ਰਿਲਾਇੰਸ ਨੇ ਫੈਮਲੀ ਪਲਾਨਸ ਤੇ ਡਾਟਾ ਸ਼ੇਅਰਿੰਗ ਨਾਲ ਲਾਂਚ ਕੀਤਾ JioPostpaid Plus
Monday, Aug 12, 2019 - 06:16 PM (IST)

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅੱਜ 42ਵੀਂ ਸਾਲਾਨਾ ਜਨਰਲ ਮੀਟਿੰਗ ’ਚ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ’ਚੋਂ ਇਕ ਐਲਾਨ JioPostpaid Plus ਦੇ ਤੌਰ ’ਤੇ ਆਇਆ ਹੈ। ਹੁਣ ਤਕ ਰਿਲਾਇੰਸ ਜਿਓ ਸਿਰਫ ਇਕ ਪੋਸਟਪੇਡ ਪਲਾਨ ਦਿੰਦਾ ਸੀ, ਜੋ 199 ਰੁਪਏ ਦੀ ਕੀਮਤ ’ਚ ਉਪਲੱਬਧ ਹੈ। ਹੁਣ ਕੰਪਨੀ ਨੇ ਆਪਣੇ ਗਾਹਕਾਂ ਲਈ ਨਵੇਂ ਫਾਇਦੇ ਪੇਸ਼ ਕੀਤੇ ਹਨ, ਜਿਸ ਵਿਚ ਕੰਪਨੀ ਯੂਜ਼ਰਜ਼ ਨੂੰ ਪਲੈਟਿਨਮ ਗ੍ਰੇਡ ਸਰਵਿਸ ਦੇ ਰਹੀ ਹੈ।
ਜਿਓ ਨੇ ਫਿਲਹਾਲ ਇਨ੍ਹਾਂ ਪਲਾਨਸ ਦੀ ਕੀਮਤ ਬਾਰੇ ਨਹੀਂ ਦੱਸਿਆ ਪਰ ਕੰਪਨੀ ਨੇ ਐੱਮ.ਡੀ. ਮੁਕੇਸ਼ ਅੰਬਾਨੀ ਨੇ ਇਸ ਸਰਵਿਸ ਦੇ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਹੈ। JioPostpaid Plus ’ਚ ਯੂਜ਼ਰਜ਼ ਨੂੰ ਪ੍ਰਾਓਰਿਟੀ SIM ਸੈੱਟਅਪ ਸਰਵਿਸ ਮਿਲੇਗੀ। ਇਸ ਵਿਚ ਯੂਜ਼ਰਜ਼ ਨੂੰ ਫੈਮਲੀ ਪਲਾਨ ਅਤੇ ਡਾਟਾ ਸ਼ੇਅਰਿੰਗ ਦੇ ਨਾਲ ਵਾਇਸ ਅਤੇ ਡਾਟਾ ਸਰਵਿਸ ਵੀ ਮਿਲੇਗੀ। ਇਸ ਦਾ ਮਤਲਬ ਹੈ ਕਿ ਪਲਾਨ ਦਾ ਮੁੱਖ ਮੈਂਬਰ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਜੋੜ ਸਕਦਾ ਹੈ ਅਤੇ ਉਨ੍ਹਾਂ ਨਾਲ ਮੋਬਾਇਲ ਡਾਟਾ ਸ਼ੇਅਰ ਕਰ ਸਕਦੇ ਹਨ। ਫਿਲਹਾਲ ਏਅਰਟੈੱਲ ਅਤੇ ਵੋਡਾਫੋਨ ਹੀ ਵਾਇਸ ਅਤੇ ਡਾਟਾ ਬੈਨੀਫਿਟਸ ਦੇ ਨਾਲ ਫੈਮਲੀ ਪਲਾਨ ਆਫਰ ਕਰਦੇ ਹਨ।