ਇਹ ਹਨ ਜਿਓ, ਏਅਰਟੈੱਲ ਤੇ ਵੀ.ਈ. ਦੇ ਸਭ ਤੋਂ ਸਸਤੇ ਪ੍ਰੀਪੇਡ ਪਲਾਨਸ

Sunday, Nov 22, 2020 - 08:35 PM (IST)

ਇਹ ਹਨ ਜਿਓ, ਏਅਰਟੈੱਲ ਤੇ ਵੀ.ਈ. ਦੇ ਸਭ ਤੋਂ ਸਸਤੇ ਪ੍ਰੀਪੇਡ ਪਲਾਨਸ

ਗੈਜੇਟ ਡੈਸਕ—ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ (ਵੀ.ਆਈ.) ਇਨ੍ਹਾਂ ਦਿਨੀਂ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਵਧੀਆ ਰਿਚਾਰਜ ਪਲਾਨਸ਼ ਪੇਸ਼ ਕਰ ਰਹੀਆਂ ਹਨ। ਜੇਕਰ ਤੁਸੀਂ ਇਨ੍ਹਾਂ ਤਿੰਨਾਂ ਕੰਪਨੀਆਂ 'ਚੋਂ ਕਿਸੇ ਵੀ ਸਿਮ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਖਬਰ 'ਚ ਅਸੀਂ ਤੁਹਾਨੂੰ ਸਭ ਤੋਂ ਸਸਤੇ ਪਲਾਨ ਦੇ ਬਾਰੇ 'ਚ ਜਾਣਕਾਰੀ ਦੇਵਾਂਗੇ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਪਲਾਨਸ ਦੀ ਕੀਮਤ 20 ਰੁਪਏ ਤੋਂ ਵੀ ਘੱਟ ਹੈ।

ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ

ਜਿਓ ਦਾ 11 ਰੁਪਏ ਵਾਲਾ ਪਲਾਨ
ਜਿਓ ਦਾ 11 ਰੁਪਏ ਵਾਲਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਹੈ। ਇਸ ਪਲਾਨ 'ਚ ਯੂਜ਼ਰ ਨੂੰ ਕੁੱਲ 800 ਐੱਮ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਨੈੱਟਵਰਕ 'ਤੇ ਕਾਲਿੰਗ ਲਈ 75 ਨਾਨ-ਜਿਓ ਮਿੰਟਸ ਵੀ ਦਿੱਤੇ ਜਾਂਦੇ ਹਨ ਪਰ ਧਿਆਨ 'ਚ ਰਹਿ ਕਿ ਇਸ ਪ੍ਰੀਪੇਡ ਪੈਕ 'ਚ ਜਿਓ ਐਪਸ ਦੀ ਸਬਸਕਰੀਪਸ਼ਨ ਨਹੀਂ ਮਿਲਦੀ ਹੈ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

ਏਅਰਟੈੱਲ ਦਾ 19 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 19 ਰੁਪਏ ਵਾਲਾ ਸਭ ਤੋਂ ਸਸਤਾ ਰਿਚਾਰਜ ਪਲਾਨ ਹੈ ਜਿਸ 'ਚ ਯੂਜ਼ਰਸ ਨੂੰ ਕੁੱਲ 200 ਐੱਮ.ਬੀ. ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ। ਰਿਚਾਰਜ ਪੈਕ ਦੀ ਮਿਆਦ 2 ਦਿਨਾਂ ਦੀ ਹੈ। ਇਸ 'ਚ ਉਪਭੋਗਤਾਵਾਂ ਨੂੰ ਐੱਸ.ਐੱਮ.ਐੱਸ. ਅਤੇ ਮੋਬਾਇਲ ਐਪ ਦੀ ਸਬਸਕਰੀਪਸ਼ਨ ਨਹੀਂ ਮਿਲਦੀ ਹੈ।

ਇਹ ਵੀ ਪੜ੍ਹੋ:-Micromax ਕਈ ਆਫਰਸ ਨਾਲ ਉਪਲੱਬਧ ਕਰੇਗੀ ਆਪਣਾ ਮੇਡ ਇਨ ਇੰਡੀਆ ਸਮਾਰਟਫੋਨ

ਵੀ.ਆਈ. ਦਾ 19 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਦੇ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ 200 ਐੱਮ.ਬੀ. ਡਾਟਾ ਮਿਲੇਗਾ। ਇਸ ਦੇ ਨਾਲ ਹੀ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਪੈਕ ਦੀ ਮਿਆਦ 2 ਦਿਨਾਂ ਦੀ ਹੈ। ਹਾਲਾਂਕਿ ਕੰਪਨੀ ਵੱਲੋਂ ਯੂਜ਼ਰ ਨੂੰ ਪ੍ਰੀਮੀਅਮ ਐਪਸ ਦੀ ਸਬਸਕਰੀਪਸ਼ਨ ਨਹੀਂ ਦਿੱਤੀ ਜਾਂਦੀ ਹੈ।


author

Karan Kumar

Content Editor

Related News