ਜੂਨ ''ਚ ਸਭ ਤੋਂ ਭਾਰੀ ਰਾਕੇਟ ਛੱਡਣ ਦੀ ਤਿਆਰੀ ''ਚ ਇਸਰੋ

Tuesday, May 16, 2017 - 05:13 PM (IST)

ਜਲੰਧਰ- ਦੱਖਣੀ ਏਸ਼ੀਆ ਉਪਗ੍ਰਹਿ ਦੇ ਸਫਲ ਪਰੀਖਣ ਤੋਂ ਉਤਸ਼ਾਹਿਤ ਭਾਰਤੀ ਪੁਲਾੜ ਖੋਜਕਾਰ ਸੰਗਠਨ (ਇਸਰੋ) ਹੁਣ ਤੱਕ ਦਾ ਸਭ ਤੋਂ ਭਾਰੀ ਰਾਕੇਟ ਜੀ. ਐੱਸ. ਐੱਲ. ਵੀ. ਮਾਰਕ-3 ਨੂੰ ਛੱਡਣ ਦੀ ਤਿਆਰੀ ''ਚ ਜੁੱਟ ਗਿਆ ਹੈ। ਇਸਰੋ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਭਾਰੀ ਰਾਕੇਟ ਹੈ, ਜਿਸ ਦਾ ਵਜਨ 640 ਟਨ ਹੈ। ਇਸ ਰਾਕੇਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਰਾਕੇਟ ਦੇ ਮੁੱਖ ਅਤੇ ਸਭ ਤੋਂ ਵੱਡੇ ਕ੍ਰਾਯੋਜੇਨਿਕ ਇੰਜਨ ਨੂੰ ਇਸਰੋ ਦੇ ਵਿਗਿਆਨੀਆਂ ਨੇ ਭਾਰਤ ''ਚ ਹੀ ਵਿਕਸਿਤ ਕੀਤਾ ਹੈ, ਜੋ ਪਹਿਲੀ ਵਾਰ ਕਿਸੇ ਰਾਕੇਟ ਨੂੰ ਉੱਡਣ ਦੀ ਸ਼ਕਤੀ ਪ੍ਰਦਾਨ ਕਰੇਗਾ।
ਵਿਕਰਮ ਸਾਰਾਭਾਈ ਪੁਲਾੜ ਦੇ ਨਿਰਦੇਸ਼ਕ ਦੇ ਸਿਵਨ ਨੇ ਕਿਹਾ ਹੈ ਕਿ ਸਾਡੀ 12 ਸਾਲਾਂ ਦੀ ਮਿਹਨਤ ਆਗਲੇ ਮਹੀਨੇ ਰੰਗ ਲਿਆਵੇਗੀ। ਜੀ. ਐੱਸ. ਐੱਲ. ਬੀ. ਮਾਰਕ-3 ਵੱਲੋਂ ਉਪਗ੍ਰਹਿ ਜੀਸੈੱਟ-19 ਨੂੰ ਸ਼੍ਰੀਹਰਿਕੋਟਾ ਤੋਂ ਜੂਨ ''ਚ ਛੱਡਣ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਅਧਿਕਾਰੀ ਇਸ ਪਰੀਖਣ ਅਭਿਆਨ ਦੀ ਸਫਲਤਾ ਨੂੰ ਲੈ ਕੇ ਸੁਨਿਸ਼ਚਿਤ ਹਨ। ਇਸ ਲਈ ਸਟ੍ਰੈਪ ਆਨ ਮੋਟਰ ਅਤੇ ਮੁੱਖ ਇੰਜਣ ਨੂੰ ਜੋੜਿਆ ਗਿਆ ਹੈ। ਰਾਕੇਟ ਦੇ ਪਰੀਖਣ ''ਚ ਹੋਈ ਦੇਰ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ''ਚ ਸਿਵਨ ਨੇ ਕਿਹਾ ਹੈ ਕਿ ਇਹ ਇਕ ਨਵਾਂ ਰਾਕੇਟ ਹੈ ਇਸ ਲਈ ਅਸੀਂ ਪਰੀਖਣ ਤੋਂ ਪਹਿਲਾਂ ਲੋੜੀਂਦੀ ਜਾਂਚ ਕਰ ਲੈਣਾ ਚਾਹੁੰਦੇ ਹਾਂ, ਇਸ ਲਈ ਰਾਕੇਟ ਦੇ ਪਰੀਖਣ ''ਚ ਥੋੜੀ ਦੇਰ ਹੋ ਰਹੀ ਹੈ। ਪਹਿਲਾ ਇਹ ਰਾਕੇਟ ਮਈ ਦੇ ਅੰਤ ''ਚ ਛੱਡਿਆ ਜਾਣਾ ਸੀ।  
ਜੂਨ ਦੇ ਪਹਿਲੇ ਹਫਤੇ ''ਚ ਜੀ. ਐੱਸ. ਐੱਲ. ਵੀ. ਮਾਰਕ-3 ਆਪਣੀ ਪਹਿਲੀ ਉਡਾਨ ਭਰੇਗਾ, ਕਾਰੇਟ ਨਾਲ ਛੱਡਿਆ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵਜਨੀ ਉਪਗ੍ਰਹਿ ਹੋਵੇਗਾ। ਇਸ ਰਾਕੇਟ ਦੀ ਸਮਰੱਥਾ ਚਾਰ ਟਨ ਤੱਕ ਵਜਨੀ ਉਪਗ੍ਰਿਹਾਂ ਨੂੰ ਪੁਲਾੜ ''ਚ ਲੈ ਜਾਣ ਦੀ ਹੈ। ਇਸ ਦੀ ਡਿਜ਼ਾਈਨ ਇਸ ਲਿਹਾਜ਼ ਤੋਂ ਬਣਾਈ ਗਈ ਹੈ। ਜੀ. ਐੱਸ. ਐੱਲ. ਵੀ. ਮਾਰਕ-3 ਦੇ ਰਾਹੀ ਭਵਿੱਖ ''ਚ ਇਸ ਤੋਂ ਵੀ ਵਜਨੀ ਉਪਗ੍ਰਹਿ ਛੱਡੇ ਜਾਣਗੇ। ਇਸਰੋ ਦੇ ਅਨੁਸਾਰ ਜੀਸੈੱਟ-19 ਬਹੁ-ਤਰੰਗੀ ਉਪਗ੍ਰਹਿ ਹੈ।
ਇਸਰੋ ਇਸ ਤੋਂ ਪਹਿਲਾਂ 2014 ''ਚ ਬਿਨਾ ਕ੍ਰਾਯੋਜੇਨਿਕ ਇੰਜਣ ਵਾਲਾ ਇਸ ਤਰ੍ਹਾਂ ਦਾ ਰਾਕੇਟ ਛੱਡ ਚੁੱਕਿਆ ਹੈ, ਜੋ 3.7 ਟਨ ਭਾਰ ਲੈ ਜਾਣ ''ਚ ਸਮਰਥ ਸੀ। ਇਸ ਪਰੀਖਣ ਦਾ ਮੁੱਖ ਉਦੇਸ਼ ਉਡਾਨ ਦੌਰਾਨ ਰਾਕੇਟ ਦੇ ਸੰਰਚਨਾਤਮਕ ਸਥਿਰਤਾ ਅਤੇ ਉਸ ਦੀ ਗਤੀ ਦਾ ਪਰੀਖਣ ਕਰਨਾ ਹੈ। ਉਡਾਨ ਦੌਰਾਨ ਰਾਕੇਟ ਵਾਯੂਮੰਡਲ ''ਚ ਹੋਰ ਤਰ੍ਹਾਂ ਦੇ ਦਬਾਅਵਾਂ ਤੋਂ ਗੁਜਰਦਾ ਹੈ। 
ਸਿਵਨ ਨੇ ਕਿਹਾ ਹੈ ਕਿ 2014 ''ਚ ਸਾਡਾ ਅਭਿਆਨ ਸਫਲ ਰਿਹਾ ਸੀ। ਰਾਕੇਟ ਨੇ ਉਮੀਦ ਦੇ ਅਨੁਰੂਪ ਕੰਮ ਕੀਤਾ ਪਰ ਸਾਨੂੰ ਉਸ ਪਰੀਖਣ ਤੋਂ ਪਤਾ ਚੱਲਿਆ ਹੈ ਕਿ ਰਾਕੇਟ ਦੀ ਬਾਹਰੀ ਸੰਰਚਨਾ ਅਤੇ ਗਤੀ ''ਚ ਸੁਧਾਰ ਦੀ ਜ਼ਰੂਰਤ ਹੈ। ਨਵੇਂ ਰਾਕੇਟ ਦੇ ਹੀਟ ਸ਼ੀਲਡ ਦੇ ਆਕਾਰ ਨੂੰ ਅਸੀਂ ਬਦਲਿਆ ਹੈ ਅਤੇ ਸਟ੍ਰੈਪ-ਆਨ ਮੋਟਰ ''ਚ ਵੀ ਮਾਮੂਲੀ ਬਦਲਾਅ ਕੀਤਾ ਗਿਆ ਹੈ। ਜੀ. ਐੱਸ. ਐੱਲ. ਵੀ. ਮਾਰਕ-3 ਅਭਿਆਨ ਦੇ ਪੂਰਵ ਪੋਜੈਕਟ ਨਿਰਦੇਸ਼ਕ ਸੋਮਨਾਥ ਨੇ ਕਿਹਾ ਹੈ ਕਿ 2014 ਦੇ ਅਭਿਆਨ ਤੋਂ ਮਿਲੇ ਆਂਕੜਿਆਂ ਨੇ ਇਸਰੋ ਨੂੰ ਰਾਕੇਟ ਦਾ ਭਾਰ 20 ਫੀਸਦੀ ਘਟਾਉਣ ''ਚ ਮਦਦ ਕੀਤੀ।
ਉਨ੍ਹਾਂ ਨੇ ਕਿਹਾ ਹੈ ਕਿ ਰਾਕੇਟ ਦੇ ਇੰਜਣ, ਖਾਸ ਕਰ ਕੇ ਜੀ. ਐੱਸ. ਐੱਲ. ਵੀ. ਮਾਰਕ-3 ਕ੍ਰਾਯੋਜੇਨਿਕ ਇੰਜਣ, ਦੀ ਡਿਜ਼ਾਈਨ ਤਿਆਰ ਕਰਨਾ ਸਿਰਫ ਜੀ. ਐੱਸ. ਐੱਲ. ਵੀ. ਮਾਰਕ-2 ਦੇ ਕ੍ਰਯੋਡੇਨਿਕ ਇੰਜਣ ''ਚ ਸੁਧਾਰ ਕਰ ਕੇ ਉਸ ਤਰ੍ਹਾਂ ਦਾ ਨਹੀਂ ਹੈ। ਜੀ. ਐੱਸ. ਐੱਲ. ਵੀ. ਮਾਰਕ-3 ਦੇ ਕ੍ਰਯੋਜੇਨਿਕ ਇੰਜਣ ਦਾ ਭਾਰ ਮਾਰਕ-2 ਦੀ ਉਮੀਦ ਦੁੱਗਣੀ ਹੈ।

Related News