ਕੀ ਸਮਾਰਟਫੋਨ ਦੀ ਕੀਮਤ ''ਚ ਹੈੱਡਫੋਨ ਖਰੀਦਨਾ ਸਹੀ ਫੈਸਲਾ ਹੈ?
Monday, Sep 26, 2016 - 02:44 PM (IST)

ਜਲੰਧਰ : ਆਈਫੋਨ 7 ਇਕ ਪ੍ਰੀਮੀਅਮ ਸਮਾਰਟਫੋਨ ਹੈ ਤੇ ਇਸ ਨਾਲ ਆਉਣ ਵਾਲੇ ਵਾਇਰਲੈੱਸ ਹੈੱਡਫੋਂਸ ਵੀ ਪ੍ਰੀਮੀਅਮ ਹੀ ਹੋਣਗੇ। ਜ਼ਿਕਰਯੋਗ ਹੈ ਕਿ ਐਪਲ ਦੇ ਇਵੈਂਟ ਦੌਰਾਨ ਟਿਮ ਕੁੱਕ ਨੇ ਦੱਸਿਆ ਸੀ ਕਿ ਬੀਟਸ ਸੋਲੋ 3 ਵਾਇਰਲੈੱਸ ਪਹਿਲੇ ਪ੍ਰੀਮੀਅਮ ਹੈੱਡਫੋਨ ਹੋਣਗੇ ਜੋ ਆਈਫੋਨ 7 ਨੂੰ ਸਪੋਰਟ ਕਰਨਗੇ। ਇਨ੍ਹਾਂ ਹੈੱਡਫੋਂਸ ਨੂੰ ਐਪਲ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ। ਆਈਫੋਨ 7 ਦੇ ਨਾਲ-ਨਾਲ ਸੋਲੋ3 ''ਚ 3.5 ਐੱਮ. ਐੱਮ. ਜੈਕ ਵੀ ਦਿੱਤਾ ਗਿਆ ਹੈ ਤਾਂ ਜੋ ਤੁਸੀਂ ਹੋਰ ਡਿਵਾਈਜ਼ਾਂ ਨਾਲ ਵੀ ਇਸ ਨੂੰ ਕੁਨੈਕਟ ਕਰ ਸਕੋ।
ਕੀਮਤ : 299 ਡਾਲਰ (ਲਗਭਗ 20 ਹਜ਼ਾਰ ਰੁਪਏ)
6 ਰੰਗਾਂ ''ਚ ਉਪਲੱਬਧ :
ਜਿਵੇਂ ਕਿ ਆਈਫੋਨ 7 ਨੂੰ 6 ਮੁੱਖ ਰੰਗਾਂ (ਜੈੱਟ ਬਲੈਕ, ਵ੍ਹਾਈਟ, ਪਸੇਸ ਗ੍ਰੇ, ਗੋਲਡ, ਰੋਜ਼ ਗੋਲਡ, ਗਲੋਸ ਬਲੈਕ) ''ਚ ਪੇਸ਼ ਕੀਤਾ ਗਿਆ ਸੀ, ਉਂਝ ਹੀ ਬੀਟਸ ਸੋਲੋ 3 ਨੂੰ ਵੀ ਇਨ੍ਹਾਂ ਰੰਗਾਂ ਨਾਲ ਲਾਂਚ ਕੀਤਾ ਗਿਆ ਹੈ।
40 ਘੰਟੇ ਦਾ ਬੈਟਰੀ ਬੈਕਅਪ:
ਇਨ੍ਹਾਂ ਹੈੱਡਫੋਂਸ ਦੀ ਖਾਸ ਗੱਲ ਇਹ ਹੈ ਕਿ ਇਹ ਤੁਹਾਨੂੰ 40 ਘੰਟੇ ਦਾ ਬੈਟਰੀ ਬੈਕਅਪ ਦਿੰਦੇ ਹਨ, ਜਿਵੇਂ 5 ਮਿੰਟ ਚਾਰਜ ਕਰ ਕੇ ਤੁਸੀਂ 3 ਘੰਟੇ ਤੱਕ ਮਿਊਜ਼ਿਕ ਦਾ ਆਨੰਦ ਮਾਣ ਕਰਦੇ ਹੋ।
ਸਮਾਰਟ ਕੁਨੈਕਟਰ : ਏਅਰਪੋਡਜ਼ ਦੀ ਤਰ੍ਹਾਂ ਹੀ ਬੀਟਸ ਸੋਲੋ ''ਚ w1 ਚਿੱਪ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਹੈੱਡਫੋਂਸ ਨੂੰ ਆਨ ਕਰਦਿਆਂ ਹੀ ਇਹ ਆਈਫੋਨ ਨਾਲ ਕੁਨੈਕਟ ਹੋ ਜਾਣਗੇ। ਇਸ ਤੋਂ ਇਲਾਵਾ ਆਈਫੋਨ ''ਚ ਸੀਰੀ (ਵੁਆਇਸ ਅਸਿਸਟੈਂਟ) ਨੂੰ ਕਮਾਂਡਜ਼ ਦੇ ਕੇ ਹੈੱਡਫੋਂਸ ਦੇ ਜ਼ਰੀਏ ਕਾਲਜ਼ ਰਿਸੀਵ ਕਰਨ ਦੇ ਨਾਲ ਆਵਾਜ਼ ਘੱਟ-ਵਧ ਕਰ ਸਕਦੇ ਹੋ।
ਬੀਟਸ ਬਾਏ ਡ੍ਰੇ ਇਕ ਮਸ਼ਹੂਰ ਬੈਂਡ ਹੈ ਤੇ ਕਈ ਮਸ਼ਹੂਰ ਹਸਤੀਆਂ ਜਿਵੇਂ ਜਸਟਿਨ ਬੀਬਰ, ਰਿਹਾਨਾ, ਡ੍ਰੇਕ ਆਦਿ ਇਸ ਬ੍ਰੈਂਡ ਨੂੰ ਇੰਡੋਸ ਕਰਦੇ ਹਨ ਤੇ ਜੇ ਤੁਸੀਂ ਸਾਊਂਡ ਕੁਆਲਿਟੀ ਨੂੰ ਪਹਿਲ ਨਾ ਦਿੰਦੇ ਹੋਏ ਇਕ ਬ੍ਰੈਂਡ ਨੂੰ ਆਪਣਾਉਣਾ ਚਾਹੁੰਦੇ ਹੋ ਤਾਂ ਬੀਟਸ ਸੋਲੋ3 ਵਾਇਰਲੈੱਸ ਤੁਹਾਡੇ ਲਈ ਹਨ ਹਾਲਾਂਕਿ ਇਸ ਕੀਮਤ ''ਚ ਤੁਹਾਨੂੰ ਇਕ ਬਹਿਤਰ ਸਮਾਰਟਫੋਨ ਵੀ ਮਿਲ ਸਕਦਾ ਹੈ।