ਜਲਦੀ ਹੀ ਲਾਂਚ ਹੋ ਸਕਦੈ Jio DTH, ਲੀਕ ਹੋਈਆਂ ਸੈੱਟ ਟਾਪ ਬਾਕਸ ਦੀਆਂ ਤਸਵੀਰਾਂ
Monday, Apr 03, 2017 - 04:09 PM (IST)

ਜਲੰਧਰ- ਜਿਓ ਨੇ ਪ੍ਰਾਈਮ ਮੈਂਬਰਸ਼ਿਪ ਦੀ ਡੈੱਡਲਾਈਨ ਵਧਾ ਦਿੱਤੀ ਹੈ ਅਤੇ ਹੁਣ ਕੰਪਨੀ ਦੀ ਤਿਆਰੀ ''ਸੈੱਟ ਟਾਪ ਬਾਕਸ'' ਲਾਂਚ ਕਰਨ ਦੀ ਹੈ। ਤਸਵੀਰਾਂ ਤਾਂ ਪਹਿਲਾਂ ਵੀ ਲੀਕ ਹੋਈਆਂ ਸਨ ਪਰ ਇਕ ਵਾਰ ਫਿਰ ਤੋਂ ਕੁਝ ਤਸਵੀਰਾਂ ਲੀਕ ਹੋਈਆਂ ਹਨ। ਇਸ ਵਿਚ ਜਿਓ ਸੈੱਟ ਆਪ ਬਾਕਸ ਦਿਖਾਈ ਦੇ ਰਿਹਾ ਹੈ ਅਤੇ ਉਸ ਦੀ ਪੈਕੇਜਿੰਗ ਵੀ ਹੈ। ਰਿਪੋਰਟਾਂ ਮੁਤਾਬਕ ਆਉਣ ਵਾਲੇ ਸਮੇਂ ''ਚ Reliance Jio IP ਆਧਾਰਿਤ ਟੀ.ਵੀ. ਸਰਵਿਸ ਦੀ ਸ਼ੁਰੂਆਤ ਕਰ ਸਕਦੀ ਹੈ। ਇਸ ਸੈੱਟ ਟਾਪ ਬਾਕਸ ਦੇ ਰਿਮੋਟ ''ਚ ਮਾਈਕ ਬਟਨ ਦਿਖਾਈ ਦੇ ਰਿਹਾ ਹੈ ਜਿਸ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵਾਇਸ ਕਮਾਂਡ ਦੇਣ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ।
ਹਾਲਾਂਕਿ ਪਹਿਲਾਂ ਅਤੇ ਹੁਣ ਲੀਕ ਹੋਈਆਂ ਤਸਵੀਰਾਂ ਥੋੜ੍ਹੀਆਂ ਵੱਖ ਦਿਖਾਈ ਦੇ ਰਹੀ ਹੈ ਪਰ ਦਿੱਤੇ ਗਏ ਫੀਚਰਜ਼ ਪਹਿਲਾਂ ਵਰਗੇ ਹੀ ਹਨ। ਇਸ ਵਿਚ ਐਚੱ.ਡੀ.ਐੱਮ.ਆਈ. ਪੋਰਟ, ਲੈਨ ਪੋਰਟ ਅਤੇ ਯੂ.ਐੱਸ.ਬੀ. ਪੋਰਟ ਦਿਖਾਈ ਦੇ ਰਹੇ ਹਨ। ਮਤਲਬ ਕਿ ਇਸ ਵਿਚ ਪੈਨ ਡ੍ਰਾਈਵ ਵੀ ਲਗਾਈ ਜਾ ਸਕਦੀ ਹੈ। ਖਬਰਾਂ ਮੁਤਾਬਕ ਜਿਓ ਟੀ.ਵੀ. ਰਿਲਾਇੰਸ ਜਿਓ ਫਾਈਬਰ ''ਤੇ ਕੰਮ ਕਰੇਗਾ।
ਵੀਡੀਓ ਸਟਰੀਮਿੰਗ ਸਰਵਿਸ Netflix ਨੇ ਆਪਣੀ ਸਰਵਿਸ ਭਾਰਤ ''ਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਐਮੇਜ਼ਾਨ ਪ੍ਰਾਈਮ ਅਤੇ ਦੂਜੇ ਮੀਡੀਆ ਸਟਰੀਮਿੰਗ ਐਪ ਦੇ ਨਾਲ ਵੀ ਰਿਲਾਇੰਸ ਜਿਓ ਕਰਾਰ ਕਰ ਸਕਦੇ ਹਨ। ਹਾਲਾਂਕਿ ਇਸ਼ ਬਾਰੇ ਕੰਪਨੀ ਨੇ ਅਧਿਕਾਰਤ ਤੌਰ ''ਤੇ ਕੁਝ ਵੀ ਨਹੀਂ ਕਿਹਾ ਹੈ। ਅਫਵਾਹ ਤਾਂ ਇਹ ਵੀ ਹੈ ਕਿ ਆਪਣੀ ਟੀ.ਵੀ. ਸਰਵਿਸ ''ਚ ਇਕ Catch Up ਨਾਂ ਦਾ ਫੀਚਰ ਦੇਵੇਗਾ। ਇਸ ਰਾਹੀਂ ਯੂਜ਼ਰਸ ਪਿਛਲੇ 7 ਦਿਨਾਂ ਦੇ ਕੰਟੈਂਟ ਸਟਰੀਮ ਕਰ ਸਕੋਗੇ। ਸ਼ੁਰੂਆਤ ''ਚ ਕੰਪਨੀ 300 ਚੈਨਲਜ਼ ਦੇ ਨਾਲ ਆਪਣੀ ਟੀ.ਵੀ. ਸਰਵਿਸ ਲਾਂਚ ਕਰੇਗੀ ਜਿਸ ਤੋਂ ਬਾਅਦ ਹੋਰ ਵੀ ਚੈਨਲ ਜੋੜੇ ਜਾਣਗੇ।