Jivi Mobiles ਨੇ 1,799 ਰੁਪਏ ''ਚ ਲਾਂਚ ਕੀਤਾ N3720 Power ਫੀਚਰ ਫੋਨ

05/23/2019 1:44:07 AM

ਗੈਜੇਟ ਡੈਸਕ—ਜੀਵੀ ਮੋਬਾਇਲ ਨੇ ਭਾਰਤੀ ਮਾਰਕੀਟ 'ਚ  N3720 Power ਦੇ ਨਾਂ ਨਾਲ ਨਵਾਂ ਫੀਚਰ ਫੋਨ ਲਾਂਚ ਕੀਤਾ ਹੈ। ਇਹ ਫੋਨ  “Smart connect” ਨਾਲ ਆਉਂਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਦੂਜੇ Smart/feature phone ਨੂੰ ਬਲੂਟੁੱਥ ਇਨੇਬਲ ਕਰਕੇ ਸਿੰਕ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਫੋਨਬੁੱਕ ਅਤੇ ਐੱਸ.ਐੱਮ.ਐੱਸ. ਨੂੰ ਇਕ ਫੋਨ ਨਾਲ ਦੂਜੇ ਫੋਨ 'ਚ ਸਿੰਕ ਕਰ ਸਕਦੇ ਹੋ। ਇਸ ਫੋਨ ਦੀ 'ਚ ਕੰਪਨੀ ਨੇ 2.8 ਇੰਚ ਡਿਸਪਲੇਅ ਦਿੱਤੀ ਹੈ ਜੋ ਪਾਵਰਫੁਲ ਬਾਕਸ ਸਪੀਕਰ ਅਤੇ ਪਾਵਰਫੁਲ ਸਾਊਂਡ ਨਾਲ ਆਉਂਦਾ ਹੈ। N3720 Power 'ਚ ਤੁਸੀਂ ਤਿੰਨ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ।

PunjabKesari

N3720 Power ਨੂੰ ਕੰਪਨੀ ਨੇ ਦੋ ਕਲਰ ਵੇਰੀਐਂਟ Black gold ਅਤੇ Black blue 'ਚ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਫੀਚਰ ਫੋਨ ਨੂੰ ਮਾਰਕੀਟ 'ਚ 1,799 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਹੈ। ਇਹ ਫੀਚਰ ਫੋਨ ਪਾਵਰ ਬੈਂਕ ਦੇ ਫੰਕਸ਼ਨ ਨਾਲ ਆਉਂਦਾ ਹੈ। ਤੁਸੀਂ ਡਾਈਰੈਕਟ ਯੂ.ਐੱਸ.ਬੀ. ਚਾਰਜਿੰਗ ਆਊਟਪੁੱਟ ਦੇ ਨਾਲ ਦੂਜੇ ਫੋਨ ਨੂੰ ਇਸ ਫੋਨ ਨਾਲ ਚਾਰਜ ਕਰ ਸਕਦੇ ਹੋ। ਇਸ ਫੀਚਰ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

ਦੂਜੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ LED torch, MP3 & MP4 player, wireless FM Radio, mobile tracker, power saving mode, auto call recording, 3.5mm audio jack ਅਤੇ internet services ਵਰਗੇ ਕਈ ਫੀਚਰਸ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਇਸ ਫੀਚਰ ਫੋਨ ਨੂੰ ਵੱਡੇ ਪੈਮਾਨੇ 'ਤੇ ਲੋਕਾਂ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਸ ਫੀਚਰ ਫੋਨ ਨੂੰ ਮਾਰਕੀਟ ਤੋਂ ਵਧੀਆ ਰਿਸਪਾਂਸ ਮਿਲਿਆ ਹੈ।


Karan Kumar

Content Editor

Related News