ਫਟ ਸਕਦਾ ਹੈ ਲੈਪਟਾਪ! ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼
Sunday, Nov 03, 2024 - 05:44 AM (IST)
ਗੈਜੇਟ ਡੈਸਕ - ਲੈਪਟਾਪ ਅੱਜ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਖਾਸ ਕਰਕੇ ਕਾਰਪੋਰੇਟ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ, ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਹੈ। ਸਾਨੂੰ ਲੈਪਟਾਪ 'ਤੇ ਕੰਮ ਕਰਦੇ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਵੀ ਰੱਖਣਾ ਚਾਹੀਦਾ ਕਿਉਂਕਿ ਇਸ ਦੀ ਜ਼ਿਆਦਾ ਦੇਰ ਤਕ ਵਰਤੋ ਕਰਨ ਨਾਲ ਇਹ ਗਰਮ ਹੋ ਜਾਂਦਾ ਹੈ। ਜੇਕਰ ਲੈਪਟਾਪ ਚਲਾਉਂਦੇ ਸਮੇਂ ਤੁਹਾਡਾ ਸਿਸਟਮ ਗਰਮ ਹੋ ਰਿਹਾ ਹੈ, ਤਾਂ ਆਓ ਜਾਣਦੇ ਹਾਂ ਸਿਸਟਮ ਓਵਰਹੀਟ ਕਿਉਂ ਹੋਣ ਲੱਗਦਾ ਹੈ ਅਤੇ ਇਸ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਜੇਕਰ ਤੁਸੀਂ ਆਪਣੇ ਲੈਪਟਾਪ 'ਚ ਜ਼ਿਆਦਾ ਗਰਮ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
ਪੱਖੇ 'ਤੇ ਧੂੜ
ਜੇਕਰ ਲੈਪਟਾਪ 'ਚ ਧੂੜ ਇਕੱਠੀ ਹੋਣ ਲੱਗਦੀ ਹੈ ਤਾਂ ਸਹੀ ਹਵਾਦਾਰੀ ਨਾ ਹੋਣ ਕਾਰਨ ਲੈਪਟਾਪ ਓਵਰਹੀਟ ਹੋਣ ਲੱਗਦਾ ਹੈ, ਜਿਸ ਕਾਰਨ ਕੁਝ ਵੀ ਹੋ ਸਕਦਾ ਹੈ।
ਲੈਪਟਾਪ ਚਾਰਜਿੰਗ
ਗਲਤੀ ਨਾਲ ਵੀ ਲੈਪਟਾਪ ਨੂੰ ਲੋਕਲ ਚਾਰਜਰ ਤੋਂ ਚਾਰਜ ਕਰਨ ਦੀ ਗਲਤੀ ਨਾ ਕਰੋ, ਅਜਿਹਾ ਕਰਨ ਨਾਲ ਲੈਪਟਾਪ ਓਵਰਹੀਟ ਹੋ ਸਕਦਾ ਹੈ, ਓਵਰਹੀਟ ਹੋਣ ਨਾਲ ਬੈਟਰੀ ਵੀ ਫਟ ਸਕਦੀ ਹੈ।