ਨਵਾਂ Power Bank ਖਰੀਦਣ ਸਮੇਂ ਇਨ੍ਹਾਂ ਗੱਲਾਂ ਨੂੰ ਰੱਖੋ ਧਿਆਨ ''ਚ
Saturday, Apr 29, 2017 - 12:15 PM (IST)
ਜਲੰਧਰ- ਕੰਪਨੀਆਂ ਦਿਨ ਆਏ ਦਿਨ ਸਮਾਰਟਫੋਨ ਅਤੇ ਟੈਬਲੇਟਸ ਨੂੰ ਦਮਦਾਰ ਬਣਾ ਰਹੀ ਹਨ। ਪਰ ਇਨ੍ਹਾਂ ''ਚ ਹੁਣ ਵੀ ਬੈਟਰੀ ਦੇ ਬੈਕਅਪ ਸਮੱਸਿਆ ਲਗਾਤਾਰ ਬਣੀ ਹੋਈ ਹੈ। ਅਜਿਹੇ ''ਚ ਯੂਜ਼ਰਸ ਲਈ ਪਾਵਰਬੈਂਕ ਇਕ ਅਜਿਹੀ ਆਪਸ਼ਨ ਬਣ ਗਈ ਹੈ, ਜਿਸ ਰਾਹੀਂ ਕਿਤੇ ਵੀ ਕਦੇ ਵੀ ਉਹ ਆਪਣਾ ਫੋਨ ਚਾਰਜ ਕਰ ਸਕਦੇ ਹਨ। ਅਜਿਹੇ ''ਚ ਪਾਵਰ ਬੈਂਕ ਨੂੰ ਆਪਣੇ ਨਾਲ ਰੱਖਣਾ ਬੇਹੱਦ ਜਰੂਰੀ ਬਣਦਾ ਜਾ ਰਿਹਾ ਹੈ। ਇਸ ਕਰਕ ਪਾਵਰ ਬੈਂਕ ਖਰੀਦਦੇ ਸਮੇਂ ਕੁੱਝ ਅਜਿਹੀਆਂ ਜਰੂਰੀ ਗੱਲਾਂ ਹਨ, ਜਿਨ੍ਹਾਂ ਨੂੰ ਜੇਕਰ ਧਿਆਨ ਰੱਖਿਆ ਜਾਵੇ ਤਾਂ ਬਿਹਤਰ ਅਤੇ ਦਮਦਾਰ ਪਾਵਰ ਬੈਂਕ ਖਰੀਦਿਆ ਜਾ ਸਕਦਾ ਹੈ।
Capicity :
ਪਾਵਰ ਬੈਂਕ ਖਰੀਦਦੇ ਸਮੇਂ ਕਪੈਸਿਟੀ ਨੂੰ ਧਿਆਨ ''ਚ ਰੱਖਣਾ ਅਹਿਮ ਹੈ। ਇਹ ਐੱਮ. ਏ. ਐੱਚ ਦੁਆਰਾ ਮਾਪੀ ਜਾਂਦੀ ਹੈ। ਜਿੰਨੀ ਜ਼ਿਆਦਾ ਬੈਟਰੀ ਹੋਵੇਗੀ ਓਨੀ ਹੀ ਦਮਦਾਰ ਪਾਵਰ ਬੈਂਕ ਦੀ ਸਮਰੱਥਾ ਹੋਵੇਗੀ। ਪਾਵਰ ਬੈਂਕ ਖਰੀਦਦੇ ਸਮੇਂ ਇਹ ਸੁਨਿਸਚਿਤ ਕਰੋ ਦੀ ਉਸਦੀ ਆਉਟਪੁੱਟ ਵੋਲਟੇਜ ਤੁਹਾਡੇ ਫੋਨ ਦੇ ਬਰਾਬਰ ਹੋਵੇ।
Quality :
ਪਾਵਰ ਬੈਂਕ ਦੀ ਦੂਜੀ ਅਹਿਮ ਵਿਸ਼ੇਸ਼ਤਾ ਉਸ ਦੀ ਕੁਆਲਿਟੀ ਹੈ। ਪਾਵਰ ਬੈਂਕ ਦੀ ਕੁਆਲਿਟੀ ਸਿਰਫ ਉਸਦੀ ਪਰਫਾਰਮੇਂਸ ਹੀ ਨਹੀਂ ਸਗੋਂ ਇਸ ''ਤੇ ਵੀ ਨਿਰਭਰ ਕਰਦੀ ਹੈ ਕਿ ਉਹ ਕਿੰਨੀ ਤੇਜ ਅਤੇ ਸਟੀਕ ਕੰਮ ਕਰੇਗਾ। ਬੇਕਾਰ ਕੁਆਲਿਟੀ ਦਾ ਪਾਵਰ ਬੈਂਕ ਨਹੀਂ ਤੁਹਾਡੇ ਫੋਨ ਨੂੰ ਠੀਕ ਤਰਾਂ ਚਾਰਜ ਕਰੇਗਾ ਅਤੇ ਨਾਲ ਹੀ ਉਸਨੂੰ ਖ਼ਰਾਬ ਵੀ ਕਰ ਦੇਵੇਗਾ।
Flexibility :
Flexibility ਵੀ ਪਾਵਰ ਬੈਂਕ ਦੀ ਇਕ ਅਹਿਮ ਖਾਸਿਅਤ ਹੈ। ਇਸ ਦੇ ਰਾਹੀਂ ਇਕ ਹੀ ਸਮੇਂ ਤੇ ਕਈ ਡਿਵਾਈਸਿਸ ਨੂੰ ਇਕਠੇ ਚਾਰਜ ਕੀਤਾ ਜਾ ਸਕਦਾ ਹੈ। ਅੱਜ ਭਾਰਤ ''ਚ ਕਈ ਅਜਿਹੇ ਪਾਵਰ ਬੈਂਕ ਹਨ ਜੋ ਕਈ ਤਰ੍ਹਾਂ ਦੇ ਕੁਨੈੱਕਟਰਾਂ ਨਾਲ ਆਉਂਦੇ ਹਨ ਜੋ ਕਈ ਡਿਵਾਈਸਿਸ ਨੂੰ ਇਕੱਠੇ ਚਾਰਜ ਕਰਨ ''ਚ ਮਦਦ ਕਰਦੇ ਹਨ।
LED indicator lights :
ਜੇਕਰ ਪਾਵਰ ਬੈਂਕ ''ਚ ਐੱਲ. ਈ. ਡੀ ਲਾਈਟ ਲਗੀ ਹੋ ਤਾਂ ਇਸ ਤੋਂ ਬੈਟਰੀ ਲੈਵਲ ਅਤੇ ਚਾਰਜਿੰਗ ਸਟੇਟਸ ਪਤਾ ਲਗਾਇਆ ਜਾ ਸਕਦਾ ਹੈ । ਪਾਵਰ ਬੈਂਕ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।
Brand Name :
ਕੀ ਤੁਸੀ ਖ਼ਰਾਬ ਕੁਨੈੱਕਟਰ ਅਤੇ ਬੈਟਰੀ ਦੀ ਵਜ੍ਹਾ ਨਾਲ ਆਪਣਾ ਡਿਵਾਇਸ ਖ਼ਰਾਬ ਹੋਣ ਦੇਵੋਗੇ? ਜੇਕਰ ਨਹੀਂ, ਤਾਂ ਇਕ ਚੰਗੀ ਕੰਪਨੀ ਦਾ ਪਾਵਰ ਬੈਂਕ ਖਰੀਦਣਾ ਬੇਹੱਦ ਹੀ ਜਰੂਰੀ ਹੈ। ਕਈ ਪਾਵਰ ਬੈਂਕਸ ਘੱਟ ਕੀਮਤ ''ਚ ਜ਼ਿਆਦਾ ਕਪੈਸਿਟੀ ਦੇ ਨਾਲ ਆਉਂਦੇ ਹਨ ਪਰ ਧਿਆਨ ਰਹੇ ਕਿ ਇਹ ਤੁਹਾਡੇ ਡਿਵਾਈਸ ਨੂੰ ਖ਼ਰਾਬ ਵੀ ਕਰ ਸਕਦੇ ਹਨ।
Safety :
ਸੁਰੱਖਿਆ ਵੀ ਇਕ ਅਹਿਮ ਫੈਕਟਰ ਹੈ। ਕਈ ਯੂਜ਼ਰਸ ਆਪਣਾ ਸਮਾਰਟਫੋਨ ਰਾਤ ਨੂੰ ਚਾਰਜਿੰਗ ''ਤੇ ਲਗਾ ਕੇ ਛੱਡ ਦਿੰਦੇ ਹਨ, ਅਜਿਹੇ ''ਚ ਯੂਜ਼ਰਸ ਨੂੰ ਸੁਰੱਖਿਆ ਨੂੰ ਧਿਆਨ ''ਚ ਰੱਖਦੇ ਹੋਏ ਇਕ ਚੰਗਾ ਪਾਵਰ ਬੈਂਕ ਹੀ ਖਰੀਦਣਾ ਚਾਹੀਦਾ ਹੈ ।
