ਜਿਓ ਨੇ ਆਪਣੇ 'ਵਰਕ ਫਰਾਮ ਹੋਮ' ਐਡ-ਆਨ ਡਾਟਾ ਪੈਕ 'ਚ ਕੀਤਾ ਵੱਡਾ ਬਦਲਾਅ

5/16/2020 4:21:12 PM

ਗੈਜੇਟ ਡੈਸਕ- ਜਿਓ ਨੇ ਹਾਲ ਹੀ 'ਚ ਆਪਣਾ 'ਵਰਕ ਫਰਾਮ ਹੋਮ' ਐਡ-ਆਨ ਪਲਾਨ ਪੇਸ਼ ਕੀਤਾ ਸੀ। ਇਨ੍ਹਾਂ ਐਡ-ਆਨ ਪੈਕ ਦੀ ਮਿਆਦ ਮੌਜੂਦਾ ਪ੍ਰੀਪੇਡ ਪਲਾਨ 'ਤੇ ਨਿਰਭਰ ਕਰਦੀ ਸੀ। ਪਰ ਹੁਣ ਕੰਪਨੀ ਨੇ ਪਿਛਲੇ ਹਫਤੇ ਲਾਂਚ ਹੋਏ 'ਐਡ-ਆਨ ਪੈਕ' 'ਚ ਬਦਲਾਅ ਕੀਤਾ ਹੈ। ਹੁਣ ਇਨ੍ਹਾਂ ਪਲਾਨ ਦੀ ਮਿਆਦ 30 ਦਿਨ ਤੈਅ ਕੀਤੀ ਗਈ ਹੈ। ਮਿਆਦ ਦਾ ਇਹ ਬਦਲਾਅ ਹੀਲ ਹੀ 'ਚ ਪੇਸ਼ ਕੀਤੇ ਤਿੰਨਾਂ ਜਿਓ ਐਡ-ਆਨ ਪੈਕ 'ਤੇ ਲਾਗੂ ਹੋਵੇਗੀ, ਜਿਸ ਵਿਚ 251 ਰੁਪਏ, 201 ਰੁਪਏ ਅਤੇ 151 ਰੁਪਏ ਦੇ ਰੀਚਾਰਜ ਸ਼ਾਮਲ ਹਨ। ਇਨ੍ਹਾਂ ਐਡ-ਆਨ ਪੈਕ 'ਚ ਗਾਹਕਾਂ ਨੂੰ 50 ਜੀ.ਬੀ. ਤਕ ਦਾ ਹਾਈ-ਸਪੀਡ ਡਾਟਾ ਮਿਲਦਾ ਹੈ। 

ਇਹ ਵੀ ਪੜ੍ਹੋ- ਅਮਰੀਕੀ ਕੰਪਨੀ ਨੇ ਲਾਂਚ ਕੀਤਾ ਐਡਵਾਂਸ ਰਿਸਟ ਬੈਂਡ, ਕੋਰੋਨਾ ਰੋਕਣ 'ਚ ਕਰੇਗਾ ਮਦਦ

ਰਿਲਾਇੰਸ ਜਿਓ ਸਾਈਟ 'ਤੇ ਉਪਲੱਬਧ ਅਪਡੇਟ ਲਿਸਟਿੰਗ ਮੁਤਾਬਕ, 251 ਰੁਪਏ, 201 ਰੁਪਏ ਅਤੇ 151 ਰੁਪਏ ਦੇ ਵਰਕ ਫਰਾਮ ਹੋਮ ਪ੍ਰੀਪੇਡ ਐਡ-ਆਨ ਪੈਕ ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ। ਪਹਿਲਾਂ ਐਡ-ਆਨ ਪੈਕ ਦੀ ਮਿਆਦ ਨੰਬਰ 'ਚੇ ਐਕਟਿਵ ਮੌਜੂਦਾ ਪਲਾਨ 'ਤੇ ਨਿਰਭਰ ਕਰਦੀ ਸੀ। ਟੈਲੀਕਾਮ ਬਲਾਗ OnlyTech ਨੇ ਸਭ ਤੋਂ ਪਹਿਲਾਂ ਇਸ ਬਦਲਾਅ ਦੀ ਜਾਣਕਾਰੀ ਦਿੱਤੀ। 

ਜਿਓ ਐਡ-ਆਨ ਪੈਕ ਦੇ ਫਾਇਦੇ
ਜਿਓ ਦੇ ਵਰਕ ਫਰਾਮ ਹੋਮ ਪਲਾਨ 'ਚ ਪੇਸ਼ ਕੀਤੇ ਗਏ ਐਡ-ਆਨ ਪੈਕ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਮਿਆਦ ਨੂੰ ਛੱਡ ਕੇ ਉਸ ਵਿਚ ਕੋਈ ਹੋਰ ਬਦਲਾਅ ਨਹੀਂ ਹੋਇਆ। ਇਸ ਦਾ ਮਤਲਬ ਇਹ ਹੈ ਕਿ 251 ਰੁਪਏ ਦਾ ਪੈਕ ਰੀਚਾਰਜ 'ਤੇ ਤੁਹਾਨੂੰ ਅਜੇ ਵੀ 50 ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ। 201 ਰੁਪਏ ਦੇ ਪੈਕ 'ਚ 40 ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ ਅਤੇ 151 ਰੁਪਏ ਦੇ ਪਲਾਨ 'ਚ 30 ਜੀ.ਬੀ. 4ਜੀ ਡਾਟਾ ਮਿਲੇਗਾ। 

ਇਹ ਵੀ ਪੜ੍ਹੋ- ਭਾਰਤ 'ਚ ਲਾਈਵ ਹੋਇਆ Messenger Rooms ਫੀਚਰ, ਇੰਝ ਕਰੋ ਇਸਤੇਮਾਲ​​​​​​​

ਦੱਸ ਦੇਈਏ ਕਿ ਜਿਓ ਨੇ ਇਸ ਦੇ ਨਾਲ ਹੀ ਇਕ ਹੋਰ ਪਲਾਨ ਵੀ ਪੇਸ਼ ਕੀਤਾ ਸੀ। ਇਸ ਪਲਾਨ 'ਚ ਗਾਹਕਾਂ ਨੂੰ 2,399 ਰੁਪਏ ਦੇ ਸਾਲਾਨਾ ਪ੍ਰੀਪੇਡ ਰੀਚਾਰਜ 'ਚ ਰੋਜ਼ਾਨਾ 2 ਜੀ.ਬੀ. ਹਾਈ-ਸਪੀਡ ਡਾਟਾ ਦੇ ਨਾਲ ਜਿਓ ਟੂ ਜਿਓ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਮੁਫਤ ਮਿਲਦੇ ਹਨ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh