ਫਰੀ ਰੋਮਿੰਗ ਤੋਂ ਬਾਅਦ ਏਅਰਟੈੱਲ ਦਾ ਵੱਡਾ ਧਮਾਕਾ, 145 ਰੁਪਏ ''ਚ ਮਿਲੇਗਾ 14GB ਡਾਟਾ

02/28/2017 4:05:02 PM

ਜਲੰਧਰ- ਜਿਓ ਨੂੰ ਟੱਕਰ ਦੇਣ ਲਈ ਟੈਲੀਕਾਮ ਕੰਪਨੀਆਂ ''ਚ ਸਸਤੇ ਡਾਟਾ ਪਲਾਨ ਦੇਣ ਦੀ ਜੰਗ ਛਿੜੀ ਹੋਈ ਹੈ। ਕੰਪਨੀਆਂ ਇਕ ਤੋਂ ਵੱਧ ਇਕ ਆਫਰ ਪੇਸ਼ ਕਰ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਸੋਮਵਾਰ ਨੂੰ ਹੀ ਦੇਸ਼ ਭਰ ''ਚ ਰੋਮਿੰਗ ਫਰੀ ਕਰਨ ਤੋਂ ਬਾਅਦ ਹੁਣ ਆਪਣੇ ਗਾਹਕਾਂ ਲਈ ਇਕ ਹੋਰ ਤੋਹਫਾ ਲੈ ਕੇ ਆਈ ਹੈ। ਏਅਰਟੈੱਲ ਨੇ ਗਾਹਕਾਂ ਲਈ ਦੋ ਨਵੇਂ ਧਮਾਕੇਦਾਰ ਪਲਾਨ ਪੇਸ਼ ਕੀਤੇ ਹਨ। ਪਹਿਲਾ ਪਲਾਨ 145 ਅਤੇ ਦੂਜਾ 349 ਰੁਪਏ ਦਾ ਹੈ। ਕੰਪਨੀ ਇਨ੍ਹਾਂ ਦੋਵਾਂ ਪਲਾਨਜ਼ ''ਚ ਇਕ ਮਹੀਨੇ ਲਈ 14ਜੀ.ਬੀ. ਤੱਕ 3ਜੀ/4ਜੀ ਡਾਟਾ ਅਤੇ ਅਨਲਿਮਟਿਡ ਵਾਇਸ ਕਾਲ ਦਾ ਆਫਰ ਦੇ ਰਹੀ ਹੈ। 
 
ਜਾਣੋ ਏਅਰਟੈੱਲ ਦੇ ਨਵੇਂ ਆਫਰਜ਼ ਬਾਰੇ-
ਜਾਣਕਾਰੀ ਮੁਤਾਬਕ 145 ਰੁਪਏ ਵਾਲੇ ਪੈਕ ''ਚ ਯੂਜ਼ਰਸ ਏਅਰਟੈੱਲ-ਟੂ-ਏਅਰਟੈੱਲ ਅਨਲਮਿਟਿਡ ਵਾਇਸ ਕਾਲ ਕਰ ਸਕਣਗੇ। ਉਥੇ ਹੀ 349 ਰੁਪਏ ਵਾਲੇ ਪੈਕ ਨਾਲ ਕਿਸੇ ਵੀ ਨੈੱਟਵਰਕ ''ਤੇ ਅਨਲਿਮਟਿਡ ਕਾਲ ਕੀਤੀ ਜਾ ਸਕੇਗੀ। ਆਪਣੇ ਲੇਟੈਸਟ ਪਲਾਨ ਦੇ ਨਾਲ ਕੰਪਨੀ ਆਪਣੇ ਪੁਰਾਣੇ ਗਾਹਕਾਂ ਨੂੰ ਜੋ ਲਗਭਗ ਇੰਨਾ ਹੀ ਡਾਟਾ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ 70-80 ਫੀਸਦੀ ਦਾ ਡਿਸਕਾਊਂਟ ਵੀ ਦੇਵੇਗੀ। ਇਸ ਤੋਂ ਪਹਿਲਾਂ 16ਜੀ.ਬੀ. ਡਾਟਾ ਅਤੇ ਅਨਲਿਮਟਿਡ ਵਾਇਲ ਕਾਰ ਲਈ ਏਅਰਟੈੱਲ ''ਚ 1199 ਰੁਪਏ ਦਾ ਰੀਚਾਰਜ ਕਰਾਉਣਾ ਪੈਂਦਾ ਸੀ।

Related News