ivoomi ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲੋ ਨਾਲ iv Smart 4G ਸਮਾਰਟਫੋਨ
Tuesday, Apr 04, 2017 - 05:33 PM (IST)
.jpg)
ਜਲੰਧਰ- ਚੀਨੀ ਕੰਪਨੀ ਆਈਵੂਮੀ ਨੇ ਪਿਛਲੇ ਮਹੀਨੇ ਹੀ iV505 ਨਾਮ ਦਾ ਸਮਾਰਟਫੋਨ ਨਾਲ ਭਾਰਤੀ ਬਾਜ਼ਾਰ ''ਚ ਦਸਤਕ ਦਿੱਤੀ ਹੈ। ਇਸ ਤੋਂ ਬਾਅਦ ਕੰਪਨੀ ਹੁਣ ਆਈਵੂਮੀ iV ਸਮਾਰਟ 4G ਸਮਾਰਟਫੋਨ ਨਾਲ ਇਕ ਵਾਰ ਬਜ਼ਾਰ ''ਚ ਦਸਤਕ ਦਿੱਤੀ ਹੈ। ਇਹ ਸਮਾਰਟਫੋਨ ਬਲੈਕ ਕਲਰ ਆਪਸ਼ਨ ਨਾਲ ਐਕਸਕਲੂਜਿਵ ਰੂਪ ਨਾਲ ਸ਼ਾਪਕਲੂਜ਼ ''ਤੇ ਵਿਕਰੀ ਲਈ ਉਪਲੱਬਧ ਹੈ।
ਇਸ ਨਵੇਂ ਆਈਵੂਮੀ iV ਸਮਾਰਟ 4G ਸਮਾਰਟਫੋਨ ''ਚ 4 ਇੰਚ ਦੀ WVGA ਡਿਸਪਲੇ ਹੈ. ਜਿਸਦੀ ਰੈਜ਼ੋਲਿਊਸ਼ਨ 480x854 ਪਿਕਸਲਸ ਹੈ। ਨਾਲ ਹੀ 1.2GHz ਕਵਾਡ ਕੋਰ ਪ੍ਰੋਸੈਸਰ, ਮਾਲੀ 400 GPU, 512MB ਰੈਮ ਅਤੇ 4GB ਦੀ ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 32GB ਤੱਕ ਐਕਸਪੇਂਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਅਧਾਰਿਤ ਹੈ।
ਇਸ ਦੇ ਕੈਮਰੇ ਦੀ ਜੇਕਰ ਗੱਲ ਕਰੀਏ ਤਾਂ ਇਸ ''ਚ 2 ਮੈਗਾਪਿਕਸਲ ਦਾ ਆਟੋ-ਫੋਕਸ ਰਿਅਰ ਕੈਮਰਾ LED ਫਲੈਸ਼ ਨਾਲ ਅਤੇ 0.3 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਕੁਨੈੱਕਟੀਵਿਟੀ ਲਈ ਡਿਊਲ ਸਿਮ, 4G VoLTE, GPS, ਵਾਈ-ਫਾਈ, ਬਲੂਟੁੱਥ, ਮਾਇਕ੍ਰੋ USB ਪੋਰਟ, 7 ਸੈਂਸਰ, ਪ੍ਰੋਕਸੀਮਿਟੀ ਸੈਂਸਰ ਅਤੇ FM ਰੇਡੀਓ ਅਤੇ 1800 mAh ਦੀ ਬੈਟਰੀ ਹੈ। ਇਸਦਾ ਕੁੱਲ ਮਾਪ 125x64.5x10.8 ਮਿ. ਮੀ ਅਤੇ ਭਾਰ ਲਗਭਗ 120 ਗਰਾਮ ਹੈ।