ਆ ਗਿਆ 'Luna' ਦਾ ਇਲੈਕਟ੍ਰਿਕ ਅਵਤਾਰ, ਸਿੰਗਲ ਚਾਰਜ 'ਚ ਚੱਲੇਗਾ 110 ਕਿਲੋਮੀਟਰ, ਸਿਰਫ਼ ਇੰਨੀ ਹੈ ਕੀਮਤ

Thursday, Feb 08, 2024 - 08:26 PM (IST)

ਆ ਗਿਆ 'Luna' ਦਾ ਇਲੈਕਟ੍ਰਿਕ ਅਵਤਾਰ, ਸਿੰਗਲ ਚਾਰਜ 'ਚ ਚੱਲੇਗਾ 110 ਕਿਲੋਮੀਟਰ, ਸਿਰਫ਼ ਇੰਨੀ ਹੈ ਕੀਮਤ

ਆਟੋ ਡੈਸਕ- Kinetic E-Luna ਇਲੈਕਟ੍ਰਿਕ ਮੋਪੇਡ ਭਾਰਤ 'ਚ ਲਾਂਚ ਹੋ ਗਈ ਹੈ। ਇਹ ਦੋ ਵੇਰੀਐਂਟ X1 ਅਤੇ X2 'ਚ ਪੇਸ਼ ਹੋਈ ਹੈ। Kinetic E-Luna X1 ਵੇਰੀਐਂਟ ਦੀ ਕੀਮਤ 69,990 ਰੁਪਏ ਅਤੇ X2 ਦੀ ਕੀਮਤ 74,990 ਰੁਪਏ ਰੱਖੀ ਗਈ ਹੈ। ਇਹ ਇਲੈਕਟ੍ਰਿਕ ਮੋਪੇਡ Mulberry Red, Ocean Blue, Pearl Yellow, Sparkling Green ਅਤੇ Night Star Black ਕਲਰ ਆਪਸ਼ਨ 'ਚ ਖਰੀਦੀ ਜਾ ਸਕੇਗੀ। ਇਸਨੂੰ 500 ਰੁਪਏ ਦੀ ਟੋਕਨ ਰਾਸ਼ੀ ਦੇ ਨਾਲ ਬੁੱਕ ਕੀਤਾ ਜਾ ਸਕਦਾ ਹੈ।

ਪਾਵਰਟ੍ਰੇਨ

Kinetic E-Luna ਇਲੈਕਟ੍ਰਿਕ ਮੋਪੇਡ 'ਚ 2kWh ਬੈਟਰੀ ਪੈਕ ਦੇ ਨਾਲ 1.2kW ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਸਿੰਗਲ ਚਾਰਜ 'ਤੇ ਇਸਦੀ ਰੇਂਜ 110 ਕਿਲੋਮੀਟਰ ਤਕ ਹੋਵੇਗੀ ਅਤੇ ਇਸਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ। ਇਸਦੇ ਨਾਲ ਇਕ ਪੋਰਟੇਬਲ ਚਾਰਜਰ ਦੀ ਸਹੂਲਤ ਵੀ ਮਿਲਦੀ ਹੈ। ਇਸ ਇਲੈਕਟ੍ਰਿਕ ਮੋਪੇਡ ਨੂੰ ਫੁਲ ਚਾਰਜ ਹੋਣ 'ਚ 4 ਘੰਟਿਆਂ ਦਾ ਸਮਾਂ ਲਗਦਾ ਹੈ।

ਇਹ ਵੀ ਪੜ੍ਹੋ- Hyundai ਨੇ ਲਾਂਚ ਕੀਤਾ i20 ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਖੂਬੀਆਂ

PunjabKesari

ਫੀਚਰਜ਼

ਇਸ ਇਲੈਕਟ੍ਰਿਕ ਮੋਪੇਡ 'ਚ ਕਾਈਨੈਟਿਕ ਗ੍ਰੀਨ ਕੁਨੈਕਟਿਡ ਐਪ ਦੇ ਨਾਲ ਇਕ ਡਿਜੀਟਲ ਇੰਸਟੂਰਮੈਂਟ ਕਲੱਸਟਰ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਸਾਈਡ ਸਟੈਂਡ ਸੈਂਸਰ, ਯੂ.ਐੱਸ.ਬੀ. ਚਾਰਜਿੰਗ ਪੋਰਟ, ਸਾੜੀ ਗਾਰਡ, ਸੇਫਟੀ ਲਾਕ, ਕਾਂਬੀ ਬ੍ਰੇਕਿੰਗ ਸਿਸਟਮ, ਬੈਕ ਹੁੱਕ, ਡਿਟੈਚੇਬਲ ਰੀਅਰ ਸੀਟ ਅਤੇ ਫਰੰਟ ਲੈੱਗ ਗਾਰਡ ਦੀ ਸਹੂਲਤ ਵੀ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਟੈਸਲਾ ਦਾ ਹੁਣ ਤਕ ਦਾ ਸਭ ਤੋਂ ਵੱਡਾ ਰੀਕਾਲ, ਵਾਪਸ ਮੰਗਵਾਏ 22 ਲੱਖ ਇਲੈਕਟ੍ਰਿਕ ਵਾਹਨ, ਜਾਣੋ ਵਜ੍ਹਾ

PunjabKesari

ਇਹ ਵੀ ਪੜ੍ਹੋ- Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ, ਕੀਮਤ 7.5 ਕਰੋੜ ਰੁਪਏ, ਜਾਣੋ ਖ਼ੂਬੀਆਂ

ਡਾਈਮੈਂਸ਼ਨ

ਇਸਦੀ ਲੰਬਾਈ 1.985 mm, ਚੌੜਾਈ 0.735 mm, ਉਚਾਈ 1.036 mm ਅਤੇ ਵ੍ਹੀਲਬੇਸ 1335 mm ਹੈ। ਇਸਦੀ ਸੀਟ ਦੀ ਹਾਈਟ 760 mm ਅਤੇ ਗਰਾਊਂਡ ਕਲੀਅਰੈਂਸ 170 mm ਹੈ। ਇਸ ਵਿਚ 16 ਇੰਚ ਦੇ ਸਪੋਕ ਵ੍ਹੀਲਸ ਦਿੱਤੇ ਗਏ ਹਨ। ਇਸਤੋਂ ਇਲਾਵਾ ਸਸਪੈਂਸ਼ਨ ਲਈ ਅੱਗੇ ਟੈਲੀਸਕੋਪਿਕ ਫੋਰਕ ਅਤੇ ਰੀਅਰ 'ਚ ਡਿਊਲ ਸ਼ਾਕ ਯੂਨਿਟ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਆਪਣੇ ਫੋਨ 'ਚੋਂ ਤੁਰੰਤ ਡਿਲੀਟ ਕਰੋ ਇਹ 6 ਐਪਸ ਨਹੀਂ ਤਾਂ ਖਾਲੀ ਹੋ ਜਾਵੇਗਾ ਬੈਂਕ ਖਾਤਾ


author

Rakesh

Content Editor

Related News