ਕੈਂਟ ਨੇ ਲਾਂਚ ਕੀਤਾ ਆਪਣਾ ਨਵਾਂ ਕੈਂਟ ਮਲਟੀ ਕੁੱਕਰ, ਮਿੰਟਾਂ ’ਚ ਬਣਾ ਸਕੋਗੇ ਪਸੰਦੀਦਾ ਖਾਣਾ

07/27/2022 10:58:25 AM

ਨਵੀਂ ਦਿੱਲੀ– ਕੈਂਟ ਨੇ ਆਪਣਾ ਨਵਾਂ ਕੈਂਟ ਮਲਟੀ ਕੁੱਕਰ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਹੈ। ਇਹ ਸ਼ਾਨਦਾਰ ਮਲਟੀ-ਕੁਕਿੰਗ ਅਪਲਾਇੰਸ ਆਮ ਘਰਾਂ, ਬੈਚਲਰਸ, ਹੋਸਟਲਰਸ ਅਤੇ ਯਾਤਰੀਆਂ ਲਈ ਬਿਹਤਰੀਨ ਬਦਲ ਹੈ ਕਿਉਂਕਿ ਇਸ ਨੂੰ ਲਿਆਉਣਾ-ਲੈ ਕੇ ਜਾਣਾ ਸੌਖਾਲਾ ਹੈ। ਕੈਂਟ ਮਲਟੀ ਕੁੱਕਰ ’ਚ ਤੁਸੀਂ ਆਪਣੇ ਨਾਸ਼ਤੇ, ਲੰਚ ਜਾਂ ਡਿਨਰ ਲਈ ਸੁਆਦੀ ਇਡਲੀ, ਟੇਸਟੀ ਨੂਡਲਜ਼ ਆਦਿ ਕੁੱਝ ਵੀ ਆਪਣਾ ਪਸੰਦੀਦਾਦ ਕੁੱਝ ਮਿੰਟਾਂ ’ਚ ਤਿਆਰ ਕਰ ਸਕਦੇ ਹੋ।

ਕੈਂਟ ਮਲਟੀ ਕੁੱਕਰ ’ਚ 800 ਵਾਟ ਹਾਈ-ਪਾਵਰ ਮੋਟਰ ਹੈ ਜੋ ਖਾਣਾ ਪਕਾਉਣ ਲਈ ਵੱਖ-ਵੱਖ ਵਿਅੰਜਨਾਂ ਨੂੰ ਸਟੀਮ, ਬੁਆਇਲਿੰਗ ਦੇ ਕੇ ਪਕਾਉਂਦੀ ਹੈ। ਤੁਸੀਂ ਇਸ ’ਚ ਆਂਡੇ ਉਬਾਲ ਸਕਦੇ ਹੋ, ਇਡਲੀ, ਨੂਡਲਜ਼ ਅਤੇ ਮੋਮੋਜ਼ ਬਣਾ ਸਕਦੇ ਹੋ। ਇਸ ਦੇ ਨਾਲ ਹੀ ਸਟੀਮ ਯਾਨੀ ਭਾਫ ਵਾਲੀਆਂ ਸਬਜ਼ੀਆਂ ਅਤੇ ਮਸਾਲਾ ਚਾਹ ਵੀ ਬਣਾ ਸਕਦੇ ਹੋ।

ਉਤਪਾਦ ਦਾ ਇਕ ਹੋਰ ਆਕਰਸ਼ਣ ਹੈ ਕਿ ਕੈਂਟ ਮਲਟੀ ਕੁੱਕਰ ਤੇਜ਼ੀ ਨਾਲ ਖਾਣੇ ਦੇ ਮੁਤਾਬਕ ਬਦਲੇ ਗਏ ਮੋਡ ’ਚ ਚਲਾ ਜਾਂਦਾ ਹੈ। ਇਸ ਨਾਲ ਖਾਣਾ ਬਣਾਉਣਾ ਤੇਜ਼ ਅਤੇ ਸੌਖਾਲਾ ਹੋ ਜਾਂਦਾ ਹੈ। ਇਸ ਦੇ ਟੈਂਪਰੇਚਰ ਰਿਸਪੌਂਸ ਕਾਰਨ ਇਹ ਖਾਣਾ ਪਕਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੰਦਾ ਹੈ ਅਤੇ ਤੁਸੀਂ ਕਾਫੀ ਘੱਟ ਸਮੇਂ ’ਚ ਸੁਆਦੀ ਵਿਅੰਜਨ ਬਣਾ ਸਕਦੇ ਹੋ।

ਕੈਂਟ ਆਰ. ਓ. ਸਿਸਟਮਸ ਲਿਮਟਿਡ ਦੇ ਚੇਅਰਮੈਨ ਮਹੇਸ਼ ਗੁਪਤਾ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਗਾਹਕ ਕੈਂਟ ਮਲਟੀ ਕੁੱਕਰ ਨੂੰ ਕਾਫੀ ਪਸੰਦ ਕਰਨਗੇ ਕਿਉਂਕਿ ਇਹ ਲੋਕਾਂ ਅਤੇ ਪਰਿਵਾਰਾਂ ਦੀ ਸਿਹਤ, ਸੁਆਦ ਅਤੇ ਖਾਣਾ ਪਕਾਉਣ ਦੀ ਸਹੂਲਤ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸ ਮਾਡਰਨ ਅਪਲਾਇੰਸ ਦਾ ਸਭ ਤੋਂ ਖਾਸ ਆਕਰਸ਼ਣ ਇਹ ਹੈ ਕਿ ਇਹ ਤੁਹਾਨੂੰ ਤੁਹਾਡੇ ਘਰ ਦੇ ਆਰਾਮ ’ਚ ਜਾਂ ਵਾਧੂ ਸਹੂਲਤ ਅਤੇ ਸਮੇਂ ਦੀ ਬੱਚਤ ਨਾਲ ਆਪਣਾ ਪਸੰਦੀਦਾਦ ਖਾਣਾ ਪਕਾਉਣ ਦੀ ਇਜਾਜ਼ਤ ਦਿੰਦਾ ਹੈ।


Rakesh

Content Editor

Related News