ਜੀਓ ਨੇ ਮੁੜ ਪੇਸ਼ ਕੀਤਾ 98 ਰੁਪਏ ਵਾਲਾ ਪਲਾਨ, ਰੋਜ਼ 1.5GB ਡਾਟਾ ਨਾਲ ਮਿਲਣਗੇ ਇਹ ਫਾਇਦੇ
Tuesday, Jun 01, 2021 - 12:35 PM (IST)
ਗੈਜੇਟ ਡੈਸਕ– ਜੀਓ ਨੇ ਆਪਣੇ ਗਾਹਕਾਂ ਲਈ 98 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਮੁੜ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਪਹਿਲਾਂ ਵੀ ਪੇਸ਼ ਕੀਤਾ ਸੀ ਅਤੇ ਬਾਅਦ ’ਚ ਬੰਦ ਕਰ ਦਿੱਤਾ ਸੀ। ਮੁੜ ਪੇਸ਼ ਕੀਤੇ ਗਏ ਇਸ ਪਲਾਨ ’ਚ ਕੋਈ ਐਡੀਸ਼ਨਲ ਫਾਇਦਾ ਗਾਹਕੇ ਗਾਹਕਾਂ ਨੂੰ ਨਹੀਂ ਮਿਲਣਗੇ ਸਗੋਂ ਪਹਿਲਾਂ 28 ਦਿਨਾਂ ਦੇ ਮੁਕਾਬਲੇ ਇਸ ਵਿਚ ਹੁਣ 14 ਦਿਨਾਂ ਦੀ ਮਿਆਦ ਮਿਲੇਗਾ। ਹਾਲਾਂਕਿ, ਨਵੇਂ ਪਲਾਨ ਦੇ ਆਉਣ ਨਾਲ ਹੁਣ ਜੀਓ ਦੇ ਕੰਬੋ ਪਲਾਨ ਦੀ ਸ਼ੁਰੂਆਤ 129 ਰੁਪਏ ਦੀ ਥਾਂ 98 ਰੁਪਏ ਤੋਂ ਹੋਵੇਗੀ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਜੀਓ ਦੇ ਨਵੇਂ 98 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ’ਤੇ ‘ਪਾਪੁਲਰ ਪਲਾਨਸ’ ਸੈਕਸ਼ਨ ’ਚ ਐਡ ਕਰ ਦਿੱਤਾ ਗਿਆ ਹੈ। ਇਸ ਨਵੇਂ ਪਲਾਨ ’ਚ ਗਾਹਕਾਂ ਨੂੰ 14 ਦਿਨਾਂ ਦੀ ਮਿਆਦ ਮਿਲੇਗੀ। ਇਸ ਦੌਰਾਨ ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਅਜਿਹੇ ’ਚ 14 ਦਿਨਾਂ ਦੀ ਮਿਆਦ ਦੌਰਾਨ ਗਾਹਕਾਂ ਨੂੰ ਕੁਲ 21 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਡਾਟਾ ਦੀ ਡੇਲੀ ਲਿਮਟ ਖ਼ਤਮ ਹੋਣ ਤੋਂ ਬਾਅਦ ਵੀ ਗਾਹਕਾਂ ਨੂੰ ਇੰਟਰਨੈੱਟ ਦਾ ਐਕਸੈਸ ਮਿਲਦਾ ਰਹੇਗਾ। ਹਾਲਾਂਕਿ, ਸਪੀਡ ਘੱਟ ਕੇ 64kbps ਹੋ ਜਾਵੇਗੀ। ਨਾਲ ਹੀ ਗਾਹਕਾਂ ਨੂੰ ਇਸ ਪਲਾਨ ’ਚ ਅਨਲਿਮਟਿਡ ਕਾਲਸ ਅਤੇ ਜੀਓ ਟੀ.ਵੀ., ਜੀਓ ਸਿਨੇਮਾ ਅਤੇ ਜੀਓ ਨਿਊਜ਼ ਵਰਗੇ ਐਪਸ ਦਾ ਮੁਫ਼ਤ ਅਸੈਸ ਵੀ ਮਿਲੇਗਾ। ਹਾਲਾਂਕਿ, ਕੰਪਨੀ ਇਸ ਪਲਾਨ ਨਾਲ ਐੱਸ.ਐੱਮ.ਐੱਸ. ਦੇ ਰਹੀ।
ਇਹ ਵੀ ਪੜ੍ਹੋ– ਦਿੱਲੀ ’ਚ ਸ਼ਰਾਬ ਦੀ ਹੋਵੇਗੀ ਹੋਮ ਡਿਲਿਵਰੀ, ਕੇਜਰੀਵਾਲ ਸਰਕਾਰ ਨੇ ਦਿੱਤੀ ਮਨਜ਼ੂਰੀ
ਇਹ ਵੀ ਪੜ੍ਹੋ– ਹੁਣ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ ਫੋਨ, ਇਹ ਕੰਪਨੀ ਲਿਆ ਰਹੀ ਨਵੀਂ ਚਾਰਜਿੰਗ ਤਕਨੀਕ
ਪਿਛਲੇ ਸਾਲ ਮਈ ਮਹੀਨੇ ’ਚ ਜੀਓ ਨੇ ਆਪਣੇ ਪੋਰਟਫੋਲੀਓ ’ਚੋਂ 98 ਰੁਪਏ ਵਾਲਾ ਪਲਾਨ ਹਟਾ ਦਿੱਤਾ ਸੀ ਅਤੇ 129 ਰੁਪਏ ਵਾਲੇ ਪਲਾਨ ਨੂੰ ਹੀ ਸਭ ਤੋਂ ਸਸਤਾ ਪਲਾਨ ਕਰ ਦਿੱਤਾ ਸੀ। ਕੰਪਨੀ ਨੇ ਇਸ ਪਲਾਨ ’ਚ ਬਦਲਾਅ ਕਰਨ ਦੇ ਕੁਝ ਦਿਨਾਂ ਬਾਅਦ ਹੀ ਇਸ ਨੂੰ ਪੋਰਟਫੋਲੀਓ ਤੋਂ ਹਟਾ ਲਿਆ ਸੀ। ਬੰਦ ਕੀਤੇ ਜਾਣ ਤੋਂ ਪਹਿਲਾਂ ਇਸ ਪਲਾਨ ’ਚ ਗਾਹਕਾਂ ਨੂੰ 300 ਐੱਸ.ਐੱਮ.ਐੱਸ., 2 ਜੀ.ਬੀ. ਹਾਈ ਸਪੀਡ ਡਾਟਾ, ਮੁਫ਼ਤ ਜੀਓ-ਟੂ-ਜੀਓ ਕਾਲ ਅਤੇ 28 ਦਿਨਾਂ ਦੀ ਮਿਆਦ ਦਿੱਤੀ ਜਾਂਦੀ ਸੀ।