1.33 ਲੱਖ ਰੁਪਏ ਸਸਤੀ ਹੋਈ ਇਹ ਧਾਕੜ ਬਾਈਕ! ਹੁਣ ਇੰਨੀ ਰਹਿ ਗਈ ਕੀਮਤ
Wednesday, Aug 13, 2025 - 07:55 PM (IST)

ਆਟੋ ਡੈਸਕ- ਇੰਡੀਆ ਕਾਵਾਸਾਕੀ ਮੋਟਰਸ ਪ੍ਰਾਈਵੇਟ ਲਿਮਟਿਡ (IKM) ਨੇ ਭਾਰਤੀ ਬਾਜ਼ਾਰ 'ਚ ਆਪਣੀ ਮਸ਼ਹੂਰ ਬਾਈਕ KLX230 ਦਾ ਅਪਡੇਟਿਡ ਵਰਜ਼ਨ ਲਾਂਚ ਕੀਤਾ ਹੈ। ਕਰੀਬ 8 ਮਹੀਨੇ ਪਹਿਲਾਂ ਇਸ ਬਾਈਕ ਨੂੰ ਪਹਿਲੀ ਵਾਰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਸੀ ਪਰ ਹੁਣ ਕੰਪਨੀ ਨੇ ਇਸ ਮੋਟਰਸਾਈਕਲ ਦਾ ਸਥਾਨਿਕ ਉਪਦਾਪਨ ਸ਼ੁਰੂ ਕਰ ਦਿੱਤਾ ਹੈ।
ਭਾਰਤ 'ਚ ਹੀ ਪ੍ਰੋਡਕਸ਼ਨ ਹੋਣ ਦੇ ਨਾਤੇ ਇਸ ਬਾਈਕ ਦੀ ਕੀਮਤ 'ਚ ਲਗਭਗ 1.33 ਲੱਖ ਰੁਪਏ ਦੀ ਭਾਰੀ ਗਿਰਾਵਟ ਆਈ ਹੈ। ਹੁਣ ਇਸਨੂੰ 1.99 ਲੱਖ ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸਤੋਂ ਪਹਿਲਾਂ ਇਸ ਮੋਟਰਸਾਈਕਲ ਦੀ ਸ਼ੁਰੂਆਤੀ ਕੀਮਤ 3.33 ਲੱਖ ਰੁਪਏ (ਐਕਸ-ਸ਼ੋਅਰੂਮ) ਸੀ। ਬਾਜ਼ਾਰ 'ਚ ਇਸਦਾ ਮੁਕਾਬਲਾ Hero XPlus 210 ਨਾਲ ਹੈ।
ਇਹ ਵੀ ਪੜ੍ਹੋ- ਪੁਰਾਣੇ ਵਾਹਨਾਂ 'ਤੇ ਰੋਕ ਨੂੰ ਲੈ ਕੋ ਹੋ ਗਿਆ ਵੱਡਾ ਐਲਾਨ, ਹੁਣ...
ਸਲਿਮ ਬਾਡੀ ਸਟਾਈਲ ਵਾਲੀ ਇਹ ਬਾਈਕ ਹੁਣ ਦੋ ਰੰਗਾਂ 'ਚ ਆਉਂਦੀ ਹੈ। ਜਿਸ ਵਿਚ ਲਾਈਮ ਗਰੀਨ ਅਤੇ ਬੈਟਲ ਗ੍ਰੇਅ ਰੰਗ ਸ਼ਾਮਲ ਹਨ। KLX230 ਟਫ ਟੇਰੇਨ 'ਚ ਆਸਾਨ ਡਰਾਈਵਿੰਗ ਅਤੇ ਆਫਰੋਡਿੰਗ ਕੈਪੇਬਿਲਿਟੀ ਲਈ ਜਾਣੀ ਜਾਂਦੀ ਹੈ। ਇਸਦਾ ਡਿਜ਼ਾਈਨ ਵੀ KLX ਵਰਗੀਆਂ ਬਾਈਕਸ ਵਰਗਾ ਹੀ ਹੈ।
ਇਸ ਵਿਚ ਪਲਾਸਟਿਕ ਕਾਊਲ ਨਾਲ ਘਿਰਿਆ ਹੋਇਆ ਹੈਕਸਾਗੋਨਲ ਹੈੱਡਲੈਂਪ, 7.6 ਲੀਟਰ ਦੀ ਸਮਰਥਾ ਵਾਲਾ ਸਲਿਮ ਫਿਊਲ-ਟੈਂਕ ਅਤੇ ਇਕ ਸਲਿਮ ਸਿੰਗਲ ਪੀਸ ਸੀਟ ਦਿੱਤੀ ਗਈ ਹੈ। ਹਾਈ-ਟੈਂਸਿਲ ਸਟੀਲ ਫਰੇਮ 'ਤੇ ਬੇਸਡ ਇਸ ਬਾਈਕ ਦੇ ਫਰੰਟ 'ਚ 37mm ਦਾ ਟੈਲੀਸਕੋਪਿਕ ਫਰੰਟ ਫੋਰਕਸ ਅਤੇ ਪਿੱਛੇ ਨਵੇਂ ਪ੍ਰੀਲੋਡ-ਐਡਜਸਟੇਬਲ ਮੋਨੋ ਸ਼ਾਕ ਸਸਪੈਂਸ਼ਨ ਦਿੱਤੇ ਗਏ ਹਨ।
ਬ੍ਰੇਕਿੰਗ ਲਈ ਫਰੰਟ 'ਚ ਟਵਿਨ-ਪਿਸਟਨ ਕੈਲੀਪਰਸ ਦੇ ਨਾਲ 265mm ਸਿੰਗਲ ਡਿਸਕ ਬ੍ਰੇਕ ਦਿੱਤੀ ਗਈ ਹੈ। ਜਦੋਂਕਿ ਪਿਛਲੇ ਪਾਸੇ 220mm ਡਿਸਕ ਬ੍ਰੇਕ ਮਿਲਦੀ ਹੈ।
ਇਹ ਵੀ ਪੜ੍ਹੋ- ਲੱਗ ਗਿਆ ਬੈਨ ! ਹੁਣ ਨਹੀਂ ਵਿਕੇਗਾ ਆਂਡਾ-ਚਿਕਨ
ਇੰਜਣ ਅਤੇ ਪਾਵਰ
ਕਾਵਾਸਾਕੀ ਨੇ ਇਸ ਬਾਈਕ 'ਚ 233cc ਦਾ ਏਅਰ-ਕੂਲਡ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 18.1 ਐੱਚ.ਪੀ. ਦੀ ਪਾਵਰ ਅਤੇ 18.3 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਪਾਵਰਫੁਲ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 139 ਕਿਲੋਗ੍ਰਾਮ ਭਾਰੀ ਇਹ ਬਾਈਕ ਲਾਈਟਵੇਟ ਹੋਣ ਦੇ ਨਾਤੇ ਖਰਾਬ ਰਸਤਿਆਂ 'ਤੇ ਵੀ ਆਸਾਨੀ ਨਾਲ ਚੱਲ ਸਕੇਗੀ।
ਇਹ ਵੀ ਪੜ੍ਹੋ- ਇਹ ਹਨ ਭਾਰਤ ਦੇ 10 ਸਭ ਤੋਂ ਅਮੀਰ ਪਰਿਵਾਰ, ਆ ਗਈ ਨਵੀਂ ਲਿਸਟ