ਆਨਰ 8X ਅਤੇ 8X Max ਨਵੇਂ ਕਲਰ ਵੇਰੀਐਂਟਸ ''ਚ ਹੋਏ ਲਾਂਚ

Wednesday, Sep 26, 2018 - 02:35 PM (IST)

ਆਨਰ 8X ਅਤੇ 8X Max ਨਵੇਂ ਕਲਰ ਵੇਰੀਐਂਟਸ ''ਚ ਹੋਏ ਲਾਂਚ

ਜਲੰਧਰ-ਹੁਵਾਵੇ ਦੇ ਸਬ-ਬ੍ਰਾਂਡ ਆਨਰ (Honor) ਨੇ ਹਾਲ ਹੀ 'ਚ ਦੋ ਨਵੇਂ ਮਿਡ-ਰੇਂਜ ਸਮਾਰਟਫੋਨ ਆਨਰ 8 ਐਕਸ (Honor 8X) ਅਤੇ ਆਨਰ 8 ਐਕਸ ਮੈਕਸ (Honor 8X Max) ਲਾਂਚ ਕੀਤੇ ਸਨ ਅਤੇ ਹੁਣ ਕੰਪਨੀ ਨੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਆਕਰਸ਼ਿਤ ਬਣਾਉਣ ਦੇ ਲਈ ਚਾਰਮ ਰੈੱਡ ਕਲਰ ਵੇਰੀਐਂਟਸ 'ਚ ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਸਮਾਰਟਫੋਨਜ਼ ਹੁਣ ਚੀਨ 'ਚ ਚਾਰਮ ਰੈੱਡ ਕਲਰ 'ਚ ਉਪਲੱਬਧ ਹੋਣਗੇ।

ਆਨਰ 8X ਅਤੇ ਆਨਰ 8X Max ਦਾ ਚਾਰਮ ਰੈੱਡ ਐਡੀਸ਼ਨ-
ਆਨਰ ਯੂਜ਼ਰਸ ਦੇ ਲਈ ਇਨ੍ਹਾਂ ਸਮਾਰਟਫੋਨਜ਼ ਨੂੰ ਜ਼ਿਆਦਾ ਆਕਰਸ਼ਿਤ ਬਣਾਉਣ ਦੇ ਲਈ ਕੰਪਨੀ ਨੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਹ ਨਵਾਂ ਚਾਰਮ ਰੈੱਡ ਵੇਰੀਐਂਟ ਚੀਨ 'ਚ ਜੇ. ਡੀ. ਡਾਟ ਕਾਮ, ਟੀ ਮਾਲ, ਵੀ ਮਾਲ ਤੋਂ ਖਰੀਦਣ ਲਈ ਉਪਲੱਬਧ ਹੋਣਗੇ ਅਤੇ ਕੀਮਤ ਵੀ ਲਗਭਗ ਇਕੋ ਜਿਹੀ ਰੱਖੀ ਗਈ ਹੈ।

ਆਨਰ 8X ਦੀ ਕੀਮਤ-
ਆਨਰ 8X ਦਾ 4 ਜੀ. ਬੀ+64 ਜੀ. ਬੀ. ਵੇਰੀਐਂਟ 1399 ਯੂਆਨ, 6 ਜੀ. ਬੀ+64 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1599 ਯੂਆਨ ਅਤੇ 6 ਜੀ. ਬੀ+128 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,899 ਯੂਆਨ ਹੋਵੇਗੀ।

ਆਨਰ 8X Max ਦੀ ਕੀਮਤ-
ਆਨਰ 8X Max ਦੇ 4ਜੀ. ਬੀ+64 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 1499 ਯੂਆਨ ਅਤੇ 4 ਜੀ. ਬੀ+128 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 1799 ਯੂਆਨ ਹੋਵੇਗੀ।


Related News