Jio ਦਾ ਦੀਵਾਲੀ ਧਮਾਕਾ, ਸਿਰਫ 699 ਰੁਪਏ 'ਚ ਮਿਲੇਗਾ 'JioBharat' 4ਜੀ ਫੋਨ

Saturday, Oct 26, 2024 - 08:11 PM (IST)

Jio ਦਾ ਦੀਵਾਲੀ ਧਮਾਕਾ, ਸਿਰਫ 699 ਰੁਪਏ 'ਚ ਮਿਲੇਗਾ 'JioBharat' 4ਜੀ ਫੋਨ

ਗੈਜੇਟ ਡੈਸਕ- ਤਿਉਹਾਰੀ ਸੀਜ਼ਨ 'ਚ ਹਰ ਕੰਪਨੀ ਆਪਣੇ ਗਾਹਕਾਂ ਲਈ ਖਾਸ ਆਫਰਜ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਾਰ ਰਿਲਾਇੰਸ ਜੀਓ ਨੇ ਵੀ ਖਾਸ ਆਫਰ ਦਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਨੇ 'ਜੀਓ ਭਾਰਤ ਦੀਵਾਲੀ ਧਮਾਕਾ' ਤਹਿਤ JioBharat 4G ਫੋਨ ਨੂੰ ਸਿਰਫ 699 ਰੁਪਏ 'ਚ ਪੇਸ਼ ਕੀਤਾ ਹੈ। ਇਹ ਉਨ੍ਹਾਂ ਗਾਹਕਾਂ ਲਈ ਇਕ ਬਿਹਤਰੀਨ ਮੌਕਾ ਹੈ ਜੋ 2ਜੀ ਫੀਚਰ ਫੋਨ ਤੋਂ 4ਜੀ 'ਤੇ ਵਿੱਚ ਕਰਨਾ ਚਾਹੁੰਦੇ ਹਨ। 

JioBharat 4G ਦੀਆਂ ਖੂਬੀਆਂ

- ਕੀਮਤ : JioBharat 4G ਫੋਨ ਦੀ ਕੀਮਤ ਸਿਰਫ 699 ਰੁਪਏ ਹੈ, ਜੋ ਕਿ ਦੀਵਾਲੀ ਧਮਾਕਾ ਆਫਰ ਤਹਿਤ ਦਿੱਤਾ ਜਾ ਰਿਹਾ ਹੈ। ਇਸ ਦੀ ਅਸਲ ਕੀਮਤ 999 ਰੁਪਏ ਹੈ ਪਰ ਇਹ ਲਿਮਟਿਡ ਸਮੇਂ ਲਈ ਉਪਲੱਬਧ ਹੈ। 

ਮੰਥਲੀ ਪਲਾਨ : ਇਸ ਫੋਨ ਲਈ ਖਾਸ ਮੰਥਲੀ ਪਲਾਨ ਦੀ ਕੀਮਤ 123 ਰੁਪਏ ਹੈ। ਇਸ ਪਲਾਨ 'ਚ ਤੁਹਾਨੂੰ ਮਿਲਦੇ ਹਨ: 

- ਅਨਲਿਮਟਿਡ ਵੌਇਸ ਕਾਲ
- 14 ਜੀ.ਬੀ. ਡਾਟਾ
- 455+ ਲਾਈਵ ਟੀਵੀ ਚੈਨਲਸ
- ਮੂਵੀ ਪ੍ਰੀਮੀਅਰਸ
- JioCinema ਦਾ ਐਕਸੈਸ

ਡਿਜੀਟਲ ਪੇਮੈਂਟ- ਇਸ ਫੋਨ 'ਚ QR ਕੋਡ ਸਕੈਨਿੰਗ ਦੀ ਸਹੂਲਤ ਵੀ ਹੈ, ਜਿਸ ਨਾਲ ਤੁਸੀਂ ਡਿਜੀਟਲ ਪੇਮੈਂਟ ਰਿਸੀਵ ਅਤੇ ਟ੍ਰਾਂਸਫਰ ਕਰ ਸਕਦੇ ਹੋ। ਨਾਲ ਹੀ ਜੀਓ ਚੈਟ ਐਪ ਰਾਹੀਂ ਤੁਸੀਂ ਵੀਡੀਓ, ਫੋਟੋ ਅਤੇ ਮੈਸੇਜ ਸ਼ੇਅਰ ਕਰ ਸਕਦੇ ਹੋ। 

ਖਾਸ ਆਫਰਜ਼ ਦਾ ਫਾਇਦਾ ਚੁੱਕੋ

ਰਿਲਾਇੰਸ ਜੀਓ ਨੇ ਇਸ ਆਫਰ ਤਹਿਤ ਕਈ ਹੋਰ ਬਿਹਤਰੀਨ ਆਫਰਜ਼ ਦਾ ਵੀ ਐਲਾਨ ਕੀਤਾ ਹੈ। ਜੇਕਰ ਤੁਸੀਂ ਚੁਣੇ ਹੋਏ ਪਲਾਨ ਦੇ ਨਾਲ ਰੀਚਾਰਜ ਕਰਦੇ ਹੋ ਤਾਂ ਤੁਹਾਨੂੰ EaseMyTrip, Ajio ਅਤੇ Swiggy ਦੇ ਵਾਊਚਰ ਤੇ ਆਫਰਜ਼ ਮਿਲਣਗੇ। 

- ਆਫਰਜ਼ ਦੀ ਮਿਆਦ : ਇਹ ਆਫਰ 26 ਅਕਤੂਬਰ ਤੋਂ ਸ਼ੁਰੂ ਹੋ ਕੇ 5 ਨਵੰਬਰ, 2024 ਤਕ ਯੋਗ ਰਹਿਣਗੇ। ਤੁਸੀਂ ਇਨ੍ਹਾਂ ਆਫਰਜ਼ ਦਾ ਲਾਭ Jio.com ਅਤੇ MyJio ਐਪ ਰਾਹੀਂ ਚੁੱਕ ਸਕਦੇ ਹੋ। 

- ਰੀਚਾਰਜ ਆਫਰ : ਜੀਓ ਟੂ 5ਜੀ ਦੇ 899 ਰੁਪਏ ਅਤੇ 3,599 ਰੁਪਏ ਦੇ ਰੀਚਾਰਜ 'ਤੇ ਤੁਸੀਂ 3,350 ਰੁਪਏ ਦੇ ਲਾਭ ਪਾ ਸਕਦੇ ਹੋ, ਜਿਸ ਵਿਚ EaseMyTrip ਤੋਂ 3,000 ਰੁਪਏ ਦਾ ਵਾਊਚਰ, Ajio 'ਤੇ 200 ਰੁਪਏ ਦਾ ਕੂਪਨ ਅਤੇ Swiggy ਤੋਂ 150 ਰੁਪਏ ਦਾ ਵਾਊਚਰ ਸ਼ਾਮਲ ਹੈ। 

ਇਹ ਇਕ ਬਿਹਤਰੀਨ ਮੌਕਾ ਹੈ, ਇਸ ਲਈ ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਚੁੱਕੋ। 


author

Rakesh

Content Editor

Related News