ਬਿਹਤਰੀਨ ਫੀਚਰਸ ਨਾਲ ਲੈਸ Tata Tigor EV ਹੋਈ ਲਾਂਚ

06/27/2019 7:03:12 PM

ਨਵੀਂ ਦਿੱਲੀ—  ਟਾਟਾ ਮੋਟਰਸ ਨੇ ਆਪਣੀ ਸਬ-ਕਾਮਪੈਕਟ ਸਿਡੈਨ Tigor ਦਾ ਇਲੈਕਟ੍ਰਿਕ ਵਰਜ਼ਨ ਲਾਂਚ ਕਰ ਦਿੱਤਾ ਹੈ। Tigor EV ਨਾਂ ਤੋਂ ਆਈ ਇਹ ਇਲੈਕਟ੍ਰਿਕ ਕਾਰ ਦੋ ਵੇਰੀਅੰਟ XM ਤੇ XT 'ਚ ਉਪਲੱਬਧ ਹੈ। ਇਸ ਦੀ ਕੀਮਤ ਲੜੀਵਾਰ 9.99 ਲੱਖ ਅਤੇ 10.09 ਲੱਖ ਰੁਪਏ ਹੈ। Tata Tigor EV ਦੀ ਇਸ ਕੀਮਤ 'ਚ ਫੇਮ-2 ਦੇ ਤਹਿਤ ਮਿਲਣ ਵਾਲੀ 1.62 ਲੱਖ ਰੁਪਏ ਦੀ ਛੋਟ ਸ਼ਾਮਲ ਹੈ। ਟਿਗੋਰ ਇਲੈਕਟ੍ਰਿਕ ਸਿਰਫ ਫਲੀਟ ਆਪਰੇਟਰਸ ਲਈ ਉਪਲੱਬਧ ਹੈ, ਯਾਨੀ ਹਾਲੇ ਇਸ ਨੂੰ ਪ੍ਰਾਈਵੇਟ ਖਰੀਦਾਰ ਨਹੀਂ ਖਰੀਦ ਸਕਣਗੇ।

ਟਿਗੋਰ ਈ.ਵੀ. ਸਟੈਂਡਰਡ ਟਾਟਾ ਮੋਟਰਸ ਸਿਡੈਨ 'ਤੇ ਆਧਾਰਿਤ ਹੈ। ਇਸ ਇਲੈਕਟ੍ਰਿਕ ਕਾਰ ਦੇ ਦੋਹਾਂ ਵੇਰੀਅੰਟ  'ਚ ਆਟੋਮੈਟਿਕ ਕਲਾਇਮੈਟ ਕੰਟਰੋਲ, ਪਾਵਰ ਵਿੰਡੋ, ਬਲੂਟੂਥ ਕਨੈਕਟਿਵਿਟੀ ਨਾਲ ਹਾਰਮਨ ਆਡੀਓ ਸਿਸਟਮ, ਹਾਈਟ ਐਡਜਸਟੇਬਲ ਡ੍ਰਾਇਵਰ ਸੀਟ ਤੇ ਐਡਜਸਟੇਬਲ ਫਰੰਟ ਫੀਚਰ ਹੈ। XT  ਵੇਰੀਅੰਟ 'ਚ ਇਨ੍ਹਾਂ ਫੀਚਰ ਤੋਂ ਇਲਾਵਾ ਵੀਲਜ ਅਤੇ ਇਲੈਕਟ੍ਰਿਕ ਆਊਟ ਸਾਈਡ ਰੀਅਰ ਵਿਊ ਮਿਰਰ ਵੀ ਦਿੱਤੇ ਗਏ ਹਨ।

ਫੇਸਟੀ
ਟਾਟਾ ਮੋਟਰਸ ਦੀ ਇਸ ਇਲੈਕਟ੍ਰਿਕ ਕਾਰ 'ਚ ਡਿਊਲ ਫਰੰਟ ਏਅਰਬੈਗ, ਏਬੀਐਸ ਤੇ ਰੀਅਰ ਪਾਰਕਿੰਗ ਸੈਂਸਰਸ ਵਰਗੇ ਬੇਸਿਕ ਸੈਫਟੀ ਫਿਚਰਸ ਦਿੱਤੇ ਗਏ ਹਨ, ਤਾਂਕਿ ਟਿਗੋਰ ਈ.ਵੀ. 1 ਜੁਲਾਈ ਤੋਂ ਲਾਗੂ ਹੋਣ ਵਾਲੇ ਨਵੇਂ ਸੇਫਟੀ ਨਾਰਮਸ 'ਤੇ ਖਰੀ ਉਤਰੇ। ਇਹ ਕਾਰ ਤਿੰਨ ਕਲਰ ਆਪਸ਼ਨ (ਵਾਈਟ, ਬਲੂ ਤੇ ਸਿਲਵਰ) 'ਚ ਉਪਲੱਬਧ ਹੈ।

ਪਾਵਰ
ਇਲੈਕਟ੍ਰਿਕ ਟਿਗੋਰ 'ਚ 16.2kWh ਬੈਟਰੀ ਪੈਕ ਦਿੱਤਾ ਗਿਆ ਹੈ, ਜੋ 72 3 ਫੇਸ ਏ.ਸੀ. ਇੰਡਕਸ਼ਨ ਮੋਟਰ ਦੇ ਜ਼ਰੀਏ 41pp ਦਾ ਪਾਵਰ ਤੇ 105Nm ਟਾਰਕ ਜਨਰੇਟ ਕਰਦਾ ਹੈ। ਕੰਪਨੀਨੇ ਕਿਹਾ ਕਿ ਸਟੈਂਡਰਡ 13 ਵਾਲ ਸਾਕਿਟ ਦੇ ਜ਼ਰੀਏ ਇਸ ਦੀ ਬੈਟਰੀ 6 ਘੰਟੇ 80 ਫੀਸਦੀ ਚਾਰਜ ਹੋ ਜਾਵੇਗੀ। ਉਥੇ ਹੀ ਡੀ.ਸੀ. 15jW ਫਾਸਟ ਚਾਰਜਰ ਦੇ ਜ਼ਰੀਏ ਇੰਨੀ ਬੈਟਰੀ ਚਾਰਜ ਹੋਣ 'ਚ 90 ਮਿੰਟ ਦਾ ਸਮਾਂ ਲੱਗੇਗਾ।


Related News