ਕੋਰੋਨਾ ਨਾਲ ਜੁੜੀਆਂ ਅਫਵਾਹਾਂ ਫੈਲਾਉਣ 'ਤੇ IT ਮੰਤਰਾਲਾ ਸਖਤ

03/22/2020 8:00:07 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੋਰੋਨਾਵਾਇਰਸ ਨਾਲ ਜੁੜੀਆਂ ਅਫਵਾਹਾਂ ਅਤੇ ਫਰਜ਼ੀ ਜਾਣਕਾਰੀਆਂ ਨੂੰ ਲੈ ਕੇ ਆਈ.ਟੀ. ਮੰਤਰਾਲਾ ਸਖਤ ਹੋ ਗਿਆ ਹੈ। ਮਹਾਮਾਰੀ ਦਾ ਰੂਪ ਲੈ ਚੁੱਕੇ ਇਸ ਵਾਇਰਸ ਨਾਲ ਜੁੜੀਆਂ ਸਾਰੀਆਂ ਗਲਤ ਜਾਣਕਾਰੀਆਂ ਅਤੇ ਅਫਵਾਹਾਂ ਨੂੰ ਹਟਾਉਣ ਲਈ ਮੰਤਰਾਲਾ ਨੇ ਸਾਰੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਸੋਸ਼ਲ ਮੀਡੀਆ ਕੰਪਨੀਆਂ Facebook, Twitter, TikTok ਆਦਿ ਨਾਲ ਮੰਤਰਾਲਾ ਨੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਅਫਵਾਹਾਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ। ਬੀਤੇ 20 ਮਾਰਚ ਨੂੰ ਮੰਤਰਾਲਾ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਕੋਰੋਨਵਾਇਰਸ ਨਾਲ ਜੁੜੀ ਕਿਸੇ ਵੀ ਗਲਤ ਜਾਣਕਾਰੀ ਨੂੰ ਪੋਸਟ ਨਾ ਕਰਨ ਦਾ ਨਿਰਦੇਸ਼ ਜਾਰੀ ਕੀਤਾ ਸੀ। ਮੰਤਰਾਲਾ ਨੇ ਕਿਹਾ ਸੀ ਕਿ ਇਸ ਕਾਰਣ ਆਮ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੈ।

PunjabKesari

PTI ਦੀ ਰਿਪੋਰਟ ਮੁਤਾਬਕ ਮੰਤਰਾਲਾ ਵੱਲੋਂ ਸਾਈਬਰ ਲਾਅ ਅਤੇ ਈ-ਸਕਿਓਰਟੀ ਗਰੁੱਪ ਦੇ ਆਰਡੀਨੇਟਰ ਰਾਕੇਸ਼ ਮਹਿਸ਼ਵਰੀ ਨੇ ਐਡਵਾਈਜ਼ਰੀ 'ਚ ਕਿਹਾ ਕਿ ਵਿਚੋਲਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਮੰਚ 'ਤੇ ਹੋਸਟ ਕੀਤੀਆਂ ਗਈਆਂ ਅਜਿਹੀਆਂ ਝੂਠੀਆਂ ਅਫਵਾਹਾਂ ਨੂੰ ਪਹਿਲ ਦੇ ਆਧਾਰ 'ਤੇ ਹਟਾਉਣ ਲਈ ਤੁਰੰਤ ਕਾਰਵਾਈ ਕਰਨ। ਇਸ ਐਡਵਾਈਜ਼ਰੀ 'ਚ ਇਹ ਵੀ ਕਿਹਾ ਗਿਆ ਹੈ ਕਿ ਕੋਰੋਨਵਾਇਰਸ ਗਲੋਬਲੀ ਸਮੱਸਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਗਲੋਬਲ ਹੈਲਥ ਐਮਰਜੰਸੀ ਕਰਾਰ ਦਿੱਤਾ ਹੈ।

PunjabKesari

ਮੀਡੀਆ ਰਿਪੋਰਟਸ ਮੁਤਾਬਕ ਇਸ ਸਮੇਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਕੋਰੋਨਾਵਾਇਰਸ ਨਾਲ ਜੁੜੀਆਂ ਗਲਤ ਜਾਣਕਾਰੀਆਂ ਉਪਲੱਬਧ ਹਨ ਜਿਸ ਕਾਰਣ ਲੋਕਾਂ ਵਿਚਾਲੇ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਮੰਤਰਾਲਾ ਨੇ ਆਪਣੀ ਐਡਵਾਈਜ਼ਰੀ 'ਚ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਕੈਂਪੇਨ ਰਾਹੀਂ ਯੂਜ਼ਰਸ ਨੂੰ ਅਪੀਲ ਕਰਨੀ ਚਾਹੀਦੀ ਕਿ ਕੋਰੋਨਾਵਾਇਰਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਅਤੇ ਫਰਜ਼ੀ ਨਿਊਜ਼ ਅਪਲੋਡ ਨਹੀਂ ਕੀਤੀਆਂ ਜਾਣਗੀਆਂ।

PunjabKesari

ਇਸ ਦੇ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਉਹ ਪਲੇਟਫਾਰਮਸ 'ਤੇ ਮੌਜੂਦ ਕੋਰੋਨਾਵਾਇਰਸ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦੀ ਜਾਂਚ ਕਰਨ। ਦੱਸਣਯੋਗ ਹੈ ਕਿ ਹੁਣ ਤਕ ਕੋਰੋਨਾਵਾਇਰਸ ਕਾਰਣ 3 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ ਅਤੇ 13 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Karan Kumar

Content Editor

Related News