ਐੱਲ. ਜੀ. ਨੇ OLED TV ਲਾਈਨ-ਅਪ ਦੇ ਲਾਂਚ ਦਾ ਕੀਤਾ ਐਲਾਨ
Saturday, May 27, 2023 - 12:57 PM (IST)
ਗੈਜੇਟ ਡੈਸਕ– ਐੱਲ. ਜੀ. ਇਲੈਕਟ੍ਰਾਨਿਕਸ ਨੇ ਆਪਣੇ ਚਿਰਾਂ ਤੋਂ ਉਡੀਕੇ ਜਾਣ ਵਾਲੇ 2023 ਓ. ਐੱਲ. ਈ. ਡੀ. ਟੀ. ਵੀ. ਲਾਈਨ-ਅਪ ਦੇ ਲਾਂਚ ਦਾ ਐਲਾਨ ਕੀਤਾ। ਐੱਲ. ਜੀ. ਅਤਿਆਧੁਨਿਕ ਤਰੱਕੀ ਅਤੇ ਬੇਜੋੜ ਤਸਵੀਰ ਦੀ ਗੁਣਵੱਤਾ ਨਾਲ ਘਰੇਲੂ ਮਨੋਰੰਜਨ ਉਦਯੋਗ ’ਚ ਕ੍ਰਾਂਤੀ ਲਿਆਉਣਾ ਜਾਰੀ ਰੱਖੇ ਹੋਏ ਹਨ। ਇਸ ਸਾਲ ਇਸ ਦੇ ਵਧੇਰੇ ਸਫਲ ਸੈਲਫ-ਲਾਈਟ ਓ. ਐੱਲ. ਈ. ਡੀ. ਟੀ. ਵੀ. ਦੀ 10ਵੀਂ ਵਰ੍ਹੇਗੰਢ ਵੀ ਹੈ। ਐੱਲ. ਜੀ. ਨੇ ਆਪਣੇ ਸਾਰਥਕ ਇਨੋਵੇਸ਼ਨ ਲਈ ਦੁਨੀਆ ਭਰ ’ਚ ਪ੍ਰਸ਼ੰਸਾ ਪ੍ਰਾਪਤ ਕਰਨੀ ਜਾਰੀ ਰੱਖੀ ਹੈ ਅਤੇ ਇਸ ਸਾਲ ਇਸ ਨੇ ਦੁਨੀਆ ਦਾ ਸਭ ਤੋਂ ਵੱਡਾ 246 ਸੈਂਟੀਮੀਟਰ (97) ਓ. ਐੱਲ. ਈ. ਡੀ. ਟੀ. ਵੀ. ਅਤੇ ਦੁਨੀਆ ਦਾ ਇਕੋ-ਇਕ ਫਲੈਕਸੀਬਲ ਗੇਮਿੰਗ ਓ. ਐੱਲ. ਈ. ਡੀ. ਟੀ. ਵੀ. ਪੇਸ਼ ਕੀਤਾ ਹੈ।
2023 ਐੱਲ. ਜੀ. ਓ. ਐੱਲ. ਈ. ਡੀ. ਲਾਈਨ ਅਪ ਗਾਹਕਾਂ ਨੂੰ ਵੱਖ-ਵੱਖ ਵੇਰੀਐਂਟ ਵਿਚ 21 ਮਾਡਲ ਨਾਲ ਬਿਹਤਰੀਨ ਬਦਲ ਦਿੰਦਾ ਹੈ, ਜਿਸ ’ਚ ਦੁਨੀਆ ਦੀ ਇਕੋ-ਇਕ 8ਕੇ ਓ. ਐੱਲ. ਈ. ਡੀ. ਜ਼ੈੱਡ-3 ਸੀਰੀਜ਼, ਓ. ਐੱਲ. ਈ. ਡੀ. ਇਵੋ ਗੈਲਰੀ ਐਡੀਸ਼ਨ ਜੀ3 ਸੀਰੀਜ਼, ਓ. ਐੱਲ. ਈ. ਡੀ. ਇਵੋ ਸੀ3 ਸੀਰੀਜ਼, ਓ. ਐੱਲ. ਈ. ਡੀ. ਬੀ3 ਅਤੇ ਏ3 ਸੀਰੀਜ਼ ਟੀ. ਵੀ. ਸ਼ਾਮਲ ਹਨ। ਉੱਨਤ ਓ. ਐੱਲ. ਈ. ਡੀ. ਇਵੋ ਅਦਭੁੱਤ ਸਪੱਸ਼ਟਤਾ ਅਤੇ ਵਿਸਤਾਰ ਨਾਲ ਉੱਚ ਚਮਕ ਅਤੇ ਰੰਗ ਦੀ ਸ਼ੁੱਧਤਾ ਮੁਹੱਈਆ ਕਰਦਾ ਹੈ।
ਇਸ ਤੋਂ ਇਲਾਵਾ ਐੱਲ. ਜੀ. ਨੇ ਐੱਲ. ਜੀ. ਓ. ਐੱਲ. ਈ. ਡੀ. ਆਬਜੈਕਟ ਕਲੈਕਸ਼ਨ ਪੀ. ਓ. ਐੱਸ. ਈ., ਇਕ ਅਲਟੀਮੇਟ ਲਾਈਫਸਟਾਈਲ ਟੀ. ਵੀ. ਅਤੇ ਓ. ਐੱਲ. ਈ. ਡੀ. ਫਲੈਕਸ, ਇਕ ਗੇਮਿੰਗ ਪਾਵਰਹਾਊਸ ਵੀ ਪੇਸ਼ ਕੀਤਾ ਹੈ, ਜਿਸ ’ਚ ਇਕ ਬਹੁਤ ਹੀ ਅਨੋਖਾ ਫੀਚਰ ਹੈ, ਜਿਸ ’ਚ ਯੂਜ਼ਰ ਸਕ੍ਰੀਨ ਨੂੰ 20 ਵੱਖ-ਵੱਖ ਪੱਧਰਾਂ ਦੇ ਕਰਵਸ ਨਾਲ ਮੋੜ ਸਕਦਾ ਹੈ ਤਾਂ ਕਿ ਕੁੱਲ ਵਿਸਰਜਨ ਲਈ ਆਦਰਸ਼ ਕਰਵ ਪਾ ਸਕੇ। ਤਾਜ਼ਾ ਲਾਈਨ-ਅਪ ਅਨੁਕੂਲਨ ਯੋਗ ਦੇਖਣ ਦੇ ਤਜ਼ਰਬੇ ਲਈ 106 ਸੈਂਟੀਮੀਟਰ (42) ਤੋਂ 246 ਸੈਂਟੀਮੀਟਰ (97) ਤੱਕ ਓ. ਐੱਲ. ਈ. ਡੀ. ਟੀ. ਵੀ. ਦੀ ਸਭ ਤੋਂ ਵਿਸਤ੍ਰਿਤ ਚੇਨ ਮੁਹੱਈਆ ਕਰਦਾ ਹੈ। ਹੋਂਗ ਜੂ ਜਿਓਨ ਐੱਮ. ਡੀ.-ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਨੇ ਕਿਹਾ ਕਿ ਸਾਡੀ ਤਾਜ਼ਾ ਲਾਈਨ-ਅਪ ਇਕ ਵਿਸ਼ੇਸ਼ ਯੂਜ਼ਰਸ ਤਜ਼ਰਬੇ ਮੁਹੱਈਆ ਕਰਨਾ ਅਤੇ ਸਾਡੇ ਮੁੱਲਵਾਨ ਖਪਤਕਾਰਾਂ ਲਈ ਘਰੇਲੂ ਮਨੋਰੰਜਨ ਦੀ ਧਾਰਨਾ ਨੂੰ ਮੁੜ ਤਿਆਰ ਕਰਨ ਦੀ ਸਾਡੀ ਅਟੁੱਟ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ।