Kawasaki ਨੇ ਲਾਂਚ ਕੀਤੇ 2 ਨਵੇਂ ਮੋਟਰਸਾਈਕਲ, ਕੀਮਤ 20.02 ਲੱਖ ਰੁਪਏ ਤੋਂ ਸ਼ੁਰੂ

Monday, Mar 13, 2023 - 05:44 PM (IST)

Kawasaki ਨੇ ਲਾਂਚ ਕੀਤੇ 2 ਨਵੇਂ ਮੋਟਰਸਾਈਕਲ, ਕੀਮਤ 20.02 ਲੱਖ ਰੁਪਏ ਤੋਂ ਸ਼ੁਰੂ

ਆਟੋ ਡੈਸਕ- ਕਾਵਾਸਾਕੀ ਨੇ ਦੇਸ਼ 'ਚ ਨਵੇਂ MY2023Z H2 ਅਤੇ Z H2 SE ਮੋਟਰਸਾਈਕਲ ਨੂੰ ਲਾਂਚ ਕਰ ਦਿੱਤਾ ਹੈ। ਦੋਵਾਂ ਮੋਟਰਸਾਈਕਲਾਂ ਦੀ ਕੀਮਤ 20.02 ਲੱਖ ਰੁਪਏ ਅਤੇ 27.22 ਲੱਖ ਰੁਪਏ ਹੈ। ਇਹ ਕੀਮਤ ਮੌਜੂਦਾ ਮਾਡਲਾਂ ਦੇ ਮੁਕਾਬਲੇ 30,000 ਰੁਪਏ ਜ਼ਿਆਦਾ ਹੈ। ਦੋਵੇਂ ਸਟਰੀਟ ਫਾਈਟਰ ਮੋਟਰਸਾਈਕਲ single Mettallic Matte graphene Steel Grey shade 'ਚ ਉਪਲੱਬਧ ਹੋਣਗੇ।

ਅਪਡੇਟਸ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜ਼ੈੱਡ ਸੀਰੀਜ਼ 'ਚ 998 ਸੀਸੀ ਦਾ ਇੰਜਣ ਹੀ ਦਿੱਤਾ ਜਾਵੇਗਾ, ਜੋ 197 ਬੀ.ਐੱਚ.ਪੀ. ਦੀ ਪਾਵਰ ਅਤੇ 8,500 ਆਰ.ਪੀ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਇਲੈਕਟ੍ਰੋਨਿਕ ਕਰੂਜ਼ ਕੰਟਰੋਲ, ਰਾਈਡਿੰਗ ਮੋਡਸ, ਅਸਿਸਟ ਐਂਡ ਸਲੀਪਰ ਕਲੱਚ, ਡਿਜੀਟਲ ਇੰਸਟਰੂਮੈਂਟ ਕੰਸੋਲ ਦੇ ਨਾਲ ਸਮਾਰਟਫੋਨ ਕੁਨੈਕਟੀਵਿਟੀ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ Z H2 SE 'ਚ ਕੁਇਕ ਸ਼ਿਫਟ, ਇਲੈਕਟ੍ਰੋਨਿਕਲੀ ਐਡਜਸਟੇਬਲ ਸਸਪੈਂਸ਼ਨ, ਕਾਰਨਿੰਗ ਮੈਨੇਜਮੈਂਟ ਫੰਕਸ਼ਨ, ਟ੍ਰੈਕਸ਼ਨ ਕੰਟਰੋਲ, ਕਾਵਾਸਾਕੀ ਇੰਟੈਲੀਜੈਂਸ ਕੰਟਰੋਲ ਸਸਪੈਂਸ਼ਨ ਸ਼ਾਮਲ ਹੋਣਗੇ।


author

Rakesh

Content Editor

Related News