ਜਾਣੋ ਜਿਓ ਦੇ 498 ਰੁਪਏ ਵਾਲੇ ਮੈਸੇਜ ਦੀ ਅਸਲ ਸੱਚਾਈ

03/26/2020 12:18:24 AM

ਗੈਜੇਟ ਡੈਸਕ—ਇਕ ਪਾਸੇ ਜਿਥੇ ਦੇਸ਼ 'ਚ ਕੋਰੋਨਾਵਾਇਰਸ ਵਰਗੀ ਮਹਾਮਾਰੀ ਨਾਲ ਲੋਕ ਡਰੇ ਹੋਏ ਹਨ ਉੱਥੇ Work From Home ਲਈ ਜਿਓ, ਬੀ.ਐੱਸ.ਐੱਨ.ਐੱਲ. ਅਤੇ ਹੋਰ ਕੰਪਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਡਾਟਾ ਰਿਚਾਰਜ ਪੇਸ਼ ਕੀਤੇ ਹਨ। ਇਨ੍ਹਾਂ 'ਚ ਤੁਹਾਨੂੰ ਡਬੱਲ ਇੰਟਰਨੈੱਟ ਡਾਟਾ ਆਫਰ ਕੀਤਾ ਜਾ ਰਿਹਾ ਹੈ। ਜਿਥੇ ਇਹ ਸਾਰੇ ਰਿਚਾਰਜ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਸ ਹੋ ਰਿਹਾ ਹੈ ਜਿਸ 'ਚ ਰਿਲਾਇੰਸ ਜਿਓ ਦੇ 498 ਰੁਪਏ ਦੇ ਰਿਚਾਰਜ ਨੂੰ 31 ਮਾਰਚ ਤਕ ਫ੍ਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ 'ਚ ਦਾਅਵਾ ਇਥੇ ਤਕ ਹੈ ਕਿ ਇਹ ਦੇਸ਼ 'ਚ ਕੋਵਿਡ-19 ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿਚਾਲੇ ਜਿਓ ਦਾ ਆਫਰ ਹੈ।

PunjabKesari

ਇਹ ਹੈ ਮੈਸੇਜ ਅਤੇ ਉਸ ਦੀ ਸਚਾਈ
ਜਿਹੜਾ ਮੈਸੇਜ ਵਾਇਰਸ ਹੋ ਰਿਹਾ ਹੈ ਉਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ ਤਕ ਜਿਓ 498 ਰੁਪਏ ਦੇ ਰਿਚਰਾਜ ਨੂੰ ਮੁਫਤ ਕਰਨ ਦੀ ਗੱਲ ਕੀਤੀ ਗਈ ਹੈ। ਮੈਸੇਜ 'ਚ ਲਿਖਿਆ ਹੈ ਕਿ ਇਸ ਮੁਸ਼ਕਲ ਸਥਿਤੀ 'ਚ ਜਿਓ ਸਾਰੇ ਭਾਰਤੀ ਯੂਜ਼ਰਸ ਨੂੰ 498 ਰੁਪਏ ਦਾ ਮੁਫਤ ਰਿਚਾਰਜ ਦੇ ਰਹੀ ਹੈ। ਇਸ ਦੇ ਨਾਲ ਹੀ ਲਿੰਕ ਵੀ ਦਿੱਤਾ ਗਿਆ ਹੈ ਜਿਸ 'ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ।

PunjabKesari

ਜਿਥੇ ਤਕ ਇਸ ਮੈਸੇਜ ਦੀ ਸਚਾਈ ਦਾ ਸਵਾਲ ਹੈ ਤਾਂ ਇਹ ਮੈਸੇਜ ਅਤੇ ਫ੍ਰੀ ਰਿਚਾਰਜ ਦਾ ਦਾਅਵਾ ਪੂਰੀ ਤਰ੍ਹਾਂ ਨਾਲ ਫਰਜ਼ੀ ਹੈ। ਜੇਕਰ ਤੁਹਾਨੂੰ ਵੀ ਅਜਿਹਾ ਮੈਸੇਜ ਮਿਲਦਾ ਹੈ ਤਾਂ ਸਾਵਧਾਨ ਰਹੋ। ਅਸਲ 'ਚ ਇਹ ਆਨਲਾਈਨ ਫਰਾਡ ਅਤੇ ਹੈਕਰਸ ਦੀ ਚਾਲ ਹੈ ਜਿਸ 'ਚ ਫੱਸਦੇ ਹੀ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਇਹ ਮੈਸੇਜ ਅਸਲ 'ਚ ਹੈਕਰਸ ਦੁਆਰਾ ਭੇਜਿਆ ਜਾ ਰਿਹਾ ਹੈ ਅਤੇ ਕੋਰੋਨਵਾਇਰਸ ਦੇ ਨਾਂ 'ਤੇ ਤੁਹਾਨੂੰ ਲੁੱਟਣ ਦੀ ਤਿਆਰੀ ਹੈ। ਕਿਉਂਕਿ ਇਸ ਲਿੰਕ ਤੇ ਕਲਿੱਕ ਕਰਦੇ ਹੀ ਤੁਸੀਂ ਇਕ ਜਿਓ ਵਰਗੀ ਸਾਈਟ 'ਤੇ ਜਾਂਦੇ ਹੋ ਜਿਥੇ ਤੁਹਾਡੀ ਡਿਟੇਲਸ ਹੈਕ ਕਰ ਲਈ ਜਾਂਦੀ ਹੈ। ਇਸ ਲਈ ਅਜਿਹੇ ਮੈਸੇਜਸ ਤੋਂ ਸੰਭਲ ਕੇ ਰਹੋ ਅਤੇ ਕਿਸੇ ਵੀ ਤਰ੍ਹਾਂ ਦੇ ਰਿਚਾਰਜ ਲਈ ਤੁਸੀਂ ਰਿਲਾਇੰਸ ਜਿਓ ਦੀ ਆਧਿਕਾਰਿਤ ਸਾਈਟ 'ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ।


Karan Kumar

Content Editor

Related News