ਜੀਓ ਨੇ ਗਾਹਕਾਂ ਨੂੰ ਦਿੱਤਾ ਝਟਕਾ! 20 ਫ਼ੀਸਦੀ ਤਕ ਮਹਿੰਗੇ ਕੀਤੇ ਪਲਾਨ, ਜਾਣੋ ਨਵੀਆਂ ਕੀਮਤਾਂ

Thursday, Jun 16, 2022 - 02:26 PM (IST)

ਜੀਓ ਨੇ ਗਾਹਕਾਂ ਨੂੰ ਦਿੱਤਾ ਝਟਕਾ! 20 ਫ਼ੀਸਦੀ ਤਕ ਮਹਿੰਗੇ ਕੀਤੇ ਪਲਾਨ, ਜਾਣੋ ਨਵੀਆਂ ਕੀਮਤਾਂ

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਇਕ ਵਾਰ ਫਿਰ ਤੋਂ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਦੋ ਹੋਰ ਪ੍ਰੀਪੇਡ ਪਲਾਨ ਵੀ ਮਹਿੰਗੇ ਕਰ ਦਿੱਤੇ ਹਨ। ਕੰਪਨੀ ਨੇ ਜੀਓ ਫੋਨ ਗਾਹਕਾਂ ਨੂੰ ਮਿਲਣ ਵਾਲੇ ਇੰਟ੍ਰੋਡਕਟਰੀ ਆਫਰ ਨੂੰ ਬੰਦ ਕਰ ਦਿੱਤਾ ਹੈ। ਟੈਲੀਕਾਮ ਕੰਪਨੀ ਨੇ ਆਪਣੇ ਪਲਾਨਾਂ ਦੀਆਂ ਕੀਮਤਾਂ ’ਚ 20 ਫ਼ੀਸਦੀ ਤਕ ਵਾਧਾ ਕੀਤਾ ਹੈ। ਇਸਤੋਂ ਪਹਿਲਾਂ ਬ੍ਰਾਂਡ ਨੇ 749 ਰੁਪਏ ’ਚ ਆਉਣ ਵਾਲੇ ਜੀਓ ਫੋਨ ਪਲਾਨ ਨੂੰ ਬੰਦ ਕਰ ਦਿੱਤਾ ਸੀ। ਇਸਦੀ ਥਾਂ ਨਵਾਂ ਪਲਾਨ ਜਾਰੀ ਕੀਤਾ ਹੈ, ਜੋ ਕੀਮਤ ’ਚ ਜ਼ਿਆਦਾ ਅਤੇ ਫਾਇਦੇ ਪਹਿਲਾਂ ਵਾਲੇ ਪਲਾਨ ਨਾਲੋਂ ਘੱਟ ਹਨ। ਕੰਪਨੀ ਦੀ ਮੰਨੀਏ ਤਾਂ ਇਹ ਸਾਰੇ ਪਲਾਨ ਇੰਟ੍ਰੋਡਕਟਰੀ ਆਫਰ ਸਨ, ਜੋ ਹੁਣ ਖਤਮ ਹੋ ਗਏ ਹਨ। 

ਇਹ ਪਲਾਨ ਹੋਏ ਮਹਿੰਗੇ
ਜੀਓ ਫੋਨ ਦਾ 155 ਰੁਪਏ ’ਚ ਆਉਣ ਵਾਲਾ ਰੀਚਾਰਜ ਹੁਣ 186 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਮਿਲੇਗੀ। ਉੱਥੇ ਹੀ 185 ਰੁਪਏ ਦਾ ਪਲਾਨ ਹੁਣ 222 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ ਵੀ ਗਾਹਕਾਂ ਨੂੰ 28 ਦਿਨਾਂ ਦੀ ਹੀ ਮਿਆਦ ਮਿਲਦੀ ਹੈ। ਹਾਲ ਹੀ ’ਚ ਕੰਪਨੀ ਨੇ 749 ਰੁਪਏ ਦੇ ਪਲਾਨ ਦੀ ਕੀਮਤ 899 ਰੁਪਏ ਕਰ ਦਿੱਤੀ ਹੈ। ਆਓ ਜਾਣਦੇ ਹਾਂ ਇਨ੍ਹਾਂ ਪਲਾਨਾਂ ’ਚ ਮਿਲਣ ਵਾਲੇ ਆਫਰਸ ਦੀ ਡਿਟੇਲਸ।

ਜੀਓ ਫੋਨ ਰੀਚਾਰਜ ਪਲਾਨ
ਜੀਓ ਫੋਨ ਗਾਹਕਾਂ ਨੂੰ ਬੇਸ ਪਲਾਨ ਲਈ 186 ਰੁਪਏ ਖਰਚ ਕਰਨੇ ਪੈਣਗੇ। ਪਹਿਲਾਂ ਇਹ ਪਲਾਨ 155 ਰੁਪਏ ’ਚ ਆਉਂਦਾ ਸੀ। ਇਸ ਵਿਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਲਈ 1 ਜੀ.ਬੀ. ਡੇਲੀ ਡਾਟਾ ਮਿਲਦਾ ਹੈ। ਉਥੇ ਹੀ 222 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ 2 ਜੀ.ਬੀ. ਡੇਲੀ ਡਾਟਾ ਮਿਲਦਾ ਹੈ।

FUP ਲਿਮਟ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ 64kbps ਦੀ ਸਪੀਡ ਨਾਲ ਡਾਟਾ ਮਿਲਦਾ ਰਹੇਗਾ। ਦੋਵਾਂ ਹੀ ਪਲਾਨਾਂ ’ਚ 28 ਦਿਨਾਂ ਦੀ ਮਿਆਦ, ਅਨਲਿਮਟਿਡ ਕਾਲਿੰਗ ਅਤੇ ਡੇਲੀ 100 SMS ਮਿਲਦੇ ਹਨ। 

ਉਥੇ ਹੀ 899 ਰੁਪਏ (ਪਹਿਲਾਂ 749 ਰੁਪਏ) ਵਾਲੇ ਜੀਓ ਫੋਨ ਪਲਾਨ ’ਚ ਗਾਹਕਾਂ  ਨੂੰ 336 ਦਿਨਾਂ ਦੀ ਮਿਆਦ ਮਿਲੇਗੀ। ਇਸ ਪਲਾਨ ’ਚ ਗਾਹਕਾਂ ਨੂੰ 28 ਦਿਨਾਂ ਲਈ 2 ਜੀ.ਬੀ. ਡਾਟਾ ਅਤੇ ਪੂਰੇ ਪਲਾਨ ’ਚ ਕੁੱਲ 24 ਜੀ.ਬੀ. ਡਾਟਾ ਮਿਲੇਗਾ। 

ਰੀਚਾਰਜ ’ਚ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ, ਜਦਕਿ ਹਰੇਕ 28 ਦਿਨਾਂ ’ਤੇ 50 SMS ਮਿਲਣਗੇ। ਇਨ੍ਹਾਂ ਪਲਾਨਾਂ ’ਚ ਗਾਹਕਾਂ ਨੂੰ ਜੀਓ ਐਪਸ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਮਿਲੇਗਾ।


author

Rakesh

Content Editor

Related News