ਹਾਲ ਹੀ ''ਚ ਲਾਂਚ ਹੋਏ ਇਸ ਸਮਾਰਟਫੋਨ ''ਚ ਹੋਇਆ ਧਮਾਕਾ

Wednesday, Sep 07, 2016 - 02:37 PM (IST)

ਹਾਲ ਹੀ ''ਚ ਲਾਂਚ ਹੋਏ ਇਸ ਸਮਾਰਟਫੋਨ ''ਚ ਹੋਇਆ ਧਮਾਕਾ
ਜਲੰਧਰ-ਹਾਲ ਹੀ ''ਚ ਰਿਲਾਇੰਸ ਜੀਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੱਲੋਂ 4ਜੀ ਸਰਵਿਸ ਨੂੰ ਲੈ ਕੇ ਕਈ ਐਲਾਨ ਕੀਤੇ ਗਏ ਹਨ ਜਿਨ੍ਹਾਂ ''ਚ ਯੂਜ਼ਰਜ਼ ਨੂੰ ਸਸਤੇ ਮੁੱਲ ''ਚ ਕਈ ਪਲਾਨਜ਼ ਅਤੇ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਆਫਰਜ਼ ਨੂੰ ਲੈਣ ਲਈ ਵੱਡੀ ਮਾਤਰਾ ''ਚ ਲੋਕਾਂ ਦੀ ਦਿਲਚਸਪੀ ਨੂੰ ਦੇਖਿਆ ਗਿਆ ਹੈ। ਇਕ ਹੋਰ ਜਾਣਕਾਰੀ ਮੁਤਾਬਿਕ ਫੇਸਬੁਕ ''ਤੇ ਇਕ ਯੂਜ਼ਰ ਵੱਲੋਂ ਕੁੱਝ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਹੈ ਜਿਨ੍ਹਾਂ ''ਚ ਜੀਓ ਲਾਈਫ ਵਾਟਰ 1 ਸਮਾਰਟਫੋਨ ਦੇ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। 
 
ਫੇਸਬੁਕ ਪੇਜ਼ ਗੇੜੀ ਰੂਟ ਜੰਮੂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੀਓ ਲਾਈਫ ਵਾਟਰ 1 ਫੋਨ ਯੂਜ਼ਰ ਦੇ ਹੱਥ ''ਚ ਵਰਤੋਂ ਦੌਰਾਨ ਫੱਟ ਗਿਆ ਸੀ। ਰਿਪੋਰਟ ਅਨੁਸਾਰ ਯੂਜ਼ਰ ਲਾਈਫ ਵਾਟਰ 1 ਫੋਨ ''ਤੇ ਫੇਸਬੁਕ ਨੂੰ ਬਰਾਊਜ਼ ਕਰ ਰਿਹਾ ਸੀ ਕਿ ਅਚਾਨਕ ਉਸ ਦੇ ਹੱਥ ''ਚ ਫੜੇ ਫੋਨ ''ਚ ਵਿਸਫੋਟ ਹੋ ਗਿਆ। ਵਿਸਫੋਟ ਨਾਲ ਯੂਜ਼ਰ ਦੇ ਹੱਥ ਦੇ ਸੱਟ ਲੱਗਣ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਤਸਵੀਰ ਵੀ ਦਿੱਤੀ ਗਈ ਹੈ। ਇਸ ਵਿਸਫੋਟ ਦੇ ਪਿੱਛੇ ਦਾ ਕਾਰਨ ਹੁਣ ਤੱਕ ਸਾਹਮਣੇ ਨਹੀਂ ਆਇਆ। ਫੋਨ ਵਿਸਫੋਟ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ ਜਿਸ ਕਾਰਨ ਸੈਮਸੰਗ ਵਰਗੀ ਕੰਪਨੀ ਵੀ ਆਪਣੇ ਗਲੈਕਸੀ ਨੋਟ 7 ਦੇ ਵਿਸਫੋਟ ਹੋਣ ਤੋਂ ਬਾਅਦ ਹੈਂਡਸੈੱਟਜ਼ ਨੂੰ ਵਾਪਿਸ ਮੰਗਵਾ ਰਹੀ ਹੈ।

Related News