਰੇਸ਼ਨ ਹੈ। ਫੋਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।

ਲੇਨੋਵੋ K5 ਨੋਟ ''ਚ 5.5-ਇੰਚ ਦੀ ਫੂਲ HD ਆਈ. ਪੀ. ਐੱਸ ਡਿਸਪਲੇਅ ਹੈ ਇਸਦਾ ਸਕ੍ਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਫੋਨ ''ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਪੈਂਡਬਲ ਸਟੋਰੇਜ਼ ਲਈ ਮਾਇਕ੍ਰੋ ਐੱਸ. ਡੀ ਕਾਰਡ ਸਲਾਟ ਉਪਲੱਬਧ ਹੈ।
ਫੋਨ ''ਚ ਫੋਟੋਗ੍ਰਾਫੀ ਲਈ 13-ਮੈਗਾਪਿਕਸਲ ਰੀਅਰ ਅਤੇ 8-ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅੱਪ ਲਈ ਜ਼ਬਰਦਸਤ ਚਾਰਜਿੰਗ ਸਪੋਰਟ ਨਾਲ 3,500MaH ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਨੈਕਟੀਵਟੀ ਆਪਸ਼ਨ ਦੇ ਤੌਰ ''ਤੇ 4G ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ ਅਤੇ volte ਉਪਲੱਬਧ ਹੈ।


Related News