JioFi ਡਿਵਾਇਸ ''ਤੇ ਮਿਲ ਰਿਹੈ ਐਕਸਚੇਂਜ ਦੇ ਨਾਲ 100 ਫੀਸਦੀ ਦਾ ਕੈਸ਼ਬੈਕ ਜਾਂ 1000 ਰੁਪਏ ਦਾ ਫਰੀ ਡਾਟਾ

Wednesday, May 03, 2017 - 05:05 PM (IST)

JioFi ਡਿਵਾਇਸ ''ਤੇ ਮਿਲ ਰਿਹੈ ਐਕਸਚੇਂਜ ਦੇ ਨਾਲ 100 ਫੀਸਦੀ ਦਾ ਕੈਸ਼ਬੈਕ ਜਾਂ 1000 ਰੁਪਏ ਦਾ ਫਰੀ ਡਾਟਾ
ਜਲੰਧਰ- ਸਮਰ ਸਰਪ੍ਰਾਈਜ਼ ਆਫਰ ਬੰਦ ਹੋਣ ਤੋਂ ਬਾਅਦ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਇਕ ਤੋਂ ਬਾਅਦ ਇਕ ਨਵੇਂ ਆਫਰ ਪੇਸ਼ ਕੀਤੇ ਹਨ। ਧਨ ਧਨਾ ਧਨ ਆਫਰ ਤੋਂ ਬਾਅਦ ਕੰਪਨੀ ਜਿਓਫਾਈ ਡਿਵਾਇਸ ਦੇ ਨਾਲ ਦੋ ਆਫਰ ਲੈ ਕੇ ਆਈ ਹੈ। PhoneRadar ਦੀ ਇਕ ਰਿਪੋਰਟ ਮੁਤਾਬਕ, ਨਵਾਂ ਜਿਓਫਾਈ ਖਰੀਦਣ ''ਤੇ ਯੂਜ਼ਰਸ ਨੂੰ ਜਾਂ ਤਾਂ 100 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ ਜਾਂ ਫਿਰ 1000 ਰੁਪਏ ਦੇ 4ਜੀ ਡਾਟਾ ਆਫਰਜ਼ ਦਿੱਤੇ ਜਾਣਗੇ। ਇਸ ਡਿਵਾਇਸ ਦੀ ਕੀਮਤ 1,999 ਰੁਪਏ ਹੈ। ਜੇਕਰ ਯੂਜ਼ਰ ਨੂੰ ਨਹੀਂ ਡਿਵਾਇਸ ਦੇ ਨਾਲ 1000 ਰੁਪਏ ਦੇ ਆਫਰਜ਼ ਦਾ ਲਾਭ ਮਿਲਦਾ ਹੈ ਤਾਂ ਇਸ ਡਿਵਾਇਸ ਦੀ ਕੀਮਤ ਯੂਜ਼ਰਸ ਨੂੰ 999 ਰੁਪਏ ''ਚ ਪਵੇਗੀ। 
ਇਹ ਸਿਰਫ ਇਕ ਆਫਰ ਨਹੀਂ ਹੈ, ਇਸ ਤੋਂ ਇਲਾਵਾ ਵੀ ਜਿਓਫਾਈ 100 ਫੀਸਦੀ ਕੈਸ਼ਬੈਕ ਆਫਰ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਜੇਕਰ ਯੂਜ਼ਰਸ ਆਪਣੇ ਪੁਰਾਣੇ ਵਾਈ-ਫਾਈ ਡੋਂਗਲ ਨੂੰ ਐਕਸਚੇਂਜ ਕਰਕੇ ਨਵਾਂ ਜਿਓਫਾਈ ਡਿਵਾਇਸ ਲੈਂਦੇ ਹਨ ਤਾਂ ਉਨ੍ਹਾਂ ਨੂੰ 2,010 ਰੁਪਏ ਦਾ ਫਰੀ 4ਜੀ ਡਾਟਾ ਦਿੱਤਾ ਜਾਵੇਗਾ। ਧਿਆਨ ਰਹੇ ਕਿ ਯੂਜ਼ਰਸ ਨੂੰ ਡਿਵਾਇਸ ਲਈ 1999 ਰੁਪਏ ਤਾਂ ਦੇਣੇ ਹੀ ਹੋਣਗੇ ਜਿਸ ਤੋਂ ਬਾਅਦ ਇਸ ਦੀ ਕੀਮਤ ਤੋਂ ਜ਼ਿਆਦਾ ਦਾ ਡਾਟਾ ਦਿੱਤਾ ਜਾਵੇਗਾ। ਇਹ ਆਫਰ ਤਾਂ ਹੀ ਵੈਲਿਡ ਹੋਵੇਗਾ ਜਦੋਂ ਪੁਰਾਣਾ ਡੋਂਗਲ ਚਾਲੂ ਹਾਲਤ ''ਚ ਹੋਵੇਗਾ। ਹਾਲਾਂਕਿ PhoneRadar ਦੀ ਰਿਪੋਰਟ ''ਚ 4ਜੀ ਡਾਟਾ ਦੀ ਮਿਆਦ ਅਤੇ ਲਿਮਟ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 
 
ਕੀ ਹੈ ਰਿਲਾਇੰਸ ਜਿਓ JioFi?
ਇਹ ਇਕ ਨਿਜੀ ਹਾਟਸਪਾਟ ਹੈ। ਇਹ ਬੇਹੱਦ ਕੰਪੈੱਕਟ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਹ ਡਿਵਾਇਸ 4ਜੀ ਨੈੱਟਵਰਕ ਨੂੰ ਲੋਕਲ ਵਾਈ-ਫਾਈ ਨੈੱਟਵਰਕ ''ਚ ਤਬਦੀਲ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਾਲ ਯੂਜ਼ਰਸ ਆਪਣੇ ਫੋਨ, ਲੈਪਟਾਪ ਅਤੇ ਹੋਰ ਡਿਵਾਇਸ ਨੂੰ ਕੁਨੈੱਕਟ ਕਰ ਸਕਦੇ ਹਨ। ਇਸ ਦੇ ਨਾਲ ਇਕ ਵਾਰ 10 ਡਿਵਾਇਸ ਨੂੰ ਕੁਨੈੱਕਟ ਕੀਤਾ ਜਾ ਸਕਦਾ ਹੈ।

Related News