itel ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਕੀਮਤ 6000 ਰੁਪਏ ਤੋਂ ਵੀ ਘੱਟ

Tuesday, Feb 15, 2022 - 07:16 PM (IST)

itel ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਕੀਮਤ 6000 ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਆਈਟੈੱਲ ਨੇ ਆਪਣਾ ਸਸਤਾ 4ਜੀ ਸਮਾਰਟਫੋਨ itel A27 ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਸਿੰਗਲ ਰੈਮ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਫੋਨ ਦਾ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਮਾਡਲ 5,999 ਰੁਪਏ ’ਚ ਆਏਗਾ। itel A27 ਸਮਾਰਟਫੋਨ ਤਿੰਨ ਆਕਰਸ਼ਕ ਰੰਗਾਂ- ਆਪਸਨ ਕ੍ਰਿਸਟਲ ਬਲਿਊ, ਸਿਲਵਰ ਪਰਪਲ ਅਤੇ ਡੀਪ ਗ੍ਰੇਅ ’ਚ ਆਉਂਦਾ ਹੈ। ਫੋਨ ਦੇ ਬੈਕ ’ਚ ਗ੍ਰੇਡੀਐਂਟ ਟੋਨ ਬਲੈਕ ਕਲਰ ਫਿਨਿਸ਼ ਦਿੱਤਾ ਗਿਆ ਹੈ। itel A27 ਸਮਾਰਟਫੋਨ ਦੀ ਟੱਕਰ ਆਪਣੇ ਸੈਗਮੈਂਟ ’ਚ ਜੀਓ ਫੋਨ ਨੈਕਸਟ ਨਾਲ ਹੋਵੇਗੀ। ਦੱਸ ਦੇਈਏ ਕਿ ਜੀਓ ਫੋਨ ਨੈਕਸਟ ਦੀ ਕੀਮਤ ਵੀ 5,999 ਰੁਪਏ ਹੈ। ਨਾਲ ਹੀ ਫੀਚਰਜ਼ ਦੇ ਮਾਮਲੇ ’ਚ ਵੀ itel A27 ਸਮਾਰਟਫੋਨ ਜੀਓ ਫੋਨ ਨੈਕਸਟ ਤੋਂ ਘੱਟ ਨਹੀਂ ਹੈ।

itel A27 ਦੇ ਫੀਚਰਜ਼
ਫੋਨ ’ਚ 5.45 ਇੰਚ ਦੀ ਵੱਡੀ ਡਿਸਪਲੇਅ ਦਿੱਤੀ ਗਈਹੈ। ਫੋਨ ਦੀ ਡਿਸਪਲੇਅ FW+IPS ਸਪੋਰਟ ਨਾਲ ਆਏਗੀ। ਪ੍ਰੋਸੈਸਰ ਸਪੋਰਟ ਦੇ ਤੌਰ ’ਤੇ ਫੋਨ ’ਚ ਆਕਟਾ-ਕੋਰ 1.4Hz ਪ੍ਰੋਸੈਸਰ ਦਿੱਤਾ ਗਿਆਹੈ। ਫੋਨ ਐਂਡਰਾਇਡ 11 ਬੇਸਡ (ਗੋਅ ਐਡੀਸ਼ਨ) ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਫੋਨ ਦੇ ਰੀਅਰ ਪੈਨਲ ’ਤੇ ਸਿੰਗਲ 5 ਮੈਗਾਪਿਕਸਲ ਏ.ਆਈ. ਕੈਮਰਾ ਦਿੱਤਾ ਗਿਆ ਹੈ, ਜੋ ਫਲੈਸ਼ ਸਪੋਰਟ ਨਾਲ ਆਏਗਾ। ਸੈਲਫੀ ਲਈ ਫੋਨ ’ਚ 2 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਕਈ ਤਰ੍ਹਾਂ ਦੇ ਕੈਮਰਾ ਮੋਡਸ ਜਿਵੇਂ ਏ.ਆਈ. ਬਿਊਟੀ ਮੋਡ, ਪੋਟਰੇਟ ਮੋਡ, ਐੱਚ.ਡੀ.ਆਰ. ਮੋਡ, ਸ਼ਾਰਟ ਵੀਡੀਓ, ਏ.ਆਰ. ਫਿਲਟਰਸ ਅਤੇ ਸਟਿੱਕਰਸ ਦਿੱਤੇ ਗਏ ਹਨ। ਫੋਨ ਡਿਊਲ 4ਜੀ ਸਿਮ ਸਪੋਰਟ ਨਾਲ ਆਉਂਦਾ ਹੈ।

ਪਾਵਰ ਬੈਕਅਪ ਲਈ ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈਹੈ। ਫੋਨ ’ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਦੀ ਖ਼ਰੀਦ ’ਤੇ ਫੋਨ ਦੇ ਨਾਲ ਅਸੈਸਰੀਜ਼ ਦੇ ਤੌਰ ’ਤੇ ਇਕ ਪਾਵਰ ਐਡਾਪਟਰ, ਯੂ.ਐੱਸ.ਬੀ. ਕੇਬਲ, ਸਕਰੀਨ ਫਿਲਮ, ਯੂਜ਼ਰ ਮੈਨੂਅਲਰ ਅਤੇ ਇਕ ਪ੍ਰੋਟੈਕਟਿਵ ਕਾਰਡ ਦੇ ਨਾਲ ਵਾਰੰਟੀ ਕਾਰਡ ਆਫਰ ਕੀਤਾ ਜਾਵੇਗਾ।


author

Rakesh

Content Editor

Related News