ਕਿਸੇ ਵੀ ਹੈੱਡਫੋਨ ਨੂੰ ਬਣਾ ਦੇਵੇਗਾ ਬਲੂਟੁਥ ਹੈੱਡਫੋਨ ਇਹ ਜੈਕ

Wednesday, Mar 01, 2017 - 08:26 AM (IST)

ਕਿਸੇ ਵੀ ਹੈੱਡਫੋਨ ਨੂੰ ਬਣਾ ਦੇਵੇਗਾ ਬਲੂਟੁਥ ਹੈੱਡਫੋਨ ਇਹ ਜੈਕ
ਜਲੰਧਰ- ਜਦੋਂ ਤੋਂ ਐਪਲ ਨੇ ਆਪਣੇ ਸਮਾਰਟਫੋਨਜ਼ ਤੋਂ ਹੈੱਡਫੋਨ ਜੈਕ ਹਟਾਇਆ ਹੈ, ਉਦੋ ਤੋਂ ਕੁਝ ਲੋਕਾਂ ''ਚ ਕਾਫੀ ਗੁੱਸਾ ਹੈ, ਕੁਝ ਲੋਕ ਮੋਟੇ ਪੈਸੇ ਖਰਚ ਕਰ ਕੇ ਬਲੂਟੁਥ ਹੈੱਡਫੋਨ ਖਰੀਦ ਰਹੇ ਹਨ। ਹੁਣ ਇਨ੍ਹਾਂ ਦੋਵੇਂ ਟਾਈਪ ਦੇ ਯੂਜ਼ਰ ਦੀਆਂ ਸਮੱਸਿਆ ਨੂੰ ਦੂਰ ਕਰਨ ਲਈ ਇਕ ਜੈਕ ਆ ਗਿਆ ਹੈ, ਜੋ ਕਿਸੇ ਵੀ ਹੈੱਡਫੋਨ ਨੂੰ ਬਲੂਟੁਥ ਹੈੱਡਫੋਨ ''ਚ ਬਦਲ ਸਕਦਾ ਹੈ।
ਇਸ ਸ਼ਾਨਦਾਰ ਜੈਕ ਨੂੰ Podo Labs ਲੈਬ ਨੇ ਤਿਆਰ ਕੀਤਾ ਹੈ। ਪੋਡੋ ਦੇ ਕੋ-ਫਾਊਂਡਰ  Eddie Lee ਨੇ ਦੱਸਿਆ ਹੈ ਕਿ ਜਦੋਂ ਤੋਂ ਐਪਲ ਨੇ ਆਈਫੋਨ ਤੋਂ ਹੈੱਡਫੋਨ ਜੈਕ ਹਟਾਉਣਾ ਸ਼ੁਰੂ ਕੀਤਾ ਹੈ, ਉਦੋ ਤੋਂ ਹੀ ਇਹ ਲੋਕ ਬਲੂਟੁਥ ਡਿਵਾਈਸ ਨੂੰ ਲੈ ਕੇ ਕਾਫੀ ਰਿਸਰਚ ਕਰ ਰਹੇ ਹੈ, ਤਾਂ ਕਿ ਯੂਜ਼ਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕਾਫੀ ਮਿਹਨਤ ਤੋਂ ਬਾਅਦ ਇਸ ਜੈਕ ਨੂੰ ਤਿਆਰ ਕੀਤਾ ਗਿਆ ਹੈ।
ਇਹ ਜੈਕ ਇਕ ਸਿੰਪਲ ਡਿਵਾਈਸ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਮਨਚਾਹੇ ਹੈੱਡਫੋਨ ਨੂੰ ਬਲੂਟੁਥ ਹੈੱਡਫੋਨ ''ਚ ਬਦਲ ਸਕਦੇ ਹਨ ਅਤੇ ਮਿਊਜ਼ਿਕ ਦਾ ਆਨੰਦ ਲੈ ਸਕਦੇ ਹੈ। ਇਹ ਜੈਕ ਟ੍ਰਾਂਸਮੀਟਰ ਓ ਰਿਸੀਵਰ ਦੋਵਾਂ ਦਾ ਕੰਮ ਕਰ ਸਕਦਾ ਹੈ। ਇਸ ਜੈਕ ਦੀ ਕੀਮਤ 39 ਦੇ ਕਰੀਬ 2598 ਰੁਪਏ ਹੈ।

Related News