5 ਇੰਚ ਦੀ ਡਿਸਪਲੇ ਨਾਲ ਲਾਂਚ ਹੋਇਆ Vivo Y53 ਸਮਾਰਟਫੋਨ
Thursday, Feb 23, 2017 - 04:12 PM (IST)
ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਵੀਵੋ ਨੇ ਮਾਰਕੀਟ ''ਚ ਆਪਣਾ ਨਵਾਂ ਸਮਾਰਟਫੋਨ ਵੀਵੋ Y53 ਲਾਂਚ ਕੀਤਾ ਹੈ। ਫਿਲਹਾਲ ਮਲੇਸ਼ੀਆ ''ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ RM 699 (ਲਗਭਗ 10,495 ਰੁਪਏ) ਹੈ। ਵੀਵੋ Y53 ਸਮਾਰਟਫੋਨ ਕ੍ਰਾਊਨ ਗੋਲਡ ਅਤੇ ਸਪੇਸ ਗ੍ਰੇ ਰੰਗ ''ਚ ਉਪਲੱਬਧ ਹੋਵੇਗਾ।
ਵੀਵੋ Y53 ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5- ਇੰਚ ਦੀ QHD ਡਿਸਪਲੇ ਮੌਜੂਦ ਹੈ। ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 960x540 ਪਿਕਸਲ ਹੈ। ਨਾਲ ਹੀ ਇਹ ਫੋਨ 1.4GHz ਕਵਾਡ-ਕੋਰ ਕਵਾਲ ਸਨੈਪਡ੍ਰੈਗਨ 425 ਪ੍ਰੋਸੈਸਰ ਨਾਲ ਵੀ ਲੈਸ ਹੈ। ਇਸ ''ਚ 2GB ਦੀ ਰੈਮ ਅਤੇ 16GB ਦੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ ਓਪਰੇਟਿੰਗ ਸਿਸਟਮ ''ਤੇ ਆਧਾਰਿਤ ਇਹ ਸਮਾਰਟਫੋਨ ਫਨਟੱਚ ਓਪਰੇਟਿੰਗ ਸਿਸਟਮ 3.0 ''ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 8MP ਦਾ ਰਿਅਰ ਕੈਮਰਾ LED ਫਲੈਸ਼ ਨਾਲ ਦਿੱਤਾ ਗਿਆ ਹੈ। ਨਾਲ ਹੀ ਇਸ ''ਚ 5MP ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਪਾਵਰ ਲਈ ਇਸ ਸਮਾਰਟਫੋਨ ''ਚ 2500mAh ਦੀ ਬੈਟਰੀ ਵੀ ਮੌਜੂਦ ਹੈ। ਕਨੈਕਟੀਵਿਟੀ ਲਈ ਵੀਵੋ Y53 ''ਚ ਡਿਊਲ ਸਿਮ ਸਲਾਟ, 4G LTE, GPS, ਬਲੂਟੁਥ 4.2, ਇਕ ਮਾਈਕ੍ਰੋ USB 2.0 ਵਾਈ-ਫਾਈ ਵਰਗੇ ਫੀਚਰਸ ਵੀ ਮੌਜੂਦ ਹੈ।
