ਜਿਓ ਨੇ ਬੰਦ ਕੀਤਾ ਆਪਣਾ 98 ਰੁਪਏ ਵਾਲਾ ਰਿਚਾਰਜ ਪਲਾਨ

05/19/2020 7:31:48 PM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਆਪਣਾ ਇਕ ਸਸਤਾ ਪ੍ਰੀਪੇਡ ਪਲਾਨ ਫਿਲਹਾਲ ਬੰਦ ਕਰ ਦਿੱਤਾ ਹੈ। ਜਿਓ ਦਾ ਇਹ 98 ਰੁਪਏ ਵਾਲਾ ਪ੍ਰੀਪੇਡ ਪਲਾਨ ਹੈ। ਜਿਓ ਦਾ ਇਹ ਪਲਾਨ ਕੰਪਨੀ ਦੀ ਵੈੱਬਸਾਈਟ 'ਤੇ ਪ੍ਰੀਪੇਡ ਪਲਾਨ ਕੰਪਨੀ ਦੀ ਲਿਸਟਿੰਗ 'ਚ ਹੁਣ ਨਜ਼ਰ ਨਹੀਂ ਆ ਰਿਹਾ ਹੈ। 98 ਰੁਪਏ ਵਾਲਾ ਪਲਾਨ ਹੱਟਣ ਤੋਂ ਬਾਅਦ ਜਿਓ ਨੂੰ ਕਿਫਾਇਤੀ ਬੰਡਲਡ ਪਲਾਨ ਦੀ ਸ਼ੁਰੂਆਤ 129 ਰੁਪਏ ਤੋਂ ਹੋ ਰਹੀ ਹੈ। ਜਿਓ ਦਾ 98 ਰੁਪਏ ਵਾਲਾ ਪਲਾਨ ਅਦਰਸ ਸੈਕਸ਼ਨ 'ਚ ਸਮਾਰਟਫੋਨ ਪਲਾਨਸ ਦੇ ਤਹਿਤ ਦਿਖਾਉਂਦਾ ਸੀ ਪਰ ਹੁਣ ਇਸ ਸੈਕਸ਼ਨ ਨੂੰ ਹਟਾ ਲਿਆ ਗਿਆ ਹੈ। ਜਿਓ ਦੇ ਪ੍ਰੀਪੇਡ ਪਲਾਨਸ ਦੇ ਅਦਰਸ ਸੈਕਸ਼ਨ 'ਚ ਸਮਾਰਟਫੋਨ ਪਲਾਨਸ ਤਹਿਤ ਦਿਖਾਉਂਦਾ ਸੀ ਪਰ ਹੁਣ ਇਸ ਸੈਕਸ਼ਨ ਨੂੰ ਹਟਾ ਲਿਆ ਗਿਆ ਹੈ। ਜਿਓ ਦੇ ਪ੍ਰੀਪੇਡ ਪਲਾਨਸ ਦੇ ਅਦਰਸ ਸੈਕਸ਼ਨ 'ਚ ਸਿਰਫ ਅਫਾਰਡੇਬਲ ਪੈਕਸ ਅਤੇ ਜਿਓਫੋਨ ਪਲਾਨਸ ਹੀ ਨਜ਼ਰ ਆ ਰਹੇ ਹਨ।

ਹੁਣ 129 ਰੁਪਏ ਦਾ ਹੈ ਸ਼ੁਰੂਆਤੀ ਪਲਾਨ
ਰਿਲਾਇੰਸ ਜਿਓ ਦਾ ਕਿਫਾਇਤੀ ਪਲਾਨ ਹੁਣ 129 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਜਿਓ ਦੇ 129 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ 28 ਦਿਨ ਦੀ ਮਿਆਦ ਮਿਲਦੀ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 2ਜੀ.ਬੀ. ਡਾਟਾ ਮਿਲਦਾ ਹੈ। ਪਲਾਨ 'ਚ ਜਿਓ-ਟੂ-ਜਿਓ ਕਾਲਿੰਗ ਫ੍ਰੀ ਹੈ। ਉੱਥੇ, ਦੂਜੇ ਨੈੱਟਵਰਕ ਦੇ ਨੰਬਰ 'ਤੇ ਕਾਲ ਕਰਨ ਲਈ ਯੂਜ਼ਰਸ ਨੂੰ 1,000 ਮਿੰਟ ਮਿਲਦੇ ਹਨ। ਪਲਾਨ 'ਚ 300 ਐੱਸ.ਐੱਮ.ਐੱਸ. ਅਤੇ ਜਿਓ ਐਪਸ ਦਾ ਕਾਮਪਲੀਮੈਂਟਰੀ ਸਬਸਕਰੀਪਸ਼ਨ ਮਿਲਦਾ ਹੈ।

PunjabKesari

98 ਰੁਪਏ ਵਾਲੇ ਪਲਾਨ 'ਚ ਮਿਲਦੇ ਸਨ ਇਹ ਫਾਇਦੇ
ਜਿਓ ਦੇ ਪ੍ਰੀਪੇਡ ਪਲਾਨਸ ਦੀ ਲਿਸਟਿੰਗ ਤੋਂ ਬਾਹਰ ਹੋਏ 98 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ 28 ਦਿਨ ਦੀ ਮਿਆਦ ਮਿਲਦੀ ਸੀ। ਪਲਾਨ 'ਚ ਯੂਜ਼ਰਸ ਨੂੰ ਟੋਟਲ 2ਜੀ.ਬੀ. ਡਾਟਾ ਮਿਲਦਾ ਹੈ। ਰਿਲਾਇੰਸ ਜਿਓ ਦੇ ਇਸ ਪਲਾਨ 'ਚ ਜਿਓ-ਟੂ-ਜਿਓ ਕਾਲਿੰਗ ਫ੍ਰੀ ਹੈ। ਨਾਲ ਹੀ, ਯੂਜ਼ਰਸ ਨੂੰ 300 ਐੱਸ.ਐੱਮ.ਐੱਸ. ਭੇਜਣ ਦੀ ਸਹੂਲਤ ਮਿਲਦੀ ਹੈ। ਪਲਾਨ 'ਚ ਦੂਜੇ ਨੈੱਟਵਰਕ ਦੇ ਨੰਬਰ 'ਤੇ ਕੀਤੀ ਜਾਣ ਵਾਲੀ ਕਾਲ 'ਤੇ 6 ਪੈਸੇ ਪ੍ਰਤੀ ਮਿੰਟ ਦਾ ਆਈ.ਯੂ.ਸੀ. ਚਾਰਜ ਲੱਗਦਾ ਹੈ।

PunjabKesari


Karan Kumar

Content Editor

Related News