ਲੈਪਟਾਪ, ਕੰਪਿਊਟਰ ਦੇ ਤਸਵੀਰਾਂ ਦਾ ਇਸ ਤਰ੍ਹਾਂ ਕਰੋ ਕਵਿੱਕ ਬੈਕਅੱਪ
Saturday, Dec 10, 2016 - 12:40 PM (IST)

ਜਲੰਧਰ- ਜਦੋਂ ਤੁਸੀ ਕਿਤੇ ਘੁੰਮਣ ਜਾ ਰਹੇ ਹੋ ਤਾਂ ਜਾਹਰ ਹੈ ਕਿ ਫੋਟੋਗ੍ਰਾਫੀ ਵੀ ਕਰਦੇ ਹੋਵੋਗੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ ਸੈਲਫੀ ਦਾ ਜ਼ਮਾਨਾ ਹੈ ਅਤੇ ਇਕੋ ਸਮੇਂ ਕਈ ਸੈਲਫੀਆਂ ਖਿੱਚੀਆਂ ਜਾ ਸਕਦੀਆਂ ਹਨ। ਅਜਿਹੇ ''ਚ ਮੋਬਾਇਲ ਜਾ ਕੈਮਰੇ ਦੀ ਸਟੋਰੇਜ ਫੁੱਲ ਹੋਣ ਦੀ ਸੰਭਾਵਨਾ ਕਾਫੀ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਤੁਸੀਂ ਆਪਣਾ ਕੰਪਿਊਟਰ ਨਾਲ ਲੈ ਕੇ ਆਏ ਹੋਵੋ, ਜਿਸ ''ਚ ਤਸਵੀਰਾਂ ਦਾ ਬੈਕਅੱਪ ਲਿਆ ਜਾ ਸਕੇ। ਅਜਿਹੇ ''ਚ ਅਸੀਂ ਤੁਹਾਡੇ ਲਈ ਅਜਿਹੇ ਤਰੀਕੇ ਲਿਆਏ ਹਾਂ, ਜਿਸ ਦੇ ਰਾਹੀ ਤੁਸੀਂ ਬਿਨਾ ਲੈਪਟਾਪ ਅਤੇ ਕੰਪਿਊਟਰ ਦੇ ਵੀ ਫੋਨ ਦਾ ਬੈਕਅੱਪ ਲੈ ਸਕਦੇ ਹੋ।
ਬਿਨਾ ਲੈਪਟਾਪ ਕਿਸ ਤਰ੍ਹਾਂ ਲੈ ਸਕਦੇ ਫੋਨ ਦਾ ਬੈਕਅੱਪ?
1. Eye-Fi Pro-
ਇਹ ਇਕ ਅਜਿਹਾ ਤਰੀਕਾ ਹੈ, ਜਿਸ ਨਾਲ ਨੈੱਟਵਰਕ ਕਨੈਕਸ਼ਨ ਦੇ ਰਾਹੀ ਟੈਬਲੇਟ, ਸਮਾਰਟਫੋਨ ਅਤੇ ਕੰਪਿਊਟਰ ''ਚ ਡਾਟਾ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ''ਚ ਇਨਬਿਲਟ ਵਾਈ-ਫਾਈ ਦਿੱਤਾ ਗਿਆ ਹੈ ਅਤੇ ਆਸਾਨੀ ਨਾਲ ਟੈਬਲੇਟ, ਸਮਾਰਟਫੋਨ ਅਤੇ ਡਾਟਾ ਵੀ ਸ਼ੇਅਰ ਕੀਤਾ ਜਾ ਸਕਦਾ ਹੈ।
2. Western Digital MyPassport Wireless-
ਇਹ ਇਕ ਵਾਇਰਲੈੱਸ ਹਾਰਡ ਡਿਸਕ ਹੈ। ਇਸ ''ਚ ਬੈਟਰੀ ਦਿੱਤੀ ਹੋ ਅਤੇ ਨਾਲ ਹੀ ਇਹ ਡਿਵਾਈਸ ਕਾਰਡ ਸਲਾਟ ਨੂੰ ਵੀ ਸਪੋਰਟ ਕਰਦੀ ਹੈ। ਅਡਿਹੇ ''ਚ ਯੂਜ਼ਰਸ ਆਪਣੇ ਫੋਨ ਜਾਂ ਕੈਮਰੇ ਦਾ ਕਾਰਡ ਕੱਢ ਕੇ ਇਸ ਡਿਵਾਈਸ ''ਚ ਡਾਟਾ ਸੇਵ ਕਰ ਸਕਦੇ ਹਨ।
3. Portable Storage 4evices-
ਤੁਹਾਨੂੰ ਦੱਸ ਦਈਏ ਕਿ ਕਈ ਪੋਰਟੇਬਲ ਸਟੋਰੇਜ ''ਚ ਡਿਵਾਈਸ ਆਉਂਦੀ ਹੈ, ਜਿਸ ਦੇ ਰਾਹੀ ਕੈਮਰੇ ਅਤੇ ਫੋਨ ਦਾ ਡਾਟਾ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾਂਦਾ ਹੈ। ਤੁਹਾਨੂੰ ਬਸ ਇਹ ਫੋਨ ਜਾਂ ਕੈਮਰੇ ਦੇ ਕਾਰਡ ਨੂੰ ਇਨ੍ਹਾਂ ਨਾਲ ਕਨੈਕਟ ਕਰਨਾ ਹੈ।
4. Cloud Storage-
ਜੋਕਰ ਤੁਸੀਂ ਸਮਾਰਟਫੋਨ ਨਾਲ ਫੋਟੋਗ੍ਰਾਫੀ ਕਰ ਰਹੇ ਹੋ ਤਾਂ ਕਲਾਊਡ ਸਟੋਰੇਜ ਇਕ ਬਿਹਤਰ ਆਪਸ਼ਨ ਹੋ ਸਕਦਾ ਹੈ। ਕਲਾਊਡ ਸਟੋਰੇਜ ''ਤੇ ਯੂਜ਼ਰਸ ਆਪਣਾ ਡਾਟਾ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਨ।
5. Rotate Memory cards-
ਆਪਣੇ ਫੋਨ ਦਾ ਐੱਸ. ਡੀ. ਕਾਰਡ ਕੱਢ ਕੇ ਕਿਸੇ ਦੂਜੇ ਸਮਾਰਟਫੋਨ ''ਚ ਲਗਾਤਾਰ ਡਾਟਾ ਕਾਪੀ ਕਰ ਲਓ।