Lava ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ

10/23/2019 1:46:57 AM

ਗੈਜੇਟ ਡੈਸਕ—ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ Lava Z41 ਲਾਂਚ ਕੀਤਾ ਹੈ। ਐਂਟਰੀ ਲੇਵਲ ਰੇਂਜ 'ਚ ਲਾਂਚ ਕੀਤੇ ਗਏ ਇਸ ਸਮਾਰਟਫੋਨ ਨੂੰ Android Go 'ਤੇ ਪੇਸ਼ ਕੀਤਾ ਗਿਆ ਹੈ। ਇਹ ਕੰਪਨੀ ਦੁਆਰਾ ਇਸ ਸਾਲ ਮਾਰਚ 'ਚ ਲਾਂਚ ਕੀਤੇ Lava Z40 ਦਾ ਹੀ ਅਪਗ੍ਰੇਡ ਵਰਜ਼ਨ ਹੈ। ਇਸ 'ਚ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਦੀ ਸੁਵਿਧਾ ਮਿਲੇਗੀ। ਇਸ ਸਮਾਰਟਫੋਨ ਦੀ ਕੀਮਤ  Rs 3,899 ਹੈ ਅਤੇ ਦੇਸ਼ਭਰ 'ਚ ਸਾਰੇ ਰਿਟੇਲ ਸਟੋਰਸ 'ਤੇ ਸੇਲ ਲਈ ਉਪਲੱਬਧ ਹੋਵੇਗਾ। Lava Z41 ਸਮਾਰਟਫੋਨ ਨਾਲ ਯੂਜ਼ਰਸ ਨੂੰ ਲਾਂਚ ਆਫਰ ਵੀ ਦਿੱਤਾ ਜਾ ਰਿਹਾ ਹੈ। ਜਿਸ ਦੇ ਤਹਿਤ ਜਿਓ ਯੂਜ਼ਰਸ ਨੂੰ 1,200 ਰੁਪਏ ਦਾ ਇੰਸਟੈਂਟ ਕੈਸ਼ਬੈਕ ਅਤੇ 50ਜੀ.ਬੀ. 4ਜੀ ਡਾਟਾ ਪ੍ਰਾਪਤ ਹੋਵੇਗਾ।

PunjabKesari

Lava Z41 ਦੇ ਸਪੈਸੀਫਿਕੇਸ਼ਨਸ
Lava Z41 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.0 ਇੰਚ ਦੀ ਡਿਸਪਲੇਅ ਦਿੱਤੀ ਗਈ ਜਿਸ ਦਾ ਸਕਰੀਨ ਰੈਜੋਲਿਉਸ਼ਨ 480 x 854 ਪਿਕਸਲ ਹੈ। ਇਹ ਫੋਨ 1.4GHz quad-core Spreadtrum SC9832E ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਸਸਤੀ ਕੀਮਤ ਨਾਲ ਲਾਂਚ ਕੀਤੇ ਗਏ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ 1ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਐੱਲ.ਈ.ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਦਿੱਤੇ ਗਏ ਕੈਮਰੇ 'ਚ ਤੁਹਾਨੂੰ ਰੀਅਲ ਟਾਈਮ ਬੋਕਹ, ਬਿਊਟੀ ਮੋਟ, ਐੱਚ.ਡੀ.ਆਰ. ਮੋਡ,Burst Mode, Audio note , ਪੈਨੋਰਾਮਾ,  ਨਾਈਟ ਸ਼ਾਟ ਵਰਗੇ ਕਈ ਫੀਚਰਸ ਦੀ ਸੁਵਿਧਾ ਦਿੱਤੀ ਗਈ ਹੈ। ਜਿਸ ਦੀ ਮਦਦ ਨਾਲ ਤੁਸੀਂ ਬਿਹਤਰ ਫੋਟੋਗ੍ਰਾਫੀ ਦਾ ਅਨੁਭਵ ਲੈ ਸਕਦੇ ਹੋ।

PunjabKesari

ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦੇ ਮੁਤਾਬਕ 21 ਘੰਟੇ ਦਾ ਟਾਕ ਟਾਈਮ, 6 ਘੰਟੇ ਦਾ ਵੈੱਬ ਬ੍ਰਾਊਜਿੰਗ ਟਾਈਮ, 37 ਘੰਟੇ ਦਾ ਆਡੀਓ ਪਲੇਅਬੈਕ, 6 ਘੰਟੇ ਦਾ ਵੀਡੀਓ ਪਲੇਅਬੈਕ ਅਤੇ 490 ਘੰਟੇ ਦਾ ਸਟੈਂਡਬਾਏ ਟਾਈਮ ਦੇਣ 'ਚ ਸਮਰਥ ਹੈ। ਉੱਥੇ ਕੁਨੈਕਟੀਵਿਟੀ ਵਿਕਲਪ ਦੇ ਤੌਰ 'ਤੇ ਫੋਨ 'ਚ ਮਾਈਕ੍ਰੋ ਯੂ.ਐੱਸ.ਬੀ. ਪੋਰਟ, ਵਾਈ-ਫਾਈ, ਯੂ.ਐੱਸ.ਬੀ., ਬਲੂਟੁੱਥ 3.5 ਐੱਮ.ਐੱਮ. ਆਡੀਓ ਜੈਕ ਦਿੱਤੇ ਗਏ ਹਨ।


Karan Kumar

Content Editor

Related News