ਇਸ ਕੰਪਨੀ ਨੇ ਉਡਾਇਆ ਸੈਮਸੰਗ ਤੇ ਹੁਵਾਵੇਈ ਦੇ ਫੋਲਡੇਬਲ ਫੋਨ ਦਾ ਮਜ਼ਾਕ

Friday, Mar 08, 2019 - 01:03 PM (IST)

ਇਸ ਕੰਪਨੀ ਨੇ ਉਡਾਇਆ ਸੈਮਸੰਗ ਤੇ ਹੁਵਾਵੇਈ ਦੇ ਫੋਲਡੇਬਲ ਫੋਨ ਦਾ ਮਜ਼ਾਕ

ਗੈਜੇਟ ਡੈਸਕ– ਮੋਬਾਇਲ ਵਰਲਡ ਕਾਂਗਰਸ ’ਚ ਸੈਮਸੰਗ ਅਤੇ ਹੁਵਾਵੇਈ ਦੇ ਫੋਲਡੇਬਲ ਸਮਾਰਟਫੋਨ ਦੇ ਅਧਿਕਾਰਤ ਤੌਰ ’ਤੇ ਲਾਂਚ ਹੋਣ ਤੋਂ ਬਾਅਦ Lego ਵੀ ਪਿੱਛੇ ਨਹੀਂ ਹੈ ਅਤੇ ਉਸ ਨੇ ਫੋਲਡੇਬਲ ਫੋਨ ਦੀ ਤਸਵੀਰ ਟਵੀਟ ਕੀਤੀ ਹੈ। Lego ਨੇ ‘Lego Fold’ ਫੋਲਡੇਬਲ ਡਿਵਾਈਸ ਦੀ ਤਸਵੀਰ ਟਵੀਟ ਕੀਤੀ ਹੈ ਅਤੇ ਕੰਪਨੀ ਦਾ ਇਹ Lego Fold ਸਿਰਫ ਇਕ 3ਡੀ ਪਾਪ-ਅਪ ਬੁੱਕ ਹੈ। ਕੰਪਨੀ ਨੇ ਆਪਣੇ ਇਸ ਖਿਡੌਣੇ ਨੂੰ ਹਾਲ ਹੀ ’ਚ ਲਾਂਚ ਫੋਲਡੇਬਲ ਫੋਨਸ ਨਾਲ ਜੋੜਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਇਸ ਖਿਡੌਣੇ ਦੇ ਨਾਲ ਕੰਪਨੀ ਨੇ ਟੈੱਕ ਕੰਪਨੀਆਂ ਦਾ ਮਜ਼ਾਕ ਬਣਾਉਂਦੇ ਹੋਏ ਇਕ ਕੈਪਸ਼ਨ ਲਿਖਿਆ ਹੈ। 

ਲੇਗੋ ਨੇ ਆਪਣੇ ਟਵੀਟ ’ਚ ‘Lego Fold’ ਦੀ ਤਸਵੀਰ ਨਾਲ ਲਿਖਿਆ ਹੈ ਕਿ ਸ਼ਾਨਦਾਰ 5 ਇੰਚ ਦਾ ਕਵਰ ਡਿਸਪਲੇਅ ਜੋ ਅਨਫੋਲਡ ਹੋ ਕੇ 11 ਇੰਜ ਦੀ ਪਾਪ-ਅਪ ਸਟੋਰ ਬੁੱਕ ਬਣ ਜਾਂਦੀ ਹੈ। ਇਸ ਦੇ ਫੀਚਰਜ਼ ਨੂੰ ਜੋੜਦੇ ਹੋਏ ਕੰਪਨੀ ਨੇ ਅੱਗੇ ਲਿਖਿਆ, ‘ਕਦੇ ਨਾ ਖਤਮ ਹੋਣ ਵਾਲਾ ਕ੍ਰਿਏਟਿਵ ਪਲੇਅ ਜਿਸ ਦੀ ਬੈਟਰੀ ਕਦੇ ਖਤਮ ਨਹੀਂ ਹੁੰਦੀ।’ ਟਵਿਟਰ ਯੂਜ਼ਰਜ਼ ਨੇ ਵੀ ਇਸ ਟਵੀਟ ’ਤੇ ਮਜ਼ੇ ਲਏ ਅਤੇ ਇਕ ਫੈਨ ਨੇ ਪੁੱਛਿਆ, ‘ਇਸ ਦੇ ਕੈਮਰੇ ’ਚ ਕਿੰਨੇ ਬ੍ਰਿਕਸੈੱਲਸ ਹਨ?’ ਜ਼ਾਹਰ ਜਿਹੀ ਗੱਲ ਹੈ ਕਿ ਪਲਾਸਟਿਕ ਬ੍ਰਿਕਸ ਨਾਲ ਬਣੇ ਇਸ ਖਿਡੌਣੇ ਦੇ ਕੈਮਰੇ ’ਚ ਪਿਕਸਲ ਦੀ ਥਾਂ ‘ਬ੍ਰਿਕ-ਸੈੱਲਸ’ ਹੋਣਗੇ। 

PunjabKesari

ਲੇਗੋ ਨੇ ਜ਼ਰੂਰ ਫੋਲਡੇਬਲ ਡਿਵਾਈਸਿਜ਼ ਦੇ ਮਜ਼ੇ ਲਏ ਹਨ ਅਤੇ ਇਸ ਨੂੰ ਐਂਟਰਟੇਨਿੰਗ ਤਰੀਕੇ ਨਾਲ ਪੇਸ਼ ਕੀਤਾ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਫੋਲਡੇਬਲ ਡਿਵਾਈਸਿਜ਼ ਅਜੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਸੈਮਸੰਗ ਦੇ ਗਲੈਕਸੀ ਫੋਲਡ ਡਿਵਾਈਸ ’ਚ 4.6 ਇੰਚ ਦੀ ਫਰੰਟ ਡਿਸਪਲੇਅ ਹੈ ਜੋ ਖੁੱਲ੍ਹ ਕੇ 7.3 ਇੰਚ ਦੀ ਸਕਰੀਨ ’ਤੇ ਸ਼ਿਫਟ ਹੋ ਜਾਂਦਾ ਹੈ। ਸੈਮਸੰਗ ਨੇ ਇਸ ਫੋਨ ਦੇ ਬੈਟਰੀ ਬੈਕਅਪ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਨੂੰ ਡਿਵਾਈਸ ਹੈਂਡਲ ਜਾਂ ਟੈਸਟ ਕਰਨ ਲਈ ਦਿੱਤੀ ਹੈ। 

PunjabKesari

ਹੁਵਾਵੇਈ ਨੇ ਵੀ ਇਸ ਤਰ੍ਹਾਂ ਹੀ ਆਪਣੇ Mate X ਫੋਲਡੇਬਲ ਫੋਨ ਨੂੰ ਪਿਛਲੇ ਹਫਤੇ MWC ’ਚ ਪੇਸ਼ ਕੀਤਾ ਸੀ। ਇਸ ਵਿਚ 6.6 ਇੰਚ ਦੀ ਫਰੰਟ ਡਿਸਪਲੇਅ ਅਤੇ 8 ਇੰਚ ਦੀ ਫੋਲਡੇਬਲ ਟੈਬਲੇਟ ਡਿਸਪਲੇਅ ਦਿੱਤੀ ਗਈ ਹੈ। ਇਹ ਵੀ ਫਿਲਹਾਲ ਬਾਜ਼ਾਰ ’ਚ ਵਿਕਰੀ ਲਈ ਉਪਲੱਬਧ ਨਹੀਂ ਹੈ। ਦੋਵਾਂ ਹੀ ਫੋਲਡੇਬਲ ਫੋਨਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਇਹ ਫੋਨਸ ਸਾਰੇ ਨਹੀਂ ਖਰੀਦ ਸਕਣਗੇ। ਅਜਿਹੇ ’ਚ ‘ਲੇਗੋ ਫੋਲਡ’ ਦੇ ਫੀਚਰਜ਼ ਯੂਜ਼ਰਜ਼ ਨੂੰ ਆਕਰਸ਼ਿਤ ਕਰ ਸਕਦੇ ਹਨ ਅਤੇ ਉਹ ਫੋਲਡੇਬਲ ਫੋਨਸ ਨਾਲ ਕੀਤੇ ਲੇਗੋ ਦੇ ਮਜ਼ਾਕ ’ਤੇ ਠਹਾਕੇ ਤਾਂ ਲਗਾ ਹੀ ਸਕਦੇ ਹਨ। 


Related News