KTM 790 Duke ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

09/24/2019 12:05:42 PM

ਆਟੋ ਡੈਸਕ– ਕੇ.ਟੀ.ਐੱਮ. ਨੇ ਭਾਰਤੀ ਬਾਜ਼ਾਰ ’ਚ ਆਪਣੀ ਮਿਡਲਵੇਟ ਸਪੋਰਟ-ਨੇਕਡ ਬਾਈਕ 790 ਡਿਊਕ ਲਾਂਚ ਕਰ ਦਿੱਤੀ ਹੈ। KTM 790 Duke ਦੀ ਐਕਸ-ਸ਼ੋਅਰੂਮ ਕੀਮਤ 8.64 ਲੱਖ ਰੁਪਏ ਹੈ। ਹੁਣ ਇਹ ਬਾਈਕ ਭਾਰਤ ’ਚ ਕੇ.ਟੀ.ਐੱਮ. ਦਾ ਫਲੈਗਸ਼ਿਪ ਮਾਡਲ ਹੈ। ਅਜੇ ਇਸ ਨੂੰ ਬੀ.ਐੱਸ.-4 ਇੰਜਣ ਦੇ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ ਅਤੇ ਸਿਰਫ 100 ਯੂਨਿਟ ਬਾਈਕ ਭਾਰਤ ਲਈ ਅਲਾਟ ਕੀਤੀਆਂ ਗਈਆਂ ਹਨ। ਭਾਰਤ ’ਚ ਇਹ CKD ਯੂਨਿਟ ਦੇ ਰੂਪ ’ਚ ਆਏਗੀ। ਇਸ ਦੀ ਲੁੱਕ ਕਾਫੀ ਸ਼ਾਰਪ ਅਤੇ ਆਕਰਸ਼ਕ ਹੈ। 

PunjabKesari

KTM 790 Duke ’ਚ ਸ਼ਾਰਪ ਸਟਾਈਲ ਫਿਊਲ ਟੈਂਕ, ਐੱਲ.ਈ.ਡੀ. ਹੈੱਡਲੈਂਪ, ਸਪਲਿਟ ਸੀਟ ਅਤੇ ਐੱਲ.ਈ.ਡੀ. ਟੇਲਲਾਈਟ ਦਿੱਤੀਆਂ ਗੀਆਂ ਹਨ। ਬਾਈਕ ਦਾ ਐਗਜਾਸਟ ਸੀਟ ਦੇ ਹੇਠਾਂ ਰੱਖਿਆ ਗਿਆ ਹੈ। 790 ਡਿਊਕ ਇੰਟਰਨੈਸ਼ਨਲ ਬਾਜ਼ਾਰ ’ਚ ਪਹਿਲਾਂ ਤੋਂ ਉਪਲੱਬਧ ਹੈ। ਇਸ ਵਿਚ 799ਸੀਸੀ, ਪੈਰਲਲ-ਟਵਿਨ ਇੰਜਣ ਹੈ, ਜੋ 105hp ਦੀ ਪਾਵਰ ਅਤੇ 86Nm ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਗਿਅਰਬਾਕਸ ਨਾਲ ਲੈਸ ਹੈ। 

PunjabKesari

ਫੀਚਰਜ਼
790 ਡਿਊਲ 43mm, ਨਾਨ-ਅਜਸਟੇਬਲ USD ਫਰਕ ਅਤੇ ਪ੍ਰੀ-ਲੋਡ ਮੋਨੋਸ਼ਾਕ ਸਸਪੈਂਸ਼ਨ ਦਿੱਤੇ ਗਏ ਹਨ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਬਾਈਕ ’ਚ ਫੁਲ-ਟੀ.ਐੱਫ.ਟੀ. ਡਿਸਪਲੇਅ, ਬਾਸ਼ ਕਾਰਨਿੰਗ ਏ.ਬੀ.ਐੱਸ., ਲੀਨ-ਐਂਗਲ ਸੈਂਸਿੰਗ ਟ੍ਰੈਕਸ਼ਨ ਕੰਟਰੋਲ, ਲਾਂਚ ਕੰਟਰੋਲ ਅਤੇ ਬਾਈ-ਡਾਇਰੈਕਸ਼ਨਲ ਕੁਇਕ ਸ਼ਿਫਟਰ ਵਰਗੇ ਫੀਚਰਜ਼ ਹਨ। ਬਾਈਕ ’ਚ ਰਾਈਡਿੰਗ ਮੋਡ ਅਤੇ 17 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਫਰੰਟ ’ਚ 300mm ਡਿਊਲ ਡਿਸਕ ਅਤੇ ਰੀਅਰ ’ਚ 240 ਸਿੰਗਲ ਡਿਸਕ ਬ੍ਰੇਕ ਹੈ। 

PunjabKesari
ਕੇ.ਟੀ.ਐੱਮ. ਦੀ ਇਹ ਨਵੀਂ ਨੇਕਡ ਬਾਈਕ ਬਾਜ਼ਾਰ ’ਚ Triumph Street Triple, Yamaha MT-09, Kawasaki Z 900 ਅਤੇ Dukati Monster 821 ਵਰਗੀਆਂ ਬਾਈਕਸ ਨੂੰ ਟੱਕਰ ਦੇਵੇਗੀ। ਫਿਲਹਾਲ ਕੇ.ਟੀ.ਐੱਮ. 790 ਡਿਊਕ ਸਿਰਫ ਮੁੰਬਈ, ਦਿੱਲੀ, ਬੈਂਗਲੁਰੂ, ਪੁਣੇ, ਕੋਲਕਾਤਾ, ਹੈਦਰਾਬਾਦ, ਸੂਰਤ, ਗੁਹਾਟੀ ਅਤੇ ਚੇਨਈ ’ਚ ਉਪਲੱਬਧ ਹੋਵੇਗੀ। ਅਪ੍ਰੈਲ 2020 ਤਕ ਇਹ 30 ਹੋਰ ਸ਼ਹਿਰਾਂ ’ਚ ਵੀ ਉਪਲੱਬਧ ਹੋਵੇਗੀ। 


Related News