LeEco ਨੇ ਭਾਰਤ ''ਚ ਲਾਂਚ ਕੀਤੇ ਦੋ ਬਿਹਤਰੀਨ ਸਮਾਰਟਫੋਨ
Wednesday, Jun 08, 2016 - 06:13 PM (IST)

ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ LeEco ਨੇ ਭਾਰਤੀ ਬਾਜ਼ਾਰ ''ਚ ਅੱਜ ਆਪਣੇ ਦੋ ਨਵੇਂ ਫੋਨ LeEco Le 2 ਅਤੇ Le ਮੈਕਸ 2 ਨੂੰ ਪੇਸ਼ ਕੀਤਾ ਹੈ। Le ਮੈਕਸ 2 ਕੰਪਨੀ ਦਾ ਫਲੈਗਸ਼ਿਪ ਡਿਵਾਇਸ ਹੈ ਅਤੇ ਇਹ ਦੋ ਵਰਜਨ ''ਚ ਉਪਲੱਬਧ ਹੈ। ਇਸ ਦਾ ਇਕ ਵਰਜਨ 4GB ਰੈਮ ਅਤੇ 32GB ਇੰਟਰਨਲ ਸਟੋਰੇਜ ਨਾਲ ਲੈਸ ਹੈ, ਜਦ ਕਿ ਇਸ ਦੇ ਦੂੱਜੇ ਵਰਜਨ ''ਚ 6GB ਦੀ ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਮੌਜੂਦ ਹੈ। ਇਨ੍ਹਾਂ ਦੀ ਕੀਮਤ 22,999 ਰੁਪਏ ਅਤੇ 29,999 ਰੁਪਏ ਹੈ।
LeEco Le 2 ਦੇ ਫੀਚਰਸ:
Le ਮੈਕਸ 2 ''ਚ 5.7-ਇੰਚ QHD ਡਿਸਪਲੇ ਵਾਲੇ ਇਸ ਸਮਾਰਟਫੋਨ ''ਚ 2.1ghz ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਵੀ ਦਿੱਤਾ ਗਿਆ ਹੈ। 21 MP ਦੇ ਰਿਅਰ ਅਤੇ 8 MP ਦੇ ਫ੍ਰੰਟ ਫੇਸਿੰਗ ਕੈਮਰੇ ਨਾਲ ਲੈਸ ਇਸ ਸਮਾਰਟਫੋਨ ''ਚ 3100mAh ਦੀ ਬੈਟਰੀ ਵੀ ਦਿੱਤੀ ਗਈ ਹੈ।
LeEco Le Max 2 ਦੇ ਫੀਚਰਸ:
5.5- ਇੰਚ ਦੀ ਫੁੱਲ HD ਡਿਸਪਲੇ ਵਾਲੇ ਇਸ ਸਮਾਰਟਫੋਨ ''ਚ 1.8ghz ਦੇ ਕੁਅਲਕਾਮ ਸਨੈਪਡ੍ਰੈਗਨ 652 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 3GB ਦੀ ਰੈਮ ਵੀ ਦਿੱਤੀ ਗਈ ਹੈ। ਇਹ ਫੋਨ 16 MP ਦੇ ਰਿਅਰ ਕੈਮਰਾ ਅਤੇ 8 MP ਦੇ ਫ੍ਰੰਟ ਫੇਸਿੰਗ ਕੈਮਰੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ''ਚ 32GB ਦੀ ਇੰਟਰਨਲ ਸਟੋਰੇਜ ਵਾਲਾ ਇਹ ਸਮਾਰਟਫੋਨ 3000mAh ਦੀ ਬੈਟਰੀ ਨਾਲ ਲੈਸ ਹੈ।
ਦੋਨਾਂ ਡਿਵਾਇਸਿਸ ਨੂੰ ਮੇਟਲ ਬਾਡੀ ਦੇ ਨਾਲ ਪੇਸ਼ ਕੀਤਾ ਗਿਆ ਹੈ ਦੋਨਾਂ ''ਚ 3.5mm ਦਾ ਆਡੀਓ ਜੈੱਕ ਵੀ ਦਿੱਤਾ ਗਿਆ ਹੈ। ਦੋਨਾਂ USB ਟਾਈਪ-3 ਪੋਰਟ ਨਾਲ ਲੈਸ ਹੈ। ਦੋਨਾਂ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਦੋਨਾਂ ਐਂਡ੍ਰਾਇਡ ਮਾਰਸ਼ਮੈਲੋ v6.0.1 ''ਤੇ ਕੰਮ ਕਰਦੇ ਹਨ।
2. ਇੰਪਰੂਵਡ ਇੰਜਣ ਨਾਲ ਇਹ ਬਾਈਕ 0 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 7.2 ਸੈਕੇਂਡ ''ਚ ਫੜ ਲੈਂਦੀ ਹੈ।