RIL AGM 2023: ਜੀਓ ਸਮਾਰਟ ਹੋਮ ਸਰਵਿਸਿਜ਼ ਤੋਂ ਲੈ ਕੇ Jio Bharat ਫੋਨ ਤਕ ਹੋਏ ਇਹ ਵੱਡੇ ਐਲਾਨ

Monday, Aug 28, 2023 - 05:50 PM (IST)

RIL AGM 2023: ਜੀਓ ਸਮਾਰਟ ਹੋਮ ਸਰਵਿਸਿਜ਼ ਤੋਂ ਲੈ ਕੇ Jio Bharat ਫੋਨ ਤਕ ਹੋਏ ਇਹ ਵੱਡੇ ਐਲਾਨ

ਗੈਜੇਟ ਡੈਸਕ- ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 46ਵੀਂ ਸਾਲਾਨਾ ਆਮ ਬੈਠਕ 'ਚ ਕੁਝ ਪ੍ਰਮੁੱਖ ਤਕਨੀਕੀ ਐਲਾਨ ਹੋਏ। ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਨੂੰ 'ਨਿਊ ਰਿਲਾਇੰਸ' ਕਿਹਾ, ਜੋ ਵਿਸ਼ੇਸ਼ ਸਮਰਥਾਵਾਂ ਵਾਲੀ ਨਵੇਂ ਯੁੱਗ ਦੀ ਤਕਨੀਕੀ ਸੰਚਾਲਿਤ ਕੰਪਨੀ ਹੋਵੇਗੀ। 

ਰਿਲਾਇੰਸ ਦੀ ਸਾਲਾਨਾ ਆਮ ਬੈਠਕ 'ਚ ਪ੍ਰਮੁੱਖ ਐਲਾਨ ਜੀਓ ਟਰੂ 5ਜੀ ਤੋਂ ਲੈ ਕੇ ਜੀਓ ਸਮਾਰਟ ਹੋਮ ਸਰਵਿਸਿਜ਼ ਤਕ ਸਾਰੇ ਸ਼ਾਮਲ ਹੋਏ ਹਨ। ਆਓ ਇਸ ਬਾਰੇ ਜਾਣਦੇ ਹਾਂ। 

ਇਹ ਵੀ ਪੜ੍ਹੋ– RIL AGM 2023: ਮੁਕੇਸ਼ ਅੰਬਾਨੀ ਨੇ ਕੀਤਾ ਏਅਰ ਫਾਈਬਰ ਦਾ ਐਲਾਨ, ਇਸ ਦਿਨ ਹੋਵੇਗੀ ਲਾਂਚਿੰਗ

ਜੀਓ ਸਮਾਰਟ ਹੋਮ ਸਰਵਿਸਿਜ਼ 

ਕੰਪਨੀ ਮੁਤਾਬਕ, ਜੀਓ ਸਮਾਰਟ ਹੋਮ ਸਰਵਿਸਿਜ਼ ਸਾਡੇ ਘਰਾਂ ਦੇ ਅਨੁਭਵ ਅਤੇ ਮੈਨੇਜਮੈਂਟ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗੀ। ਇਹ ਤਕਨੀਕ ਮਜ਼ਬੂਤ ਅਤੇ ਵਿਆਪਕ ਹੋਮ ਬ੍ਰਾਡਬੈਂਡ ਸੋਵਾਵਾਂ 'ਤੇ ਆਧਾਰਿਤ ਹੈ।

ਰਿਲਾਇੰਸ ਜੀਓ ਦੀ ਯੋਜਨਾ ਹੈ ਕਿ ਉਹ 20 ਕਰੋੜ ਤੋਂ ਜ਼ਿਆਦਾ ਘਰਾਂ ਨੂੰ ਜੀਓ ਏਅਰ ਫਾਈਬਰ ਨੈੱਟਵਰਕ ਨਾਲ ਜੋੜੇਗੀ।

ਕੰਪਨੀ ਨੇ ਦਾਅਵਾ ਕੀਤਾ ਕਿ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਰਾਹੀਂ ਰਿਲਾਇੰਸ ਜੀਓ ਦੀ ਕਾਇਆਪਲਟ ਦੁਨੀਆ 'ਚ ਸਭ ਤੋਂ ਤੇਜ਼ ਹੈ।

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

ਜੀਓ ਭਾਰਤ

ਆਪਣੇ '2ਜੀ ਮੁਕਤ ਭਾਰਤ' ਦ੍ਰਿਸ਼ਟੀਕੋਣ ਦੇ ਮਾਰਗ 'ਤੇ ਚਲਦੇ ਹੋਏ, ਰਿਲਾਇੰਸ ਨੇ ਜੀਓ ਭਾਰਤ ਫੋਨ ਦਾ ਐਲਾਨ ਕੀਤਾ ਹੈ ਜੋ ਡਿਜੀਟਲ ਸਮਾਵੇਸ਼ਨ ਦੀ ਮੁਫ ਕਲਪਨਾ ਕਰਦਾ ਹੈ।

ਜੀਓ ਭਾਰਤ 4ਜੀ ਫੋਨ ਹੈ, ਜਿਸ ਵਿਚ ਜੀਓ ਸਿਨੇਮਾ, ਜੀਓ ਸਾਵਨ ਅਤੇ ਜੀਓ ਟੀਵੀ ਦੀ ਮਦਦ ਨਾਲ ਸਟਰੀਮਿੰਗ ਕੰਟੈਂਟ ਤਕ ਐਕਸੈਸ ਹੈ।

ਕੰਪਨੀ ਨੇ ਕਿਹਾ ਕਿ ਜੀਓ ਭਾਰਤ ਯੂ.ਪੀ.ਆਈ. ਪੇਮੈਂਟ ਨੂੰ ਵੀ ਸਪੋਰਟ ਕਰਦਾ ਹੈ।

ਜੀਓ ਭਾਰਤ ਫੋਨ ਦੇ ਪਲਾਨ ਘੱਟੋ-ਘੱਟ 123 ਰੁਪਏ ਪ੍ਰਤੀ ਮਹੀਨੇ ਦੇ ਹਨ, ਜਿਸ ਵਿਚ ਮੁਫਤ ਅਨਲਿਮਟਿਡ ਕਾਲਿੰਗ ਅਤੇ 14 ਜੀ.ਬੀ. ਡਾਟਾ ਸ਼ਾਮਲ ਹੈ।

ਇਹ ਵੀ ਪੜ੍ਹੋ– ਅਗਲੇ ਮਹੀਨੇ ਬੰਦ ਹੋਣ ਵਾਲਾ ਹੈ ਫੇਸਬੁੱਕ ਦਾ ਇਹ ਪ੍ਰਸਿੱਧ ਐਪ, ਜਾਣੋ ਕਾਰਨ


author

Rakesh

Content Editor

Related News